
ਨਰੇਂਦਰ ਮੋਦੀ ਦੇ ਚਾਹੁਣ ਵਾਲੇ ਫ਼ਿਲਮ ਰੀਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ
ਮੁੰਬਈ: ਪੀਐਮ ਨਰੇਂਦਰ ਮੋਦੀ ਫ਼ਿਲਮ ਦਾ ਇੱਕ ਹੋਰ ਪੋਸਟਰ ਰੀਲੀਜ਼ ਹੋ ਗਿਆ ਹੈ। ਜਿਸ ‘ਚ ਵਿਵੇਕ ਓਬਰਾਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਮੋਦੀ ਦੀ ਜ਼ਿੰਦਗੀ ‘ਤੇ ਬਣੀ ਫ਼ਿਲਮ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪ੍ਰਮੋਟ ਕੀਤਾ ਜਾ ਰਿਹਾ ਹੈ। ਪਹਿਲਾਂ ਫ਼ਿਲਮ 12 ਅਪ੍ਰੈਲ ਨੂੰ ਰੀਲੀਜ਼ ਹੋਣੀ ਸੀ ਪਰ ਹੁਣ ਫ਼ਿਲਮ 5 ਅਪ੍ਰੈਲ ਨੂੰ ਰੀਲੀਜ਼ ਹੋ ਰਹੀ ਹੈ।
Another poster release of PM Modi's biopic
ਪੋਸਟਰ ਦੀ ਗੱਲ ਕਰੀਏ ਤਾਂ ਇਸ ‘ਚ ਵਿਵੇਕ ਓਬਰਾਏ ਕੁਝ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਹਨ। ਜਾਰੀ ਹੋਏ ਪੋਸਟਰ ਦੀ ਲੁੱਕ ਤਿਰੰਗੇ ਵਰਗੀ ਨਜ਼ਰ ਆ ਰਹੀ ਹੈ। ਕੁਝ ਬੱਚਿਆਂ ਨੇ ਕੇਸਰੀ ਕੱਪੜੇ ਅਤੇ ਕੁਝ ਨੇ ਹਰੇ ਕਪੜੇ ਪਹਿਣ ਕੇ ਖੜ੍ਹੇ ਹਨ ਜਿਨ੍ਹਾਂ ਵਿਚਕਾਰ ਮੋਦੀ ਸਫ਼ੈਦ ਰੰਗ ਦਾ ਕੁੜਤਾ ਪਾਏ ਖੜ੍ਹੇ ਹਨ। ਸੋਸ਼ਲ ਮੀਡੀਆ ‘ਤੇ ਇਹ ਪੋਸਟਰ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Taran Adarsh Tweet
ਜਿਸ ਨੂੰ ਤਰਨ ਆਦਰਸ਼ ਨੇ ਟਵੀਟ ਕੀਤਾ ਹੈ। ਪੀਐਮ ਨਰੇਂਦਰ ਮੋਦੀ ਦੀ ਫ਼ਿਲਮ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੈਤੂ ਗੁਮੰਡ ਕੁਮਾਰ ਨੇ ਕੀਤਾ ਹੈ। ਨਰੇਂਦਰ ਮੋਦੀ ਦੇ ਚਾਹੁਣ ਵਾਲੇ ਫ਼ਿਲਮ ਰੀਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।