
ਜਾਪਾਨ ਦੇ ਮਿਆਗੀ ਸੂਬੇ ਵਿਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਉਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ ਹੈ।
ਟੋਕੀਉ, 18 ਮਈ: ਜਾਪਾਨ ਦੇ ਮਿਆਗੀ ