
ਨਰੇਂਦਰ ਮੋਦੀ ਨੇ ਰਾਜਨੀਤੀ, ਵਪਾਰ, ਮਨੋਰੰਜਨ, ਖੇਡਾਂ ਅਤੇ ਮੀਡੀਆ ਜਗਤ ਦੀਆਂ ਹਸਤੀਆਂ ਨੂੰ ਵੋਟਰਾਂ ਨੂੰ ਵੋਟਿੰਗ ਪ੍ਰਤੀ ਜਾਗਰੂਕ ਕਰਨ ਵਿਚ ਮਦਦ ਲਈ ਅਪੀਲ ਕੀਤੀ ਹੈ।
ਨਵੀਂ ਦਿੱਲੀ :ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਜਨੀਤੀ, ਵਪਾਰ, ਮਨੋਰੰਜਨ, ਖੇਡਾਂ ਅਤੇ ਮੀਡੀਆ ਜਗਤ ਦੀਆਂ ਹਸਤੀਆਂ ਨੂੰ ਵੋਟਰਾਂ ਨੂੰ ਵੋਟਿੰਗ ਪ੍ਰਤੀ ਜਾਗਰੂਕ ਕਰਨ ਵਿਚ ਮਦਦ ਲਈ ਅਪੀਲ ਕੀਤੀ ਹੈ। ਉਹਨਾਂ ਨੇ ਟਵਿਟਰ ‘ਤੇ ਰਾਹੁਲ ਗਾਂਧੀ, ਮਾਇਆਵਤੀ, ਮਮਤਾ ਬੈਨਰਜੀ, ਅਖਿਲੇਸ਼ ਯਾਦਵ ਸਮੇਤ ਕਈ ਨੇਤਾਵਾਂ ਨੂੰ ਟੈਗ ਕੀਤਾ ਹੈ।
ਪੀਐਮ ਮੋਦੀ ਨੇ ਲਿਖਿਆ ਕਿ ਮੈਂ ਆਉਣ ਵਾਲੀਆਂ ਲੋਕ ਸਭਾ ਚੋਣਾਂ (Lok Sabha Elections 2019) ਵਿਚ ਵੋਟਰਾਂ ਦੀ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਰਾਹੁਲ ਗਾਂਧੀ, ਮਮਤਾ ਬੈਨਰਜੀ, ਸ਼ਰਦ ਪਵਾਰ, ਮਾਇਆਵਤੀ, ਅਖਿਲੇਸ਼ ਯਾਦਵ, ਤੇਜਸਵੀ ਯਾਦਵ ਅਤੇ ਐਮ ਕੇ ਸਟਾਲਿਨ ਨੂੰ ਅਪੀਲ ਕਰਦਾ ਹਾਂ। ਇਸਤੋਂ ਇਲਾਵਾ ਪੀਐਮ ਮੋਦੀ ਨੇ ਨਵੀਨ ਪਟਨਾਇਕ, ਕੁਮਾਰਸਵਾਮੀ, ਚੰਦਰਬਾਬੂ ਨਾਇਡੂ ਆਦਿ ਨੂੰ ਵੀ ਟੈਗ ਕੀਤਾ।
ਇਕ ਹੋਰ ਟਵੀਟ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਟਵਿਟਰ ‘ਤੇ ਆਨੰਦ ਮਹਿੰਦਰਾ, ਰਤਨ ਟਾਟਾ ਅਤੇ ਬੀਐਸਈ ਦੇ ਸੀਈਓ ਆਸ਼ੀਸ਼ ਚੌਹਾਨ ਨੂੰ ਲੋਕਾਂ ਨੂੰ ਵੋਟਿੰਗ
ਪ੍ਰਤੀ ਜਾਗਰੂਕ ਕਰਨ ਦੀ ਬੇਨਤੀ ਕੀਤੀ ਹੈ।
ਉੱਥੇ ਹੀ ਪੀਐਮ ਮੋਦੀ ਨੇ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ, ਵਰੁਣ ਧਵਨ, ਵਿੱਕੀ ਕੌਸ਼ਲ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਲੋਕਾਂ ਨੂੰ ਦੱਸੋ ਕਿ ਆਪਣਾ ਸਮਾਂ ਆ ਗਿਆ ਹੈ ਅਤੇ ਜੋਸ਼ ਨਾਲ ਨਜ਼ਦੀਕੀ ਵੋਟਿੰਗ ਬੂਥ ‘ਤੇ ਜਾ ਕੇ ਵੋਟ ਦੇਣ।
ਇਸਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਦੀਪਿਕਾ ਪਾਦੂਕੋਣ, ਆਲੀਆ ਭੱਟ, ਅਨੁਸ਼ਕਾ ਸ਼ਰਮਾ, ਪ੍ਰਣਬ ਮੁਖਰਜੀ, ਮਨੋਜ ਬਾਜਪੇਈ, ਬਜਰੰਗ ਪੁਨੀਆ, ਅਮਿਤਾਭ ਬਚਨ, ਸ਼ਾਹਰੁਖ ਖਾਨ ਸਮੇਤ ਕਈ ਹੋਰ ਹਸਤੀਆਂ ਨੂੰ ਵੀ ਟੈਗ ਕਰਦੇ ਹੋਏ ਵੋਟਰਾਂ ਨੂੰ ਵੋਟਿੰਗ ਪ੍ਰਤੀ ਜਾਗਰੂਕ ਕਰਨ ਲਈ ਮਦਦ ਦੀ ਅਪੀਲ ਕੀਤੀ ਹੈ।