ਕੋਈ ਵੀ ਕੌਮੀ ਜਾਇਦਾਦ ਬਣਾਉਣ ਦਾ ਯਤਨ ਸ਼ੁਰੂ ਕਰਨ ਮਗਰੋਂ ਸਿੱਖਾਂ ਦਾ ਜੋਸ਼ ਠੰਢਾ ਕਿਉਂ ਪੈਣ ਲਗਦਾ ਹੈ?
Published : Dec 9, 2018, 12:10 pm IST
Updated : Dec 9, 2018, 12:10 pm IST
SHARE ARTICLE
Khalsa College
Khalsa College

ਸਿੱਖਾਂ ਦੀਆਂ ਕੌਮੀ ਆਦਤਾਂ ਇਨ੍ਹਾਂ ਦੀ ਕੋਈ ਸੰਸਥਾ ਮਜ਼ਬੂਤ ਨਹੀਂ ਰਹਿਣ ਦੇਂਦੀਆਂ......

ਸਿੱਖਾਂ ਦੇ ਸਕੂਲ ਤੇ ਕਾਲਜ ਹੀ ਨਹੀਂ, ਇਨ੍ਹਾਂ ਦੀ ਹਰ 'ਫੁਲਵਾੜੀ' ਹੀ ਥੋੜੀ ਦੇਰ ਬਾਅਦ ਸੁੱਕਣ ਤੇ ਮੁਰਝਾਉਣ ਲਗਦੀ ਹੈ। ਕਾਰਨ ਉਹੀ ਸਿੱਖਾਂ ਦੀਆਂ ਕੌਮੀ ਆਦਤਾਂ¸ਪਹਿਲਾਂ ਖ਼ੂਬ ਜੋਸ਼ ਵਿਖਾਉ, ਫਿਰ ਵਾਹਵਾ ਹੱਲਾਸ਼ੇਰੀ ਦਿਉ ਤੇ ਮਦਦ ਦਾ ਭਰੋਸਾ ਦੇਂਦੇ ਰਹੋ, ਫਿਰ ਫ਼ਜ਼ੂਲ ਗੱਲਾਂ ਛੇੜ ਕੇ, ਕੰਮ ਕਰਨ ਵਾਲੇ ਦੀਆਂ ਲੱਤਾਂ ਖਿੱਚਣ ਲੱਗ ਜਾਉ ਤੇ ਅਖ਼ੀਰ ਕੰਮ ਖ਼ਤਮ ਹੋਣ ਤੋਂ ਪਹਿਲਾਂ ਹੀ, ਜੋਸ਼ ਠੰਢਾ ਪੈ ਜਾਣ ਦਿਉ ਤੇ ਕੋਈ ਚਿੰਤਾ ਨਾ ਕਰੋ ਕਿ ਜਿਹੜਾ ਵੱਡਾ ਕੰਮ ਸ਼ੁਰੂ ਕੀਤਾ ਸੀ, ਉਹ ਮੁਕੰਮਲ ਕਿਵੇਂ ਹੋਵੇਗਾ ਜਾਂ ਜਿਹੜੀ ਫੁਲਵਾੜੀ ਲਗਾਈ ਜਾਣੀ ਸ਼ੁਰੂ ਹੋਈ ਸੀ,

ਉਸ ਦੇ ਗੁਲਜ਼ਾਰ ਬਣ ਕੇ ਖਿੜਨ ਲਈ ਹੋਰ ਕੁੱਝ ਕਰਨ ਸਬੰਧੀ ਉਨ੍ਹਾਂ ਦਾ ਕੀ ਫ਼ਰਜ਼ ਬਣਦਾ ਹੈ? ਇਸੇ ਕਰ ਕੇ ਪੰਜਾਬ ਵਿਚ ਹਿੰਦੂ ਸੰਸਥਾਵਾਂ, ਈਸਾਈ ਸੰਸਥਾਵਾਂ ਤੇ ਕਾਮਰੇਡਾਂ (ਨਾਸਤਕਾਂ) ਦੀਆਂ ਸੰਸਥਾਵਾਂ ਵੀ ਕਾਮਯਾਬ ਹਨ ਕਿਉਂਕਿ ਇਕ ਵਾਰ ਜੁੜ ਕੇ ਉਹ ਹਮੇਸ਼ਾ ਲਈ ਅਪਣੀਆਂ ਸੰਸਥਾਵਾਂ ਨੂੰ ਸਫ਼ਲ ਬਣਾਈ ਰੱਖਣ ਲਈ ਹਰ ਕੁਰਬਾਨੀ, ਨਾਲੋ ਨਾਲ ਤੇ ਲਗਾਤਾਰ ਕਰਦੇ ਰਹਿੰਦੇ ਹਨ ਪਰ ਸਿੱਖਾਂ ਦੀਆਂ ਸੰਸਥਾਵਾਂ ਮੁਰਝਾ ਜਾਂਦੀਆਂ ਹਨ ਕਿਉਂਕਿ ਸਿੱਖ 'ਸਥਾਈ ਮਦਦ' ਦਾ ਅਸੂਲ ਹੀ ਨਹੀਂ ਮੰਨਦੇ ਤੇ ਏਨਾ ਹੀ ਕਹਿ ਕੇ ਗੱਲ ਮੁਕਾ ਦੇਂਦੇ ਹਨ

ਕਿ ''ਇਕ ਵਾਰ ਮਦਦ ਕਰ ਦਿਤੀ, ਹੁਣ ਸਾਰੀ ਉਮਰ ਮਦਦ ਕਰਨ ਦਾ ਠੇਕਾ ਅਸੀ ਲੈ ਲਿਐ?'' ਜਿਹੜਾ ਕੰਮ ਸ਼ੁਰੂ ਕਰਦੇ ਹਨ, ਉਹ ਸੰਪੂਰਨ ਹੁੰਦਾ ਹੈ ਜਾਂ ਨਹੀਂ ਤੇ ਉਸ ਦੀ ਸੰਪੂਰਨਤਾ ਲਈ ਇਨ੍ਹਾਂ ਦੀ ਜ਼ੁੰਮੇਵਾਰੀ ਕੀ ਹੈ¸ਉਹ ਬਹੁਤ ਛੇਤੀ ਭੁੱਲ ਜਾਂਦੇ ਹਨ। ਸੋ ਇਨ੍ਹਾਂ ਦੀਆਂ ਸੱਭ 'ਫੁਲਵਾੜੀਆਂ' ਸੁੱਕੀਆਂ, ਸੜੀਆਂ ਤੇ ਬੇਆਬਾਦ ਰੂਪ ਵਿਚ ਹੀ ਵੇਖੀਆਂ ਜਾ ਸਕਦੀਆਂ ਹਨ, ਗੁਲਜ਼ਾਰ ਨਹੀਂ ਬਣਦੀਆਂ।

ਸਿੱਖਾਂ ਦੀਆਂ ਕੌਮੀ ਆਦਤਾਂ ਇਨ੍ਹਾਂ ਦੀ ਕੋਈ ਸੰਸਥਾ ਮਜ਼ਬੂਤ ਨਹੀਂ ਰਹਿਣ ਦੇਂਦੀਆਂ

ਸਿੱਖਾਂ ਦੀ ਪਹਿਲੀ ਕੌਮੀ ਆਦਤ ਹੈ ਕਿ ਦੂਜੀਆਂ ਕੌਮਾਂ ਵਲ ਵੇਖ ਕੇ ਸਿੱਖ ਝੂਰਦੇ ਬਹੁਤ ਨੇ ਤੇ ਕਹਿੰਦੇ ਨੇ ਕਿ ਦੂਜੀਆਂ ਛੋਟੀਆਂ ਛੋਟੀਆਂ ਕੌਮਾਂ ਕੋਲ ਵੀ ਅੱਜ ਦੇ ਜ਼ਮਾਨੇ ਵਿਚ ਅਪਣੇ ਸਕੂਲ, ਕਾਲਜ, ਅਪਣੇ ਅਖ਼ਬਾਰ, ਅਪਣੇ ਟੀ.ਵੀ. ਚੈਨਲ ਤੇ ਗ਼ਰੀਬ, ਲੋੜਵੰਦ ਦੀ ਮਦਦ ਲਈ ਟਿਕਾਣੇ ਮੌਜੂਦ ਹਨ ਪਰ ਸਿੱਖਾਂ ਕੋਲ ਕੁੱਝ ਵੀ ਨਹੀਂ। ਵਿਚੋਂ ਹੀ ਕੋਈ ਜਾਣਕਾਰ ਬੰਦਾ ਦਸਦਾ ਹੈ ਕਿ ਫ਼ਲਾਣਾ ਸਿੱਖ ਇਨ੍ਹਾਂ 'ਚੋਂ ਇਕ ਚੀਜ਼ ਦੇਣ ਦੀ ਤਿਆਰੀ ਕਰ ਰਿਹਾ ਹੈ ਤਾਂ ਐਲਾਨਾਂ ਤੇ ਐਲਾਨ ਸ਼ੁਰੂ ਹੋ ਜਾਂਦੇ ਹਨ ਕਿ ''ਕੋਈ ਸ਼ੁਰੂ ਕਰੇ ਤਾਂ ਸਹੀ ਕੌਮ ਦੇ ਭਲੇ ਦਾ ਕੰਮ। ਪੈਸੇ ਵਲੋਂ ਅਸੀ ਕਮੀ ਨਹੀਂ ਆਉਣ ਦੇਵਾਂਗੇ।

ਮੈਂ ਅਪਣਾ ਕੋਠਾ (ਮਕਾਨ) ਵੀ ਵੇਚ ਕੇ ਦੇ ਦਿਆਂਗਾ, ਕੋਈ ਕੌਮ ਦੇ ਭਲੇ ਦੇ ਕੰਮ ਨੂੰ ਹੱਥ ਪਾਵੇ ਤਾਂ ਸਹੀ।'' ਫਿਰ ਕੋਈ ਮੇਰੇ ਵਰਗਾ ਸਿਰਫਿਰਿਆ ਇਨ੍ਹਾਂ ਵਾਅਦਿਆਂ ਤੇ ਯਕੀਨ ਕਰ ਕੇ, ਕੌਮੀ ਜਾਇਦਾਦ ਬਣਾਉਣ ਲਈ ਕੰਮ ਸ਼ੁਰੂ ਕਰ ਦੇਂਦਾ ਹੈ ਤਾਂ ਖ਼ੂਬ ਤਾੜੀਆਂ ਵਜਦੀਆਂ ਹਨ, ਹੱਥ ਖੜੇ ਕਰ ਕਰ ਕੇ ਮਦਦ ਦੇਣ ਦੇ ਐਲਾਨ ਕੀਤੇ ਜਾਂਦੇ ਹਨ ਤੇ ਕੰਮ ਸ਼ੁਰੂ ਕਰਨ ਵਾਲੇ ਨੂੰ ਯਕੀਨ ਕਰਵਾ ਦੇਂਦੇ ਹਨ ਕਿ, ''ਫ਼ਿਕਰ ਨਾ ਕਰ, ਤੈਨੂੰ ਏਨਾ ਰਜਾ ਦਿਆਂਗੇ ਕਿ ਤੂੰ ਆਪ ਆਖੇਂਗਾ, 'ਬੱਸ ਕਰੋ, ਹੋਰ ਨਹੀਂ ਲੋੜ।'' ਕੁੱਝ ਲੋਕ ਦੇਂਦੇ ਵੀ ਹਨ ਤੇ ਕੰਮ ਕਰਨ ਵਾਲੇ ਦਾ ਹੌਸਲਾ ਬਝਦਾ ਵੀ ਹੈ, ਇਹ ਸਿੱਖਾਂ ਦੀ ਦੂਜੀ ਕੌਮੀ ਆਦਤ ਹੈ।

ਲੰਮੇ ਚੌੜੇ ਮਦਦ ਦੇ ਵਾਅਦੇ ਕਰ ਕੇ ਅਗਲੇ ਨੂੰ ਚੜ੍ਹ ਜਾ ਬੱਚਾ ਸੂਲੀ ਰਾਮ ਭਲੀ ਕਰਨਗੇ' ਕਹਿਣਾ। ਪਰ ਫਿਰ ਸਿੱਖਾਂ ਦੀ ਤੀਜੀ 'ਕੌਮੀ ਆਦਤ' ਸ਼ੁਰੂ ਹੋ ਜਾਂਦੀ ਹੈ ਕਿ ਉਹ ਪਿੱਛੇ ਹਟਣ ਦੇ ਬਹਾਨੇ ਲੱਭਣ ਲੱਗ ਜਾਂਦੇ ਹਨ। ਐਹ ਕਮੀ, ਔਹ ਗ਼ਲਤੀ, ਫ਼ਲਾਣੀ ਖ਼ੁਨਾਮੀ। ਪਿੱਠ ਪਿੱਛੇ ਰਹਿ ਕੇ ਚਰਚਾ ਇਨ੍ਹਾਂ ਗੱਲਾਂ ਦੁਆਲੇ ਹੀ ਛਿੜਨ ਲੱਗ ਪੈਂਦੀ ਹੈ। ਤੇ ਫਿਰ ਕੰਮ ਕਰਨ ਵਾਲੇ ਦੇ ਪੈਸੇ ਮੁੱਕ ਜਾਂਦੇ ਹਨ। ਬਸ ਸਿੱਖਾਂ ਦੀ ਚੌਥੀ 'ਕੌਮੀ ਆਦਤ' ਕੰਮ ਕਰਨਾ ਸ਼ੁਰੂ ਕਰ ਦੇਂਦੀ ਹੈ ਤੇ ਉਹ ਕਹਿਣ ਲਗਦੇ ਹਨ, ''ਕਹਿੰਦੇ ਨੇ ਸਰਦਾਰ ਦੇ ਪੈਸੇ ਮੁਕ ਗਏ ਨੇ। ਮੁਕਣੇ ਈ ਸੀ, ਐਡੇ ਐਡੇ ਮਹਿਲ ਬਣਾ 'ਤੇ, ਪੈਸੇ ਤਾਂ ਮੁਕਣੇ ਈ ਸੀ।

ਸਰਦਾਰ ਹੁਣ ਸਿੱਖਾਂ ਵਲ ਵੇਖਦੈ ਬਈ ਬਾਕੀ ਦੇ ਕੰਮ ਲਈ ਇਹ ਸਰਦਾਰ ਦੀ ਮਦਦ ਕਰ ਦੇਣਗੇ। ਲੈ ਭਲਾ ਸਿੱਖਾਂ ਨੇ ਵੀ ਕਦੇ ਸੌ ਦੋ ਸੌ ਤੋਂ ਵੱਧ ਰੁਪਿਆਂ ਨਾਲ ਕਿਸੇ ਦੀ ਮਦਦ ਕੀਤੀ ਏ? ਸਿੱਖਾਂ ਦੀ ਮਦਦ ਤਾਂ ਜਾਂ ਗੁਰਦਵਾਰੇ ਨੂੰ ਮਿਲੇ ਜਾਂ ਸੰਤ ਬਾਬਿਆਂ ਨੂੰ ਜਿਥੋਂ ਇਨ੍ਹਾਂ ਨੂੰ ਯਕੀਨ ਕਰਵਾ ਦਿਤਾ ਜਾਂਦੈ ਕਿ ਰੱਬ ਤਰੁਠ ਪਿਆ ਜਾਂ ਬਾਬਾ ਦਿਆਲ ਹੋ ਗਿਆ ਤਾਂ ਵਾਰੇ ਨਿਆਰੇ ਹੋ ਜਾਣਗੇ। ਇਨ੍ਹਾਂ ਦੋ ਥਾਵਾਂ ਤੋਂ ਬਿਨਾਂ ਸਿੱਖਾਂ ਦੇ ਵਾਰੇ ਨਿਆਰੇ ਕਰ ਦੇਣ ਦਾ ਝੂਠਾ ਸੱਚਾ ਯਕੀਨ ਹੋਰ ਕਿਹੜੀ ਥਾਂ ਕਰਵਾ ਸਕਦੀ ਏ? ਇਸ ਲਈ ਭਾਈ ਸਿੱਖਾਂ ਵਲ ਤਾਂ ਸਰਦਾਰ ਵੇਖੇ ਨਾ, ਅਪਣੇ ਕੋਲੋਂ ਜੋ ਕਰ ਸਕਦੈ, ਕਰ ਦੇਵੇ ਨਹੀਂ ਤਾਂ ਸਿੱਖਾਂ ਵਲ ਵੇਖਣਾ ਛੱਡ ਕੇ, ਚਾਦਰ ਲੈ ਕੇ ਸੌਂ ਜਾਵੇ...।''

ਸਿੱਖਾਂ ਦੀਆਂ ਕੁੱਝ 'ਕੌਮੀ ਆਦਤਾਂ' ਸ਼ੁਰੂ ਤੋਂ ਹੀ ਇਨ੍ਹਾਂ ਨਾਲ ਜੁੜੀਆਂ ਚਲੀਆਂ ਆ ਰਹੀਆਂ ਨੇ ਤੇ ਸਮਾਂ ਬਦਲ ਗਿਆ ਹੈ ਪਰ ਇਹ ਆਦਤਾਂ ਨਹੀਂ ਬਦਲੀਆਂ ਸਗੋਂ ਦਿਨ ਬਦਿਨ ਪੱਕੀਆਂ ਹੀ ਹੁੰਦੀਆਂ ਜਾ ਰਹੀਆਂ ਨੇ। ਪਹਿਲੀ ਕੌਮੀ ਆਦਤ ਹੈ ਕਿ ਦੂਜੀਆਂ ਕੌਮਾਂ ਵਲ ਵੇਖ ਕੇ ਸਿੱਖ ਝੂਰਦੇ ਬਹੁਤ ਨੇ ਤੇ ਕਹਿੰਦੇ ਨੇ ਕਿ ਦੂਜੀਆਂ ਛੋਟੀਆਂ ਛੋਟੀਆਂ ਕੌਮਾਂ ਕੋਲ ਵੀ ਅੱਜ ਦੇ ਜ਼ਮਾਨੇ ਵਿਚ ਅਪਣੇ ਸਕੂਲ, ਕਾਲਜ, ਅਪਣੇ ਅਖ਼ਬਾਰ, ਅਪਣੇ ਟੀ.ਵੀ. ਚੈਨਲ ਤੇ ਗ਼ਰੀਬ, ਲੋੜਵੰਦ ਦੀ ਮਦਦ ਲਈ ਟਿਕਾਣੇ ਮੌਜੂਦ ਹਨ ਪਰ ਸਿੱਖਾਂ ਕੋਲ ਕੁੱਝ ਵੀ ਨਹੀਂ।

ਵਿਚੋਂ ਹੀ ਕੋਈ ਜਾਣਕਾਰ ਬੰਦਾ ਦਸਦਾ ਹੈ ਕਿ ਫ਼ਲਾਣਾ ਸਿੱਖ ਇਨ੍ਹਾਂ 'ਚੋਂ ਇਕ ਚੀਜ਼ ਦੇਣ ਦੀ ਤਿਆਰੀ ਕਰ ਰਿਹਾ ਹੈ ਤਾਂ ਐਲਾਨਾਂ ਤੇ ਐਲਾਨ ਸ਼ੁਰੂ ਹੋ ਜਾਂਦੇ ਹਨ ਕਿ ''ਕੋਈ ਸ਼ੁਰੂ ਕਰੇ ਤਾਂ ਸਹੀ ਕੌਮ ਦੇ ਭਲੇ ਦਾ ਕੰਮ। ਪੈਸੇ ਵਲੋਂ ਅਸੀ ਕਮੀ ਨਹੀਂ ਆਉਣ ਦੇਵਾਂਗੇ। ਮੈਂ ਅਪਣਾ ਕੋਠਾ (ਮਕਾਨ) ਵੀ ਵੇਚ ਕੇ ਦੇ ਦਿਆਂਗਾ, ਕੋਈ ਕੌਮ ਦੇ ਭਲੇ ਦੇ ਕੰਮ ਨੂੰ ਹੱਥ ਪਾਵੇ ਤਾਂ ਸਹੀ।'' ਫਿਰ ਕੋਈ ਮੇਰੇ ਵਰਗਾ ਸਿਰਫਿਰਿਆ ਇਨ੍ਹਾਂ ਵਾਅਦਿਆਂ ਤੇ ਯਕੀਨ ਕਰ ਕੇ, ਕੌਮੀ ਜਾਇਦਾਦ ਬਣਾਉਣ ਲਈ ਕੰਮ ਸ਼ੁਰੂ ਕਰ ਦੇਂਦਾ ਹੈ ਤਾਂ ਖ਼ੂਬ ਤਾੜੀਆਂ ਵਜਦੀਆਂ ਹਨ, ਹੱਥ ਖੜੇ ਕਰ ਕਰ ਕੇ ਮਦਦ ਦੇਣ ਦੇ ਐਲਾਨ ਕੀਤੇ ਜਾਂਦੇ ਹਨ ਤੇ ਕੰਮ ਸ਼ੁਰੂ ਕਰਨ ਵਾਲੇ ਨੂੰ ਯਕੀਨ ਕਰਵਾ ਦੇਂਦੇ ਹਨ ਕਿ,

''ਫ਼ਿਕਰ ਨਾ ਕਰ, ਤੈਨੂੰ ਏਨਾ ਰਜਾ ਦਿਆਂਗੇ ਕਿ ਤੂੰ ਆਪ ਆਖੇਂਗਾ, 'ਬੱਸ ਕਰੋ, ਹੋਰ ਨਹੀਂ ਲੋੜ।'' ਕੁੱਝ ਲੋਕ ਦੇਂਦੇ ਵੀ ਹਨ ਤੇ ਕੰਮ ਕਰਨ ਵਾਲੇ ਦਾ ਹੌਸਲਾ ਬਝਦਾ ਵੀ ਹੈ। ਇਹ ਸਿੱਖਾਂ ਦੀ ਦੂਜੀ ਕੌਮੀ ਆਦਤ ਹੈ¸ਲੰਮੇ ਚੌੜੇ ਮਦਦ ਦੇ ਵਾਅਦੇ ਕਰ ਕੇ ਅਗਲੇ ਨੂੰ 'ਚੜ੍ਹ ਜਾ ਬੱਚਾ ਸੂਲੀ ਰਾਮ ਭਲੀ ਕਰਨਗੇ' ਕਹਿਣਾ। ਪਰ ਫਿਰ ਸਿੱਖਾਂ ਦੀ ਤੀਜੀ 'ਕੌਮੀ ਆਦਤ' ਸ਼ੁਰੂ ਹੋ ਜਾਂਦੀ ਹੈ ਕਿ ਉਹ ਪਿੱਛੇ ਹਟਣ ਦੇ ਬਹਾਨੇ ਲੱਭਣ ਲੱਗ ਜਾਂਦੇ ਹਨ। ਐਹ ਕਮੀ, ਔਹ ਗ਼ਲਤੀ, ਫ਼ਲਾਣੀ ਖ਼ੁਨਾਮੀ। ਪਿੱਠ ਪਿੱਛੇ ਰਹਿ ਕੇ ਚਰਚਾ ਇਨ੍ਹਾਂ ਗੱਲਾਂ ਦੁਆਲੇ ਹੀ ਛਿੜਨ ਲੱਗ ਪੈਂਦੀ ਹੈ।

ਤੇ ਫਿਰ ਕੰਮ ਕਰਨ ਵਾਲੇ ਦੇ ਪੈਸੇ ਮੁੱਕ ਜਾਂਦੇ ਹਨ। ਬਸ ਸਿੱਖਾਂ ਦੀ ਚੌਥੀ 'ਕੌਮੀ ਆਦਤ' ਕੰਮ ਕਰਨਾ ਸ਼ੁਰੂ ਕਰ ਦੇਂਦੀ ਹੈ ਤੇ ਉਹ ਕਹਿਣ ਲਗਦੇ ਹਨ, ''ਕਹਿੰਦੇ ਨੇ ਸਰਦਾਰ ਦੇ ਪੈਸੇ ਮੁਕ ਗਏ ਨੇ। ਮੁਕਣੇ ਈ ਸੀ, ਐਡੇ ਐਡੇ ਮਹਿਲ ਬਣਾ 'ਤੇ, ਪੈਸੇ ਤਾਂ ਮੁਕਣੇ ਈ ਸੀ। ਸਰਦਾਰ ਹੁਣ ਸਿੱਖਾਂ ਵਲ ਵੇਖਦੈ ਬਈ ਬਾਕੀ ਦੇ ਕੰਮ ਲਈ ਇਹ ਸਰਦਾਰ ਦੀ ਮਦਦ ਕਰ ਦੇਣਗੇ। ਲੈ ਭਲਾ ਸਿੱਖਾਂ ਨੇ ਵੀ ਕਦੇ ਸੌ ਦੋ ਸੌ ਤੋਂ ਵੱਧ ਰੁਪਿਆਂ ਨਾਲ ਕਿਸੇ ਦੀ ਮਦਦ ਕੀਤੀ ਏ? ਸਿੱਖਾਂ ਦੀ ਮਦਦ ਤਾਂ ਜਾਂ ਗੁਰਦਵਾਰੇ ਨੂੰ ਮਿਲੇ ਜਾਂ ਸੰਤ ਬਾਬਿਆਂ ਨੂੰ ਜਿਥੋਂ ਇਨ੍ਹਾਂ ਨੂੰ ਯਕੀਨ ਕਰਵਾ ਦਿਤਾ ਜਾਂਦੈ ਕਿ ਰੱਬ ਤਰੁਠ ਪਿਆ ਜਾਂ ਬਾਬਾ ਦਿਆਲ ਹੋ ਗਿਆ ਤਾਂ ਵਾਰੇ ਨਿਆਰੇ ਹੋ ਜਾਣਗੇ।

ਇਨ੍ਹਾਂ ਦੋ ਥਾਵਾਂ ਤੋਂ ਬਿਨਾਂ ਸਿੱਖਾਂ ਦੇ ਵਾਰੇ ਨਿਆਰੇ ਕਰ ਦੇਣ ਦਾ ਝੂਠਾ ਸੱਚਾ ਯਕੀਨ ਹੋਰ ਕਿਹੜੀ ਥਾਂ ਕਰਵਾ ਸਕਦੀ ਏ? ਇਸ ਲਈ ਭਾਈ ਸਿੱਖਾਂ ਵਲ ਤਾਂ ਸਰਦਾਰ ਵੇਖੇ ਨਾ, ਅਪਣੇ ਕੋਲੋਂ ਜੋ ਕਰ ਸਕਦੈ, ਕਰ ਦੇਵੇ ਨਹੀਂ ਤਾਂ ਸਿੱਖਾਂ ਵਲ ਵੇਖਣਾ ਛੱਡ ਕੇ, ਚਾਦਰ ਲੈ ਕੇ ਸੌਂ ਜਾਵੇ...।'' ਪੰਜਾਬ ਵਿਚ ਸੈਂਕੜੇ ਖ਼ਾਲਸਾ ਸਕੂਲ/ਸਿੱਖ ਸਕੂਲ ਤੇ ਕਾਲਜ ਬਣਾਏ ਤਾਂ ਬੜੇ ਜੋਸ਼ ਨਾਲ ਗਏ ਸਨ ਪਰ ਸਿੱਖਾਂ ਦੇ ਗੋਲਡਨ ਅਸੂਲ ਕਿ ''ਇਕ ਵਾਰ ਮਦਦ ਕਰ ਦਿਤੀ, ਹੁਣ ਸਾਰੀ ਉਮਰ ਅਸੀ ਹੀ ਕਰਦੇ ਰਹੀਏ?'' ਦੀ ਮਾਰ ਹੇਠ ਜਿਉਂ ਹੀ ਆਏ, ਸਿੱਖਾਂ ਨੇ ਆਪ ਹੀ ਲਿਖ ਕੇ ਦੇ ਦਿਤਾ ਕਿ ਸਰਕਾਰ ਸੰਭਾਲ ਲਵੇ ਇਨ੍ਹਾਂ ਖ਼ਾਲਸਾ ਸੰਸਥਾਵਾਂ ਨੂੰ।

ਸੋ ਸੈਂਕੜੇ ਖ਼ਾਲਸਾ ਸਕੂਲ/ਕਾਲਜ ਅੱਜ ਸਰਕਾਰੀ ਸਕੂਲ ਬਣ ਚੁੱਕੇ ਨੇ ਤੇ ਹੋਰ ਦਰਖ਼ਾਸਤਾਂ ਵੀ ਸਰਕਾਰ ਕੋਲ ਅਜੇ ਪਹੁੰਚ ਰਹੀਆਂ ਨੇ। ਇਸੇ ਪੰਜਾਬ ਵਿਚ ਡੀ.ਏ.ਵੀ. ਸਕੂਲਾਂ/ਕਾਲਜਾਂ 'ਚੋਂ ਕੋਈ ਇਕ ਵੀ ਸਰਕਾਰੀ ਹੱਥਾਂ ਵਿਚ ਨਹੀਂ ਜਾਣ ਦਿਤਾ ਗਿਆ। ਕੀ ਕਾਰਨ? ਇਹੀ ਕਿ ਡੀ.ਏ.ਵੀ. ਤੇ ਸਨਾਤਨ ਧਰਮ (ਐਸ.ਡੀ.) ਸਕੂਲ, ਕਾਲਜ ਸਥਾਪਤ ਕਰਨ ਵਾਲੇ ਜਾਣਦੇ ਹਨ ਕਿ ਇਕ ਵਾਰ ਮਦਦ ਦੇ ਕੇ ਕੰਮ ਖ਼ਤਮ ਨਹੀਂ ਹੋ ਜਾਂਦਾ ਜਿਵੇਂ ਫੁੱਲਾਂ ਦੇ ਬਗ਼ੀਚੇ ਵਿਚ ਇਕ ਵਾਰ ਫੁੱਲਾਂ ਦੀ ਪਨੀਰੀ ਲਾ ਕੇ ਹੀ ਕੰਮ ਮੁੱਕ ਨਹੀਂ ਜਾਂਦਾ।

ਇਥੇ ਗੁਲਜ਼ਾਰ ਤਾਂ ਹੀ ਖਿੜੀ ਰਹੇਗੀ ਜੇ ਰੋਜ਼ ਗੋਡੀ ਕੀਤੀ ਜਾਏ, ਖਾਦ ਪਾਈ ਜਾਏ, ਦਵਾਈ ਛਿੜਕੀ ਜਾਵੇ ਤੇ ਹੋਰ ਹਰ ਤਰ੍ਹਾਂ ਦਾ ਧਿਆਨ ਰਖਿਆ ਜਾਏ। ਫੁਲਵਾੜੀ ਤਾਂ ਇਸ ਤਰ੍ਹਾਂ ਦੀ ਰੋਜ਼ ਦੀ ਮਿਹਨਤ ਤੇ ਮਦਦ ਨਾਲ ਹੀ ਖਿੜਦੀ ਹੈ ਵਰਨਾ ਹਫ਼ਤਾ ਧਿਆਨ ਨਾ ਦਿਉ ਤਾਂ ਫੁਲਵਾੜੀ ਵੀ ਜੰਗਲ ਬੀਆਬਾਨ ਬਣ ਜਾਏਗੀ। 
ਸਿੱਖਾਂ ਦੀਆਂ ਉਪਰ ਦੱਸੀਆਂ ਤੇ ਅੱਖੀਂ ਵੇਖੀਆਂ 'ਕੌਮੀ ਆਦਤਾਂ' ਦਾ ਹੀ ਨਤੀਜਾ ਹੈ ਕਿ ਇਨ੍ਹਾਂ ਦੇ ਸਕੂਲ, ਕਾਲਜ ਹੀ ਨਹੀਂ, ਇਨ੍ਹਾਂ ਦੀ ਹਰ 'ਫੁਲਵਾੜੀ' ਹੀ ਥੋੜੀ ਦੇਰ ਬਾਅਦ ਸੁੱਕਣ ਤੇ ਮੁਰਝਾਉਣ ਲਗਦੀ ਹੈ।

ਕਾਰਨ ਉਹੀ ਸਿੱਖਾਂ ਦੀਆਂ ਕੌਮੀ ਆਦਤਾਂ¸ਪਹਿਲਾਂ ਖ਼ੂਬ ਜੋਸ਼ ਵਿਖਾਉ, ਫਿਰ ਵਾਹਵਾ ਹੱਲਾਸ਼ੇਰੀ ਦਿਉ ਤੇ ਮਦਦ ਦਾ ਭਰੋਸਾ ਦੇਂਦੇ ਰਹੋ, ਫਿਰ ਫ਼ਜ਼ੂਲ ਗੱਲਾਂ ਛੇੜ ਕੇ, ਕੰਮ ਕਰਨ ਵਾਲੇ ਦੀਆਂ ਲੱਤਾਂ ਖਿੱਚਣ ਲੱਗ ਜਾਉ ਤੇ ਅਖ਼ੀਰ ਕੰਮ ਖ਼ਤਮ ਹੋਣ ਤੋਂ ਪਹਿਲਾਂ ਹੀ, ਜੋਸ਼ ਠੰਢਾ ਪੈ ਜਾਣ ਦਿਉ ਤੇ ਕੋਈ ਚਿੰਤਾ ਨਾ ਕਰੋ ਕਿ ਜਿਹੜਾ ਵੱਡਾ ਕੰਮ ਸ਼ੁਰੂ ਕੀਤਾ ਸੀ, ਉਹ ਮੁਕੰਮਲ ਕਿਵੇਂ ਹੋਵੇਗਾ ਜਾਂ ਜਿਹੜੀ ਫੁਲਵਾੜੀ ਲਗਾਈ ਜਾਣੀ ਸ਼ੁਰੂ ਹੋਈ ਸੀ, ਉਸ ਦੇ ਗੁਲਜ਼ਾਰ ਬਣ ਕੇ ਖਿੜਨ ਲਈ ਹੋਰ ਕੀ ਕੁੱਝ ਕਰਨਾ ਸਾਡਾ ਫ਼ਰਜ਼ ਬਣਦਾ ਹੈ?

ਇਸੇ ਕਰ ਕੇ ਪੰਜਾਬ ਵਿਚ ਹਿੰਦੂ ਸੰਸਥਾਵਾਂ, ਈਸਾਈ ਸੰਸਥਾਵਾਂ ਤੇ ਕਾਮਰੇਡਾਂ (ਨਾਸਤਕਾਂ) ਦੀਆਂ ਸੰਸਥਾਵਾਂ ਵੀ ਕਾਮਯਾਬ ਹਨ ਕਿਉਂਕਿ ਇਕ ਵਾਰ ਜੁੜ ਕੇ ਉਹ ਹਮੇਸ਼ਾ ਲਈ ਅਪਣੀਆਂ ਸੰਸਥਾਵਾਂ ਨੂੰ ਸਫ਼ਲ ਬਣਾਈ ਰੱਖਣ ਲਈ ਹਰ ਕੁਰਬਾਨੀ, ਨਾਲੋ ਨਾਲ ਤੇ ਲਗਾਤਾਰ ਕਰਦੇ ਰਹਿੰਦੇ ਹਨ ਪਰ ਸਿੱਖਾਂ ਦੀਆਂ ਸੰਸਥਾਵਾਂ ਮੁਰਝਾ ਜਾਂਦੀਆਂ ਹਨ ਕਿਉਂਕਿ ਸਿੱਖ 'ਸਥਾਈ ਮਦਦ' ਦਾ ਅਸੂਲ ਹੀ ਨਹੀਂ ਮੰਨਦੇ ਤੇ ਏਨਾ ਹੀ ਕਹਿ ਕੇ ਗੱਲ ਮੁਕਾ ਦੇਂਦੇ ਹਨ ਕਿ ''ਇਕ ਵਾਰ ਮਦਦ ਕਰ ਦਿਤੀ, ਹੁਣ ਸਾਰੀ ਉਮਰ ਮਦਦ ਕਰਨ ਦਾ ਠੇਕਾ ਅਸੀ ਲੈ ਰਖਿਐ?''

ਜਿਹੜਾ ਕੰਮ ਸ਼ੁਰੂ ਕਰਦੇ ਹਨ, ਉਹ ਸੰਪੂਰਨ ਹੁੰਦਾ ਹੈ ਜਾਂ ਨਹੀਂ ਤੇ ਉਸ ਦੀ ਸੰਪੂਰਨਤਾ ਲਈ ਇਨ੍ਹਾਂ ਦੀ ਜ਼ੁੰਮੇਵਾਰੀ ਕੀ ਹੈ¸ਉਹ ਬਹੁਤ ਛੇਤੀ ਭੁੱਲ ਜਾਂਦੇ ਹਨ। ਸੋ ਇਨ੍ਹਾਂ ਦੀਆਂ ਸੱਭ 'ਫੁਲਵਾੜੀਆਂ' ਸੁੱਕੀਆਂ, ਸੜੀਆਂ ਤੇ ਬੇਆਬਾਦ ਰੂਪ ਵਿਚ ਹੀ ਵੇਖੀਆਂ ਜਾ ਸਕਦੀਆਂ ਹਨ, ਗੁਲਜ਼ਾਰ ਬਣੀਆਂ ਨਹੀਂ। 'ਰੋਜ਼ਾਨਾ ਸਪੋਕਸਮੈਨ' ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਨਾਲ ਵੀ ਸਿੱਖਾਂ ਦੀਆਂ 'ਕੌਮੀ ਆਦਤਾਂ' ਨੇ ਉਹੀ ਕੁੱਝ ਕੀਤਾ ਜੋ ਬਾਕੀ ਸਿੱਖ ਸੰਸਥਾਵਾਂ ਨਾਲ ਕੀਤਾ। ਇਹ ਤਾਂ ਸਮਝੋ ਮੈਂ ਤੇ ਜਗਜੀਤ ਨੇ ਸਹੁੰ ਚੁੱਕ ਲਈ ਸੀ ਕਿ ਭਾਵੇਂ ਸਾਡਾ ਸੱਭ ਕੁੱਝ ਚਲਾ ਜਾਏ ਪਰ ਹਾਰ ਨਹੀਂ ਮੰਨਣੀ, ਇਸ ਲਈ ਦੋਵੇਂ ਅਦਾਰੇ ਅੱਜ ਵਾਲੀ ਹਾਲਤ ਤਕ ਪਹੁੰਚ ਸਕੇ ਹਨ

ਵਰਨਾ ਸਿੱਖਾਂ ਵਲੋਂ ਮਦਦ ਦੀ ਗੱਲ ਕਰਾਂ ਤਾਂ ਸਿੱਖਾਂ ਨੂੰ ਸ਼ਰਮ ਹੀ ਮਹਿਸੂਸ ਹੋਵੇਗੀ। ਜਦ ਰੋਜ਼ਾਨਾ ਸਪੋਕਸਮੈਨ ਇਕ ਦੋ ਵਾਰ ਡੁਬਦਾ ਮਹਿਸੂਸ ਹੋਇਆ ਤਾਂ ਮੈਂ ਦੋ ਤਿੰਨ ਅਮੀਰ 'ਸਪੋਕਸਮੈਨ ਪ੍ਰੇਮੀਆਂ' ਤੋਂ ਮਦਦ ਮੰਗਣ ਦੀ ਗ਼ਲਤੀ ਵੀ ਕਰ ਲਈ ਤੇ ਜ਼ਿੰਦਗੀ ਭਰ ਪਛਤਾਂਦਾ ਰਹਾਂਗਾ ਕਿ ਮੈਂ ਇਹ ਗ਼ਲਤੀ ਕਿਉਂ ਕੀਤੀ! ਐਵੇਂ ਤਾਂ ਨਹੀਂ ਕਿਹਾ ਜਾਂਦਾ ਕਿ 'ਸ਼ੂਮਾਂ ਦੀ ਖੱਟੀ ਕੁੱਤੇ ਜਾਣ ਖਾ' ਪਰ ਕਿਸੇ ਭਲੇ ਬੰਦੇ ਦੇ ਕੰਮ ਨਹੀਂ ਆ ਸਕਦੀ। ਠੀਕ ਹੈ, ਭਾਈ ਲਾਲੋ ਵਿਚਾਰੇ ਥੋੜੀ ਥੋੜੀ ਮਦਦ ਭੇਜਦੇ ਰਹੇ ਹਨ ਜਾਂ ਅਖ਼ਬਾਰ ਨਾਲ ਘੁਟ ਕੇ ਜੁੜੇ ਰਹੇ ਪਰ ਇਸ ਨਾਲ ਅਖ਼ਬਾਰ ਦਾ ਡੇਢ ਦੋ ਕਰੋੜ ਮਹੀਨੇ ਦਾ ਖ਼ਰਚਾ ਤਾਂ ਪੂਰਾ ਨਹੀਂ ਸੀ ਹੋ ਸਕਦਾ।

ਸਾਡਾ ਦੁਹਾਂ ਦਾ ਸਿਰੜ ਹੀ ਸੀ ਜਿਹੜਾ ਅਖ਼ਬਾਰ ਨੂੰ ਚਲਾਈ ਗਿਆ ਤੇ ਜਾਂ ਫਿਰ ਲੋਕਾਂ (ਪਾਠਕਾਂ) ਦਾ ਪਿਆਰ ਹੀ ਸੀ ਜੋ ਸਾਡਾ ਹੌਸਲਾ ਕਾਇਮ ਰੱਖ ਸਕਿਆ ਵਰਨਾ ਰੁਪਏ ਪੈਸੇ ਦੀ ਮਦਦ ਦੀ ਗੱਲ ਕਰੀਏ ਤਾਂ ਸਿੱਖ ਕੌਮ ਬਾਰੇ ਤਾਂ ਚੁੱਪ ਹੀ ਭਲੀ। ਫਿਰ ਵੀ ਅਸੀ 'ਉੱਚਾ ਦਰ ਬਾਬੇ ਨਾਨਕ ਦਾ' ਦੀ ਸ਼ੁਰੂਆਤ ਕਰ ਦਿਤੀ। ਫਿਰ ਉਹੀ ਜੋਸ਼, ਮਦਦ ਕਰਨ ਦੇ ਖ਼ੂਬ ਵਾਅਦੇ, ਫਿਰ ਪਿਠ ਪਿੱਛੇ ਕਿੰਤੂ, ਪ੍ਰੰਤੂ ਤੇ ਅਖ਼ੀਰ ਕੰਮ ਪੂਰਾ ਹੋਣ ਤੋਂ ਪਹਿਲਾਂ ਹੀ ਜੋਸ਼ ਲੱਗ ਗਿਆ ਬਰਫ਼ ਵਿਚ ਤੇ ਜਿਨ੍ਹਾਂ ਨੇ ਪੈਸੇ ਉਧਾਰੇ ਦਿਤੇ ਸਨ, ਉਹ ਇਹ ਕਹਿਣ ਤਕ ਵੀ ਚਲੇ ਗਏ ਕਿ, ''ਉੱਚਾ ਦਰ ਬਣੇ ਨਾ ਬਣੇ, ਸਾਨੂੰ ਤਾਂ ਸਾਡੇ ਪੈਸੇ ਵਾਪਸ ਕਰ ਦਿਉ। ਤੁਸੀ ਵਾਅਦਾ ਕੀਤਾ ਸੀ...।''

ਬੜਾ ਸਮਝਾਉਣਾ ਕਿ ਵਾਅਦਾ ਤਾਂ ਪੂਰਾ ਹੋਵੇਗਾ ਹੀ ਪਰ 'ਉੱਚਾ ਦਰ' ਤਾਂ ਬਣ ਲੈਣ ਦਿਉ। ਜੇ ਬਣਨ ਤੋਂ ਪਹਿਲਾਂ ਪੈਸੇ ਤੁਹਾਨੂੰ ਦੇ ਦਿਤੇ ਤਾਂ ਉਸਾਰੀ ਦਾ ਕੰਮ ਰੁਕ ਜਾਏਗਾ। 
''ਰੁਕਣ ਦਿਉ ਜੀ, ਸਾਨੂੰ ਤਾਂ ਪੈਸੇ ਹੁਣੇ ਚਾਹੀਦੇ ਹਨ।''
''ਪਰ ਤੁਹਾਨੂੰ ਉੱਚਾ ਦਰ ਮੁਕੰਮਲ ਹੋਣ ਵਿਚ ਕੋਈ ਦਿਲਚਸਪੀ ਨਹੀਂ?'' ਅਸੀ ਪੁਛਣਾ। 
''ਨਹੀਂ ਜੀ, ਉਹ ਸਿਰਦਰਦੀ ਤੁਹਾਡੀ ਏ।''¸ਠਾਹ ਕਰ ਕੇ ਜਵਾਬ ਸਾਡੇ ਮੂੰਹ ਤੇ ਮਾਰਿਆ ਜਾਂਦਾ। 

ਨਾਂਹ ਅਸੀ ਕਰ ਨਹੀਂ ਸੀ ਸਕਦੇ। 40 ਕਰੋੜ ਰੁਪਿਆ ਉਸਾਰੀ ਦੌਰਾਨ ਹੀ ਵਾਪਸ ਕੀਤਾ ਤੇ ਉਸਾਰੀ ਵੀ ਨਾ ਰੁਕਣ ਦਿਤੀ। ਇਹ ਦੋਵੇਂ ਕੰਮ ਇਕੋ ਸਮੇਂ ਕਰਨ ਲਈ ਸਾਨੂੰ ਕਿਹੜੇ ਨਰਕ ਵਿਚੋਂ ਲੰਘਣਾ ਪਿਆ, ਅਸੀ ਜਾਂ ਸਾਡਾ ਰੱਬ ਹੀ ਜਾਣਦਾ ਹੈ। ਪਰ ਚਲੋ 90% ਕੰਮ ਹੋ ਗਿਆ ਹੈ। 60 ਕਰੋੜ ਦਾ ਸੋਚਿਆ ਸੀ, 88 ਕਰੋੜ ਹੁਣ ਤਕ ਲੱਗ ਚੁੱਕਾ ਹੈ। ਇਸ ਦੀ ਮਾਲਕੀ ਵੀ ਅਪਣੇ ਕੋਲ ਨਹੀਂ ਰੱਖੀ, ਮੈਂਬਰਾਂ ਦੇ ਨਾਂ ਕਰ ਕੇ ਇਸ ਨੂੰ 'ਕੌਮੀ ਜਾਇਦਾਦ' ਬਣਾ ਦਿਤਾ ਹੈ। ਕੋਈ ਵੀ ਇਸ ਦਾ ਮੈਂਬਰ ਬਣ ਕੇ ਇਸ ਦੇ ਮਾਲਕਾਂ ਵਿਚ ਸ਼ਾਮਲ ਹੋ ਸਕਦਾ ਹੈ। 

ਮੈਂ ਵਾਅਦਾ ਕੀਤਾ ਸੀ ਕਿ ਜਦ ਤਕ ਇਹ ਮੁਕੰਮਲ ਨਹੀਂ ਹੋ ਜਾਂਦਾ, ਅਪਣੀ ਕੋਈ ਜ਼ਮੀਨ, ਜਾਇਦਾਦ ਨਹੀਂ ਬਣਾਵਾਂਗਾ। ਦੋ ਵੱਡੀਆਂ ਕੌਮੀ ਜਾਇਦਾਦਾਂ ਦੇਣ ਵਾਲੇ ਪ੍ਰਵਾਰ ਕੋਲ ਨਾ ਜ਼ਮੀਨ ਜਾਇਦਾਦ ਹੈ, ਨਾ ਬੈਂਕ ਬੈਲੰਸ ਹੈ। ਕੋਈ ਵੀ ਤਸੱਲੀ ਕਰ ਸਕਦਾ ਹੈ। ਮੈਨੂੰ ਸਿੱਖਾਂ ਦੀਆਂ 'ਕੌਮੀ' ਆਦਤਾਂ ਦਾ ਤਾਂ ਪਤਾ ਹੀ ਸੀ ਪਰ ਇਹ ਨਹੀਂ ਸੀ ਪਤਾ ਕਿ ਸਪੋਕਸਮੈਨ ਦੇ ਪਾਠਕਾਂ ਦੀਆਂ ਵੀ ਉਹੀ ਆਦਤਾਂ ਹਨ ਤੇ ਇਨ੍ਹਾਂ ਅੰਦਰ ਵੀ ਕੌਮੀ ਜਾਇਦਾਦ ਬਣਾਉਣ ਲਈ ਉਦੋਂ ਤਕ ਕੁਰਬਾਨੀ ਕਰਦੇ ਰਹਿਣ ਦੀ ਚਾਹਤ ਪੈਦਾ ਨਹੀਂ ਹੋ ਸਕੀ ਜਦ ਤਕ ਉਹ ਤਿਆਰ ਹੋ ਕੇ ਸਫ਼ਲਤਾ ਨਾਲ ਚਾਲੂ ਨਹੀਂ ਹੋ ਜਾਂਦੀ।

ਨਹੀਂ, ਮੇਰਾ ਖ਼ਿਆਲ ਸੀ ਕਿ ਪਾਠਕ ਤਾਂ ਸਾਡੀ ਕੁਰਬਾਨੀ ਦਾ ਮੁਲ ਜ਼ਰੂਰ ਪਾਉਣਗੇ ਤੇ 'ਉੱਚਾ ਦਰ' ਦਾ ਨੂੰ ਮੁਕੰਮਲ ਕਰਨ ਵਿਚ ਬਰਾਬਰ ਦਾ ਹਿੱਸਾ ਲੈ ਕੇ ਅਪੜਨਗੇ। ਨਹੀਂ, ਕੋਈ ਇਕ ਵੀ ਪਾਠਕ ਅਜਿਹਾ ਨਹੀਂ ਨਿਤਰਿਆ ਜੋ ਆਖੇ ਕਿ 'ਜੋਗਿੰਦਰ ਸਿੰਘਾ, ਬਾਕੀ ਦਾ ਭਾਰ ਅਸੀ ਸਾਰੇ ਰਲ ਕੇ ਚੁਕਦੇ ਹਾਂ, ਤੂੰ ਆਰਾਮ ਕਰ ਤੇ ਗੁਰਬਾਣੀ ਦਾ ਟੀਕਾ ਲਿਖਣ ਵਿਚ ਜੁਟ ਜਾ।''

