
ਕਰੋਨਾ ਵਾਇਰਸ ਦੇ ਕਾਰਨ ਪੂਰਾ ਵਿਸ਼ਵ ਇਸ ਸਮੇਂ ਮੁਸ਼ਕਿਲ ਹਲਾਤਾਂ ਵਿਚੋਂ ਗੁਜ਼ਰ ਰਿਹਾ ਹੈ।
ਕਰੋਨਾ ਵਾਇਰਸ ਦੇ ਕਾਰਨ ਪੂਰਾ ਵਿਸ਼ਵ ਇਸ ਸਮੇਂ ਮੁਸ਼ਕਿਲ ਹਲਾਤਾਂ ਵਿਚੋਂ ਗੁਜ਼ਰ ਰਿਹਾ ਹੈ। ਹਾਲੇ ਤੱਕ ਇਸ ਮਹਾਂਮਾਰੀ ਦੀ ਦਵਾਈ ਤਿਆਰ ਨਾ ਹੋਣ ਕਾਰਨ ਸਿਹਤ ਮਾਹਿਰ ਅਤੇ ਪ੍ਰਸਾਸ਼ਨ ਲੋਕਾਂ ਨੂੰ ਮਾਸਕ ਲਗਾ ਕੇ ਰੱਖਣ ਦੀ ਅਪੀਲ ਕਰ ਰਿਹੇ ਹਨ। ਹੁਣ ਮਾਸਕ ਲਗਾ ਕੇ ਰਹਿਣਾਂ ਵੀ ਆਮ ਗੱਲ ਹੋ ਗਈ ਹੈ। ਅਜਿਹੇ ਵਿਚ ਫੇਸ ਆਈਡੀ ਵਾਲੇ iphone ਯੂਜ਼ਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨ ਪੈ ਰਿਹਾ ਹੈ
Iphone
, ਉਨ੍ਹਾਂ ਨੂੰ ਫੋਨ ਅਨਲੌਕ ਕਰਨ ਵਿਚ ਮੁਸ਼ਕਿਲ ਹੋ ਰਹੀ ਹੈ। ਕਿਉਂਕਿ ਫੇਸ ਆਈਡ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਵਾਰ-ਵਾਰ ਮਾਸਕ ਉਤਰਨਾ ਪੈਂਦਾ ਹੈ। ਹੁਣ iSO ਦੇ ਨਵੇਂ ਅੱਪਡੇਟ ਤੋਂ ਬਾਅਦ ਇਸ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। iSO 13.5 ਲਾਂਚ ਲਈ ਤਿਆਰ ਹੈ ਅਤੇ ਜਲਦੀ ਹੀ ਦੁਨੀਆ ਭਰ ਦੇ ਆਈਫੋਨ ਉਪਭੋਗਤਾਵਾਂ ਲਈ ਜਾਰੀ ਕੀਤੀ ਜਾ ਸਕਦੀ ਹੈ। ਇਸ ਅਪਡੇਟ ਦੇ ਜ਼ਰੀਏ ਫੇਸ ਆਈਡੀ ਵਿਚ ਕੁਝ ਬਦਲਾਵ ਕੀਤੇ ਜਾਣਗੇ। ਨਵੇਂ ਅੱਪਡੇਟ ਦੇ ਜ਼ਰੀਏ iphone ਵਿਚ ਦਿੱਤਾ ਗਿਆ Face Id ਇਹ ਸਮਝ ਸਕੇਗਾ ਕਿ ਤੁਸੀਂ ਮਾਸਕ ਪਾਇਆ ਹੋਇਆ ਹੈ।
iPhone
ਜਿਵੇਂ ਹੀ ਮਾਸਕ ਡੀਟੈਕਟ ਹੋਵੇਗਾ, ਉਸੇ ਸਮੇਂ ਤੁਹਾਡੇ ਆਈ ਫੋਨ ਵਿਚ ਪਾਸਵਡ ਦਾ ਆਪਸ਼ਨ ਆਏਗਾ ਅਤੇ ਤੁਸੀਂ ਪਾਸਵਰਡ ਦੇ ਜ਼ਰੀਏ ਇਸ ਨੂੰ ਅਨਲੌਕ ਕਰ ਸਕੋਂਗੇ। ਇਸ ਸਮੇਂ ਇਸ ਫੋਨ ਵਿਚ ਇਹ ਸੁਵਿਧਾ ਨਹੀਂ ਹੈ। ਜੇਕਰ ਹੁਣ ਤੁਸੀਂ ਮਾਸਕ ਪਾ ਕੇ ਇਸ ਨੂੰ ਖੋਲ੍ਹਣ ਦੀ ਕੋਸ਼ਿਸ ਕਰੋਂਗੇ, ਤਾਂ ਇਹ ਤੁਹਾਡੇ ਚਿਹਰੇ ਦੀ ਪਛਾਣ ਕਰਨ ਲਈ ਕਾਫ਼ੀ ਅਟੈਚਮੈਂਟ ਕਰੇਗਾ। ਉਸ ਤੋਂ ਬਾਅਦ ਪਾਸ-ਵਰਡ ਦਾ ਆਪਸ਼ਨ ਮਿਲੇਗਾ। ਪਰ ਨਵੇਂ ਅੱਪਡੇਟ ਵਿਚ ਪਾਸਵਰਡ ਦਾ ਆਪਸ਼ਨ ਮਾਸਕ ਡੀਟੈਕਟ ਹੁੰਦਿਆਂ ਤਰੁੰਤ ਹੀ ਆ ਜਾਵੇਗਾ।
iPhone
ISO 13.5 ਦਾ ਅੱਪਡੇਟ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਵਿਚ ਐਪਲ ਅਤੇ ਗੂਗਲ ਦੁਆਰਾ ਤਿਆਰ ਕੀਤਾ ਗਿਆ ਐਕਸਪੋਜ਼ਰ ਨੋਟੀਫਕੇਸ਼ API ਵੀ ਦਿੱਤਾ ਜਾਵੇਗਾ। ਇਸ API ਨਾਲ ਪਬਲਿਕ ਹੈਲਥ ਏਜੰਸੀਆਂ ਡੇਬੇਲਪਰ ਕੰਟੇਨਟਮੈਂਟ ਟੈਸਟਿੰਗ ਐੱਪ ਤਿਆਰ ਕਰ ਸਕੋਗੇਂ। ਇਸ ਨੂੰ ਕੰਪਨੀ ਵੱਲੋਂ ਸੁਰੱਖਿਆ ਨੂੰ ਵੀ ਧਿਆਨ ਵਿਚ ਰੱਖਿਆ ਦਿਆਂ ਤਿਆਰ ਕੀਤਾ ਗਿਆ ਹੈ।
iPhones
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।