ਜਲਦ ਹੀ ਐਪਲ iPhone ਵਿਚ ‘i’ ਦਾ ਮਤਲਬ ਹੋਵੇਗਾ ਇੰਡੀਆ!
Published : Oct 15, 2019, 9:55 am IST
Updated : Oct 15, 2019, 9:59 am IST
SHARE ARTICLE
The i in iphone may soon stand for india
The i in iphone may soon stand for india

ਇਸ ਤੋਂ ਬਾਅਦ ਕੰਪਨੀ ਨੇ ਨਵੀਂ ਆਈਫੋਨ 11 ਸੀਰੀਜ਼ ਬਣਾਉਣ ਦੀ ਯੋਜਨਾ ਬਣਾਈ ਹੈ।

ਨਵੀਂ ਦਿੱਲੀ: ਆਈਫੋਨ ਬਣਾਉਣ ਵਾਲੀ ਅਮਰੀਕੀ ਕੰਪਨੀ ਐਪਲ ਦਾ ਉਦੇਸ਼ ਭਾਰਤ ਨੂੰ ਅਪਣੀ ਗਲੋਬਲ ਮੈਨਿਊਫੈਕਚਰਿੰਗ ਦੇ ਪ੍ਰਮੁੱਕ ਹਬ ਵਿਚੋਂ ਇਕ ਬਣਾਉਣਾ ਹੈ। ਇਸ ਵਿਚ ਆਈਫੋਨ ਦੇ ਨਵੇਂ ਮਾਡਲਸ ਦੀ ਅਸੈਂਬਲਿੰਗ ਸ਼ਾਮਲ ਹੋਵੇਗੀ। ਐਪਲ ਦੇ ਪ੍ਰੋਡਕਸ ਦੀ ਅਧਿਕਾਰਤ ਮੈਨਿਊਫੈਕਚਰਿੰਗ ਹੁਣ ਚੀਨ ਵਿਚ ਹੁੰਦੀ ਹੈ। ਅਮਰੀਕਾ ਅਤੇ ਚੀਨ ਵਿਚ ਟ੍ਰੇਡ ਵਾਰ ਕਾਰਨ ਐਪਲ ਨੂੰ ਅਪਣਾ ਜੋਖਮ ਘਟ ਕਰਨ ਵਿਚ ਭਾਰਤ ਵਿਚ ਮੈਨਿਊਫੈਕਚਰਿੰਗ ਸ਼ਿਫਟ ਕਰਨ ਨਾਲ ਮਦਦ ਮਿਲੇਗੀ।

iPhoneiPhone

ਐਪਲ ਨੇ ਹਾਲ ਹੀ ਵਿਚ ਕਈ ਹਫਤਿਆਂ ਦੇ ਅਜ਼ਮਾਇਸ਼ਾਂ ਤੋਂ ਬਾਅਦ ਚੈਨਈ ਦੇ ਨੇੜੇ ਫੌਕਸਕਨ ਪਲਾਂਟ ਵਿਚ ਆਈਫੋਨ ਐਕਸਆਰ ਦਾ ਨਿਰਮਾਣ ਸ਼ੁਰੂ ਕੀਤਾ ਹੈ। ਇਸ ਤੋਂ ਬਾਅਦ ਕੰਪਨੀ ਨੇ ਨਵੀਂ ਆਈਫੋਨ 11 ਸੀਰੀਜ਼ ਬਣਾਉਣ ਦੀ ਯੋਜਨਾ ਬਣਾਈ ਹੈ। ਸੂਤਰਾਂ ਨੇ ਦੱਸਿਆ ਕਿ ਐਪਲ ਨੇ ਪਿਛਲੇ ਕੁਝ ਮਹੀਨਿਆਂ ਵਿਚ ਆਈਫੋਨ 6s ਅਤੇ 7 ਮਾੱਡਲਾਂ ਦੀ ਭਾਰਤ ਤੋਂ ਯੂਰਪ ਵਿਚ ਨਿਰਯਾਤ ਕੀਤੀ ਹੈ ਅਤੇ ਹੁਣ ਉਹ ਆਪਣੇ ਉਤਪਾਦਾਂ ਨੂੰ ਹੋਰ ਬਾਜ਼ਾਰਾਂ ਵਿਚ ਵੀ ਨਿਰਯਾਤ ਕਰੇਗੀ।

iPhoneiPhone

ਕੰਪਨੀ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਆਈਫੋਨ ਐਕਸਆਰ ਦੀ ਸਥਾਨਕ ਨਿਰਮਾਣ ਕੰਪਨੀ ਨੂੰ ਆਯਾਤ ਡਿਊਟੀ ਵਿਚ 20 ਫ਼ੀਸਦੀ ਦੀ ਬਚਤ ਕਰੇਗਾ। ਹਾਲਾਂਕਿ ਇਸ ਨਾਲ ਫੋਨ ਦੀ ਕੀਮਤ ਘੱਟ ਨਹੀਂ ਹੋਏਗੀ। ਐਪਲ ਨੇ ਭਾਰਤ ਵਿਚ ਬਣੇ ਆਈਫੋਨ ਦੀਆਂ ਕੀਮਤਾਂ ਵਿਚ ਕੋਈ ਕਮੀ ਨਹੀਂ ਕੀਤੀ ਹੈ। ਐਪਲ ਦੇ ਦੋ ਸਭ ਤੋਂ ਵੱਡੇ ਗਲੋਬਲ ਕੰਟਰੈਕਟ ਮੈਨੂਫੈਕਚਰਰ ਹੁਣ ਭਾਰਤ ਵਿਚ ਮੌਜੂਦ ਹਨ।

iPhoneiPhone

ਫੌਕਸਕਨ ਤੋਂ ਪਹਿਲਾਂ ਤਾਈਵਾਨ ਦੇ ਵਿਸਟਰਨ ਨੇ ਬੰਗਲੌਰ ਨੇੜੇ ਆਈਫੋਨ ਨੂੰ 2017 ਵਿਚ ਇਕੱਠਾ ਕਰਨਾ ਸ਼ੁਰੂ ਕੀਤਾ ਸੀ ਪਰ ਇਹ ਸਿਰਫ ਪੁਰਾਣੇ ਮਾਡਲਾਂ ਲਈ ਸੀ। ਈਟੀ ਦੁਆਰਾ ਭੇਜੇ ਗਏ ਪ੍ਰਸ਼ਨਾਂ ਦਾ ਜਵਾਬ ਈਟੀ ਇੰਡੀਆ ਅਤੇ ਫੌਕਸਕਨ ਨੇ ਨਹੀਂ ਦਿੱਤਾ। ਫੌਕਸਕਨ ਦਾ ਪਲਾਂਟ ਭਾਰਤ ਵਿਚ ਐਪਲ ਲਈ ਸਭ ਤੋਂ ਵੱਡਾ ਨਿਰਮਾਣ ਬਾਜ਼ਾਰ ਹੈ। ਇਸ ਪਲਾਂਟ ਵਿਚ ਆਈਫੋਨ ਦੇ ਅਜਿਹੇ ਮਾਡਲ ਤਿਆਰ ਕੀਤੇ ਜਾ ਸਕਦੇ ਹਨ ਜਿਨ੍ਹਾਂ ਦੀ ਕੀਮਤ ਇਕ ਲੱਖ ਰੁਪਏ ਤੋਂ ਜ਼ਿਆਦਾ ਹੈ।

iPhoneiPhone

ਇਸ ਸਾਲ ਦੇ ਸ਼ੁਰੂ ਵਿਚ ਫੌਕਸਕਨ ਟੈਕਨੋਲੋਜੀ ਸਮੂਹ ਦੇ ਸੰਸਥਾਪਕ, ਟੈਰੀ ਗਾਅ ਨੇ ਕਿਹਾ ਸੀ ਕਿ ਆਈਫੋਨ ਭਾਰਤ ਵਿਚ ਵੱਡੇ ਪੱਧਰ 'ਤੇ ਤਿਆਰ ਕੀਤਾ ਜਾਵੇਗਾ। ਸਰਕਾਰ ਚਾਹੁੰਦੀ ਹੈ ਕਿ ਐਪਲ ਦੇਸ਼ ਵਿਚ ਆਪਣੇ ਸਾਰੇ ਮਾਡਲਾਂ ਦੇ ਸਮਾਰਟਫੋਨ ਤਿਆਰ ਕਰੇ। ਇਹ ਮੇਕ ਇਨ ਇੰਡੀਆ ਪ੍ਰਤੀ ਵਧੇਰੇ ਨਿਵੇਸ਼ਕਾਂ ਨੂੰ ਆਕਰਸ਼ਤ ਕਰਨ ਵਚ ਸਹਾਇਤਾ ਕਰੇਗਾ। ਐਪਲ ਦੇਸ਼ ਵਿਚ ਆਪਣੇ ਮਾਲਕੀ ਪ੍ਰਚੂਨ ਸਟੋਰ ਖੋਲ੍ਹਣ ਅਤੇ ਸਿੱਧੇ ਆਨਲਾਈਨ ਵਿਕਰੀ ਕਰਨ ਦੀ ਵੀ ਤਿਆਰੀ ਕਰ ਰਿਹਾ ਹੈ।

ਸਰਕਾਰ ਨੇ ਅਗਸਤ ਵਿਚ ਸਿੰਗਲ-ਬ੍ਰਾਂਡ ਪ੍ਰਚੂਨ ਵਿਚ ਵਿਦੇਸ਼ੀ ਸਿੱਧੇ ਨਿਵੇਸ਼ (ਐਫ.ਡੀ.ਆਈ.) ਨਿਯਮਾਂ ਵਿਚ ਛੋਟ ਦਿੱਤੀ ਸੀ। ਐਪਲ ਦੇ ਗਲੋਬਲ ਸਪਲਾਇਰ ਨੇ ਆਪਣੇ ਪਲਾਂਟ ਭਾਰਤ ਵਿਚ ਸਥਾਪਿਤ ਕੀਤੇ ਹਨ ਅਤੇ ਉਪਕਰਣਾਂ ਦੇ ਨਾਲ ਨਾਲ ਚਾਰਜਰਾਂ ਅਤੇ ਬੈਟਰੀ ਪੈਕਾਂ ਵਰਗੇ ਉਪਕਰਣ ਵੀ ਬਣਾ ਰਹੇ ਹਨ? ਐਪਲ ਦੇਸ਼ ਦੇ ਸਮਾਰਟਫੋਨ ਮਾਰਕੀਟ ਦਾ ਲਗਭਗ ਦੋ ਫ਼ੀਸਦੀ ਹੈ। ਪ੍ਰੀਮੀਅਮ ਹਿੱਸੇ ਵਿਚ ਐਪਲ ਸੈਮਸੰਗ ਅਤੇ ਚੀਨ ਦਾ ਵਨਪਲੱਸ ਨਾਲ ਮੁਕਾਬਲਾ ਕਰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM

Karamjit Anmol Latest Interview- ਦਿਲ ਬਹਿਲਾਨੇ ਕੇ ਲਿਏ ਖਿਆਲ ਅੱਛਾ ਹੈ ਗਾਲਿਬ | Latest Punjab News

24 Apr 2024 9:33 AM

Big Breaking: ਸਾਂਪਲਾ ਪਰਿਵਾਰ 'ਚ ਆਪ ਨੇ ਲਾਈ ਸੰਨ, ਦੇਖੋ ਕੌਣ ਚੱਲਿਆ 'ਆਪ' 'ਚ, ਵੇਖੋ LIVE

24 Apr 2024 9:10 AM
Advertisement