ਕਿਸੇ ਨੇ ਨਿਤਰਨਾ ਵੀ ਨਹੀਂ। ਇਸ ਲਈ ਭਾਈ ਲਾਲੋਆਂ ਨੂੰ ਹੀ ਕਹਿਣ ਲਈ ਇਹ ਸਾਰਾ ਬ੍ਰਿਤਾਂਤ ਲਿਖਿਆ ਹੈ ਕਿ ਤੁਸੀ ਹੀ ਬਾਕੀ ਦਾ ਸਾਰਾ ਭਾਰ ਚੁਕ ਲਵੋ। ਬਹੁਤ ਵੱਡਾ ਭਾਰ ਵੀ ਨਹੀਂ ਰਹਿ ਗਿਆ। ਲੱਗ ਚੁੱਕੇ ਪੈਸੇ ਦਾ ਕੇਵਲ 10ਵਾਂ ਹਿੱਸਾ। ਵੱਡੀ ਮਦਦ ਨਾ ਤੁਸੀ ਦੇ ਸਕਦੇ ਹੋ, ਨਾ ਅਸੀ ਮੰਗਾਂਗੇ ਹੀ। ਸੌਖਾ ਰਾਹ ਇਹ ਹੈ ਕਿ ਸਪੋਕਸਮੈਨ ਦਾ ਹਰ ਪਾਠਕ 

1. ਰਿਆਇਤੀ ਦਰਾਂ ਤੇ ਲਾਈਫ਼, ਸਰਪ੍ਰਸਤ ਜਾਂ ਮੁੱਖ ਸਰਪ੍ਰਸਤ ਮੈਂਬਰ ਬਣ ਜਾਏ (ਜੋ ਅਜੇ ਤਕ ਨਹੀਂ ਬਣਿਆ) ਜਾਂ

2. 50 ਹਜ਼ਾਰ ਤੋਂ ਇਕ ਲੱਖ ਤਕ ਦਾ ਉਧਾਰ ਦੇ ਦੇਵੇ, ਅਖ਼ਬਾਰ ਵਲੋਂ ਕਈ ਇਨਾਮ ਵੀ ਪ੍ਰਾਪਤ ਕਰ ਲਵੇ ਤੇ ਉਧਾਰ ਵੀ ਵਾਪਸ ਲੈ ਲਵੇ। 

ਇਹ ਦੋਵੇਂ ਕੰਮ ਤਾਂ ਸਾਰੇ ਭਾਈ ਲਾਲੋ ਤੇ ਨੇਕ ਕਮਾਈ ਕਰਨ ਵਾਲੇ ਕਰ ਹੀ ਸਕਦੇ ਹਨ। ਹਜ਼ਾਰ ਦੋ ਹਜ਼ਾਰ ਪਾਠਕ ਵੀ ਏਨੀ ਕੁ ਸੇਵਾ ਕਰ ਦੇਣ ਤਾਂ 'ਉੱਚਾ ਦਰ' ਨੂੰ ਕਿਸੇ ਹੋਰ ਪਾਸੇ ਮਦਦ ਲਈ ਝਾਕਣ ਦੀ ਲੋੜ ਹੀ ਨਹੀਂ ਰਹੇਗੀ ਤੇ ਸਿੱਖਾਂ ਦੀਆਂ ਕੌਮੀ ਆਦਤਾਂ ਵਲੋਂ ਮੇਰਾ ਧਿਆਨ ਵੀ ਹੱਟ ਜਾਏਗਾ। 90% ਕੰਮ ਤਾਂ ਹੋ ਹੀ ਗਿਆ ਹੈ ਤੇ ਚਾਲੂ ਕਰਨ ਲਈ ਹਜ਼ਾਰ ਦੋ ਹਜ਼ਾਰ ਭਾਈ ਲਾਲੋਆਂ ਦੀ ਆਖ਼ਰੀ ਵਾਰ ਦੀ ਛੋਟੀ ਛੋਟੀ ਮਦਦ ਹੀ ਚਾਹੀਦੀ ਹੈ।

ਹਜ਼ਾਰ ਦੋ ਹਜ਼ਾਰ ਭਾਈ ਲਾਲੋਆਂ ਦੀ ਆ.ਖਰੀ ਛੋਟੀ ਛੋਟੀ ਮਦਦ ਚਾਹੀਦੀ ਹੈ ਬਸ!

ਮੈਂ ਵਾਅਦਾ ਕੀਤਾ ਸੀ ਕਿ ਜਦ ਤਕ 'ਉੱਚਾ ਦਰ' ਮੁਕੰਮਲ ਨਹੀਂ ਹੋ ਜਾਂਦਾ, ਅਪਣੀ ਕੋਈ ਜ਼ਮੀਨ, ਜਾਇਦਾਦ ਨਹੀਂ ਬਣਾਵਾਂਗਾ। ਦੋ ਵੱਡੀਆਂ ਕੌਮੀ ਜਾਇਦਾਦਾਂ ਦੇਣ ਵਾਲੇ ਪ੍ਰਵਾਰ ਕੋਲ ਨਾ ਜ਼ਮੀਨ ਜਾਇਦਾਦ ਹੈ, ਨਾ ਬੈਂਕ ਬੈਲੰਸ ਹੈ। ਕੋਈ ਵੀ ਤਸੱਲੀ ਕਰ ਸਕਦਾ ਹੈ। ਮੈਨੂੰ ਸਿੱਖਾਂ ਦੀਆਂ 'ਕੌਮੀ' ਆਦਤਾਂ ਦਾ ਤਾਂ ਪਤਾ ਹੀ ਸੀ ਪਰ ਇਹ ਨਹੀਂ ਸੀ ਪਤਾ ਕਿ ਸਪੋਕਸਮੈਨ ਦੇ ਪਾਠਕਾਂ ਦੀਆਂ ਵੀ ਉਹੀ ਆਦਤਾਂ ਹਨ ਤੇ ਇਨ੍ਹਾਂ ਅੰਦਰ ਵੀ ਕੌਮੀ ਜਾਇਦਾਦ ਬਣਾਉਣ ਲਈ ਉਦੋਂ ਤਕ ਕੁਰਬਾਨੀ ਕਰਦੇ ਰਹਿਣ ਦੀ ਚਾਹਤ ਪੈਦਾ ਨਹੀਂ ਹੋ ਸਕੀ

ਜਦ ਤਕ ਉਹ ਤਿਆਰ ਹੋ ਕੇ ਸਫ਼ਲਤਾ ਨਾਲ ਚਾਲੂ ਨਹੀਂ ਹੋ ਜਾਂਦੀ। ਨਹੀਂ, ਮੇਰਾ ਖ਼ਿਆਲ ਸੀ ਕਿ ਪਾਠਕ ਤਾਂ ਸਾਡੀ ਕੁਰਬਾਨੀ ਦਾ ਮੁਲ ਜ਼ਰੂਰ ਪਾਉਣਗੇ ਤੇ 'ਉੱਚਾ ਦਰ' ਦਾ ਨੂੰ ਮੁਕੰਮਲ ਕਰਨ ਵਿਚ ਬਰਾਬਰ ਦਾ ਹਿੱਸਾ ਲੈ ਕੇ ਅਪੜਨਗੇ। ਨਹੀਂ, ਕੋਈ ਇਕ ਵੀ ਪਾਠਕ ਅਜਿਹਾ ਨਹੀਂ ਨਿਤਰਿਆ ਜੋ ਆਖੇ ਕਿ 'ਜੋਗਿੰਦਰ ਸਿੰਘਾ, ਬਾਕੀ ਦਾ ਭਾਰ ਅਸੀ ਸਾਰੇ ਰਲ ਕੇ ਚੁਕਦੇ ਹਾਂ, ਤੂੰ ਆਰਾਮ ਕਰ ਤੇ ਗੁਰਬਾਣੀ ਦਾ ਟੀਕਾ ਲਿਖਣ ਵਿਚ ਜੁਟ ਜਾ।''

