ਫਿਲੀਪੀਨਜ਼ ਦੇ ਸੱਭ ਤੋਂ ਅਮੀਰ ਵਿਅਕਤੀ ਹੈਨਰੀ ਸਾਈ ਦਾ ਦੇਹਾਂਤ
Published : Jan 19, 2019, 6:27 pm IST
Updated : Jan 19, 2019, 6:27 pm IST
SHARE ARTICLE
Philippines' richest man Henry Sy died
Philippines' richest man Henry Sy died

ਫਿਲੀਪੀਨਜ਼ ਦੇ ਸੱਭ ਤੋਂ ਅਮੀਰ ਵਿਅਕਤੀ ਹੈਨਰੀ ਸਾਈ ਦਾ ਸ਼ਨਿਚਰਵਾਰ ਨੂੰ ਦੇਹਾਂਤ ਹੋ ਗਿਆ। ਉਹ 94 ਸਾਲ ਦੇ ਸਨ।  ਚੀਨ ਦੇ ਸ਼ਹਿਰ ਸ਼ਿਆਮੇਨ ਤੋਂ ਖਾਲੀ ਹੱਥ ਆਏ ਸਾਈ ਨੇ ...

ਮਨੀਲਾ : ਫਿਲੀਪੀਨਜ਼ ਦੇ ਸੱਭ ਤੋਂ ਅਮੀਰ ਵਿਅਕਤੀ ਹੈਨਰੀ ਸਾਈ ਦਾ ਸ਼ਨਿਚਰਵਾਰ ਨੂੰ ਦੇਹਾਂਤ ਹੋ ਗਿਆ। ਉਹ 94 ਸਾਲ ਦੇ ਸਨ।  ਚੀਨ ਦੇ ਸ਼ਹਿਰ ਸ਼ਿਆਮੇਨ ਤੋਂ ਖਾਲੀ ਹੱਥ ਆਏ ਸਾਈ ਨੇ ਫਿਲੀਪੀਨਜ਼ ਵਿਚ ਇਕ ਸੱਭ ਤੋਂ ਵੱਡੀ ਸ਼ਾਪਿੰਗ ਸੈਂਟਰ ਚੇਨ ਖੋਲ੍ਹਣ ਤੱਕ ਦਾ ਸਫ਼ਰ ਤੈਅ ਕੀਤਾ। ਫੋਰਬਸ ਦੇ ਮੁਤਾਬਕ, ਸ਼ੁਕਰਵਾਰ ਤੱਕ ਉਨ੍ਹਾਂ ਦੀ ਕੁੱਲ ਜਾਇਦਾਦ 19 ਅਰਬ ਅਮਰੀਕੀ ਡਾਲਰ ਸੀ। ਉਨ੍ਹਾਂ ਦੇ ‘ਐਸਐਮ’ ਸਮੂਹ ਨੇ ਇਕ ਬਿਆਨ ਵਿਚ ਕਿਹਾ ਕਿ ਹੈਨਰੀ ਸਾਈ ਦਾ ਸ਼ਨਿਚਰਵਾਰ ਦੀ ਸਵੇਰੇ ਦੇਹਾਂਤ ਹੋ ਗਿਆ।

Philippines' richest man Henry Sy diedPhilippines' richest man Henry Sy died

ਹਾਲੇ ਇਸ ਸਿਲਸਿਲੇ ਵਿਚ ਵਿਸਥਾਰ ਜਾਣਕਾਰੀ ਨਹੀਂ ਮਿਲੀ ਹੈ। ਸਾਈ ਨੇ ਪਹਿਲਾ ਸ਼ੂ (ਜੁੱਤਾ) ਸਟੋਰ ਮਨੀਲਾ ਵਿਚ 1965 ਵਿਚ ਖੋਲ੍ਹਿਆ ਸੀ ਅਤੇ ਹੌਲੀ - ਹੌਲੀ ਉਨ੍ਹਾਂ ਨੇ ਬੈਂਕਿੰਗ, ਖਣਨ, ਸਿੱਖਿਆ, ਸਿਹਤ ਦੇਖਭਾਲ ਆਦਿ ਵਰਗੇ ਕਈ ਖੇਤਰਾਂ ਵਿਚ ਅਪਣਾ ਮੁਕਾਮ ਹਾਸਲ ਕੀਤਾ। ਉਨ੍ਹਾਂ ਨੇ 2017 ਵਿਚ ਚੇਅਰਮੈਨ ਐਮਿਰਿਟਸ ਦਾ ਅਹੁਦਾ ਲੈਂਦੇ ਹੋਏ ਕੰਪਨੀ ਦਾ ਪ੍ਰਧਾਨ ਅਹੁਦਾ ਛੱਡ ਦਿਤਾ। ਇਸ ਤੋਂ ਬਾਅਦ ਉਨ੍ਹਾਂ ਦੇ ਸ਼ਾਨਦਾਰ ਵਪਾਰਕ ਸਾਮਰਾਜ ਨੂੰ ਉਨ੍ਹਾਂ ਦੇ ਕਰੀਬੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਸੰਭਾਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement