
ਨਵੀਂ ਰਿਪੋਰਟ ਦਾ ਦਾਅਵਾ
ਨਵੀਂ ਦਿੱਲੀ: ਪਿਛਲੇ ਹਫ਼ਤੇ ਸਾਹਮਣੇ ਆਇਆ ਸੀ ਕਿ ਐਪਲ ਨੇ ਭਾਰਤ ਵਿਚ ਮੌਜੂਦ ਅਪਣੇ ਫਾਕਸਕਾਨ ਮੈਨਿਊਫੈਕਚਰਿੰਗ ਪਲਾਂਟ, ਚੇਨੈ ਵਿਚ iPhone XR ਦਾ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ। ਹੁਣ ਇਕ ਰਿਪੋਰਟ ਵਿਚ ਦਾਵਾ ਕੀਤਾ ਗਿਆ ਹੈ ਕਿ ਇਸ ਪਲਾਂਟ ਵਿਚ iPhone XR ਦੀ ਅਸੈਂਬਲਿੰਗ ਪਹਿਲਾਂ ਹੀ ਸ਼ੁਰੂ ਹੋ ਗਈ ਹੈ।
iPhones
Wall Street Journal ਦੀ ਐਕਸਕਲੋਸਿਵ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਪਲ ਨੇ ਚੀਨ ਤੋਂ ਇਲਾਵਾ ਬਾਕੀ ਦੇਸ਼ਾਂ ਵਿਚ ਵੀ ਅਪਣੀ ਸਪਲਾਈ ਚੇਨ ਵਧਾਉਣ ਤੇ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਚੀਨ ਅਤੇ ਯੂਐਸ ਦੌਰਾਨ ਚਲ ਰਹੀ ਟ੍ਰੇਡ ਵਾਰ ਵਿਚ ਐਪਲ ਅਪਣੇ ਮੈਨਿਊਫੈਕਚਰਿੰਗ ਪਲਾਂਟਸ ਨੂੰ ਚੀਨ ਤੋਂ ਭਾਰਤ ਸ਼ਿਫਟ ਕਰਨਾ ਬਿਹਤਰ ਸਮਝ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫਾਕਸਕਾਨ ਪਲਾਂਟ ਵਿਚ ਐਪਲ ਪਹਿਲਾਂ ਹੀ ਸਾਫੇਸਟਿਕੇਟੇਡ ਸਮਾਰਟਫੋਨ ਦੀ ਮੈਨਿਊਫੈਕਚਰਿੰਗ ਸ਼ੁਰੂ ਕਰ ਚੁੱਕਿਆ ਹੈ।
iPhones
ਐਪਲ ਨੇ ਅਪਣੇ ਇਸ ਐਕਸਪੈਰੀਮੈਂਟ ਨੂੰ ਸਭ ਤੋਂ ਪਹਿਲਾਂ iPhone 6S ਅਤੇ iPhone 7 ਮਾਡਲ ਯੂਰੋਪ ਐਕਸਪੋਰਟ ਕਰਨ ਦੇ ਨਾਲ ਸ਼ੁਰੂ ਕੀਤਾ ਸੀ। ਹੁਣ ਕਿਹਾ ਗਿਆ ਹੈ ਕਿ iPhone XR ਅਤੇ iPhone 11 ਵੀ ਭਾਰਤ ਵਚਿ ਮੈਨਿਊਫੈਕਚਰ ਕੀਤੇ ਜਾਣਗੇ। iPhone XR ਵਿਚ 6.1 ਇੰਚ ਐਲਸੀਡੀ ਡਿਸਪਲੇ ਹੈ ਜਿਸ ਦਾ ਰੇਜਾਲੂਸ਼ਨ 1292x828 ਪਿਕਸਲ ਹੈ। ਪਰ ਯੂਜ਼ਰਸ ਨੂੰ ਇਸ ਵਿਚ 3ਡੀ ਟਚ ਨਹੀਂ ਮਿਲੇਗਾ। ਆਈਫੋਨ XR ਵਿਚ ਏ12 ਬਾਇਆਨਿਕ ਪ੍ਰੋਸੈਸਰ ਦਿੱਤਾ ਗਿਆ ਹੈ।
iPhones
ਫੋਨ ਵਿਚ ਐਸਆਈਡੀ, ਟਚ ਟੂ ਵੇਕਅਪ ਅਤੇ ਡਿਊਲ ਸਿਮ ਵਰਗੇ ਫੀਚਰਜ਼ ਮਿਲਦੇ ਹਨ। ਫੋਟੋਗ੍ਰਾਫੀ ਲਈ ਫੋਨ ਵਿਚ ਅਪਰਚਰ ਐਫ/1.8, ਫੋਕਸ ਪਿਕਸਲ ਨਾਲ 12 ਮੇਗਾਪਿਕਸਲ ਦਾ ਸਿੰਗਲ ਰਿਅਰ ਕੈਮਰਾ ਹੈ। ਇਸ ਵਿਚ ਸਮਾਰਟ ਐਚਡੀਆਰ, ਡੇਪਥ ਕੰਟਰੋਲ ਨਾਲ ਪੋਟ੍ਰੇਟ ਮੋਡ, ਐਡਵਾਂਸਡ ਬੋਕੇਹ ਅਤੇ ਵੀਡੀਓਜ਼ ਵਿਚ ਐਕਟੇਂਡੇਡ ਡਾਇਨਾਮਿਕ ਰੇਂਜ਼ ਵਰਗੇ ਫੀਚਰਜ਼ ਮਿਲਦੇ ਹਨ।
iPhones
ਆਈਫੋਨ ਐਕਸਆਰ ਵਿਚ 64 ਜੀਬੀ, 256 ਜੀਬੀ ਅਤੇ 512 ਜੀਬੀ ਇਨਬਿਲਟ ਸਟੋਰੇਜ ਹੈ। ਕਨੈਕਟੀਵਿਟੀ ਲਈ, ਫੋਨ ਵਿੱਚ ਐਲਟੀਈ ਐਡਵਾਂਸਡ, ਡਿਊਲ ਸਿਮ ਅਤੇ ਬਲੂਟੁੱਥ 5.0 ਵਰਗੀਆਂ ਵਿਸ਼ੇਸ਼ਤਾਵਾਂ ਹਨ। ਆਈਫੋਨ ਐਕਸਆਰ 64 ਜੀਬੀ, 128 ਜੀਬੀ ਅਤੇ 256 ਜੀਬੀ ਸਟੋਰੇਜ ਵੇਰੀਐਂਟ ਵਿੱਚ ਉਪਲੱਬਧ ਹੈ। ਇਹ ਚਿੱਟੇ, ਕਾਲੇ, ਨੀਲੇ, ਪੀਲੇ, ਲਾਲ ਅਤੇ ਕੋਰਲ ਰੰਗਾਂ ਵਿੱਚ ਉਪਲਬਧ ਹੈ।
ਜੇ ਤੁਹਾਨੂੰ ਉਮੀਦ ਹੈ ਕਿ ਭਾਰਤ ਵਿਚ ਮੋਨਟੇਜ ਦੇ ਕਾਰਨ ਇਨ੍ਹਾਂ ਸਮਾਰਟਫੋਨਸ ਦੀ ਕੀਮਤ ਘੱਟ ਜਾਵੇਗੀ ਤਾਂ ਅਜਿਹਾ ਨਹੀਂ ਹੈ। ਐਪਲ ਨੇ ਭਾਰਤ ਵਿਚ ਇਕੱਠੇ ਕੀਤੇ ਜਾ ਰਹੇ ਪਿਛਲੇ ਯੰਤਰਾਂ ਦੀ ਕੀਮਤ ਵਿਚ ਵੀ ਕਟੌਤੀ ਨਹੀਂ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।