ਕਿਸੇ ਨੇ ਨਿਤਰਨਾ ਵੀ ਨਹੀਂ। ਇਸ ਲਈ ਭਾਈ ਲਾਲੋਆਂ ਨੂੰ ਹੀ ਕਹਿਣ ਲਈ ਇਹ ਸਾਰਾ ਬ੍ਰਿਤਾਂਤ ਲਿਖਿਆ ਹੈ ਕਿ ਤੁਸੀ ਹੀ ਬਾਕੀ ਦਾ ਸਾਰਾ ਭਾਰ ਚੁਕ ਲਵੋ। ਬਹੁਤ ਵੱਡਾ ਭਾਰ ਵੀ ਨਹੀਂ ਰਹਿ ਗਿਆ। ਲੱਗ ਚੁੱਕੇ ਪੈਸੇ ਦਾ ਕੇਵਲ 10ਵਾਂ ਹਿੱਸਾ। ਵੱਡੀ ਮਦਦ ਨਾ ਤੁਸੀ ਦੇ ਸਕਦੇ ਹੋ, ਨਾ ਅਸੀ ਮੰਗਾਂਗੇ ਹੀ। ਸੌਖਾ ਰਾਹ ਇਹ ਹੈ ਕਿ ਸਪੋਕਸਮੈਨ ਦਾ ਹਰ ਪਾਠਕ 

1. ਰਵਾਇਤੀ ਦਰਾਂ ਤੇ ਲਾਈਫ਼, ਸਰਪ੍ਰਸਤ ਜਾਂ ਮੁੱਖ ਸਰਪ੍ਰਸਤ ਮੈਂਬਰ ਬਣ ਜਾਏ (ਜੋ ਅਜੇ ਤਕ ਨਹੀਂ ਬਣਿਆ) ਜਾਂ

2. 50 ਹਜ਼ਾਰ ਤੋਂ ਇਕ ਲੱਖ ਤਕ ਦਾ ਉਧਾਰ ਦੇ ਦੇਵੇ, ਅਖ਼ਬਾਰ ਵਲੋਂ ਕਈ ਇਨਾਮ ਵੀ ਪ੍ਰਾਪਤ ਕਰ ਲਵੇ ਤੇ ਉਧਾਰ ਵੀ ਵਾਪਸ ਲੈ ਲਵੇ। 

ਇਹ ਦੋਵੇਂ ਕੰਮ ਤਾਂ ਸਾਰੇ ਭਾਈ ਲਾਲੋ ਤੇ ਨੇਕ ਕਮਾਈ ਕਰਨ ਵਾਲੇ ਕਰ ਹੀ ਸਕਦੇ ਹਨ। ਹਜ਼ਾਰ ਦੋ ਹਜ਼ਾਰ ਪਾਠਕ ਵੀ ਏਨੀ ਕੁ ਸੇਵਾ ਕਰ ਦੇਣ ਤਾਂ 'ਉੱਚਾ ਦਰ' ਨੂੰ ਕਿਸੇ ਹੋਰ ਪਾਸੇ ਮਦਦ ਲਈ ਝਾਕਣ ਦੀ ਲੋੜ ਹੀ ਨਹੀਂ ਰਹੇਗੀ ਤੇ ਸਿੱਖਾਂ ਦੀਆਂ ਕੌਮੀ ਆਦਤਾਂ ਵਲੋਂ ਮੇਰਾ ਧਿਆਨ ਵੀ ਹੱਟ ਜਾਏਗਾ। 90% ਕੰਮ ਤਾਂ ਹੋ ਹੀ ਗਿਆ ਹੈ ਤੇ ਚਾਲੂ ਕਰਨ ਲਈ ਹਜ਼ਾਰ ਦੋ ਹਜ਼ਾਰ ਭਾਈ ਲਾਲੋਆਂ ਦੀ ਆਖ਼ਰੀ ਵਾਰ ਦੀ ਛੋਟੀ ਛੋਟੀ ਮਦਦ ਹੀ ਚਾਹੀਦੀ ਹੈ ਬਸ!

ਸਿੱਖਾਂ ਦੀਆਂ ਬਗੀਚੀਆਂ ਸੁੱਕੀਆਂ, ਬਾਕੀ ਕੌਮਾਂ ਦੀਆਂ ਹਰੀਆਂ ਭਰੀਆਂ ਕਿਉਂ?

ਪੰਜਾਬ ਵਿਚ ਸੈਂਕੜੇ ਖ਼ਾਲਸਾ ਸਕੂਲ/ਸਿੱਖ ਸਕੂਲ ਤੇ ਕਾਲਜ ਬਣਾਏ ਤਾਂ ਬੜੇ ਜੋਸ਼ ਨਾਲ ਗਏ ਸਨ ਪਰ ਸਿੱਖਾਂ ਦੇ ਗੋਲਡਨ ਅਸੂਲ ਕਿ ''ਇਕ ਵਾਰ ਮਦਦ ਕਰ ਦਿਤੀ, ਹੁਣ ਸਾਰੀ ਉਮਰ ਅਸੀ ਹੀ ਕਰਦੇ ਰਹੀਏ?'' ਦੀ ਮਾਰ ਹੇਠ ਜਿਉਂ ਹੀ ਆਏ, ਸਿੱਖਾਂ ਨੇ ਆਪ ਹੀ ਲਿਖ ਕੇ ਦੇ ਦਿਤਾ ਕਿ ਸਰਕਾਰ ਸੰਭਾਲ ਲਵੇ ਇਨ੍ਹਾਂ ਖ਼ਾਲਸ ਸੰਸਥਾਵਾਂ ਨੂੰ। ਸੋ ਸੈਂਕੜੇ ਖ਼ਾਲਸਾ ਸਕੂਲ/ਕਾਲਜ ਅੱਜ ਸਰਕਾਰੀ ਸਕੂਲ ਬਣ ਚੁੱਕੇ ਨੇ ਤੇ ਹੋਰ ਦਰਖ਼ਾਸਤਾਂ ਵੀ ਸਰਕਾਰ ਕੋਲ ਅਜੇ ਪਹੁੰਚ ਰਹੀਆਂ ਨੇ। ਇਸੇ ਪੰਜਾਬ ਵਿਚ ਡੀ.ਏ.ਵੀ. ਸਕੂਲਾਂ/ਕਾਲਜਾਂ 'ਚੋਂ ਕੋਈ ਇਕ ਵੀ ਸਰਕਾਰੀ ਹੱਥਾਂ ਵਿਚ ਨਹੀਂ ਜਾਣ ਦਿਤਾ ਗਿਆ। ਕੀ ਕਾਰਨ?

ਇਹੀ ਕਿ ਡੀ.ਏ.ਵੀ. ਤੇ ਸਨਾਤਨ ਧਰਮ (ਐਸ.ਡੀ.) ਸਕੂਲ, ਕਾਲਜ ਸਥਾਪਤ ਕਰਨ ਵਾਲੇ ਜਾਣਦੇ ਹਨ ਕਿ ਇਕ ਵਾਰ ਮਦਦ ਦੇ ਕੇ ਕੰਮ ਖ਼ਤਮ ਨਹੀਂ ਹੋ ਜਾਂਦਾ ਜਿਵੇਂ ਫੁੱਲਾਂ ਦੇ ਬਗ਼ੀਚੇ ਵਿਚ ਇਕ ਵਾਰ ਫੁੱਲਾਂ ਦੀ ਪਨੀਰੀ ਲਾ ਕੇ ਹੀ ਕੰਮ ਮੁੱਕ ਨਹੀਂ ਜਾਂਦਾ। ਇਥੇ ਗੁਲਜ਼ਾਰ ਤਾਂ ਹੀ ਖਿੜੀ ਰਹੇਗੀ ਜੇ ਰੋਜ਼ ਗੋਡੀ ਕੀਤੀ ਜਾਏ, ਖਾਦ ਪਾਈ ਜਾਏ, ਦਵਾਈ ਛਿੜਕੀ ਜਾਵੇ ਤੇ ਹੋਰ ਹਰ ਤਰ੍ਹਾਂ ਦਾ ਧਿਆਨ ਰਖਿਆ ਜਾਏ। ਫੁਲਵਾੜੀ ਤਾਂ ਇਸ ਤਰ੍ਹਾਂ ਦੀ ਰੋਜ਼ ਦੀ ਮਿਹਨਤ ਤੇ ਮਦਦ ਨਾਲ ਹੀ ਖਿੜਦੀ ਹੈ ਵਰਨਾ ਹਫ਼ਤਾ ਧਿਆਨ ਨਾ ਦਿਉ ਤਾਂ ਫੁਲਵਾੜੀ ਵੀ ਜੰਗਲ ਬੀਆਬਾਨ ਬਣ ਜਾਏਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement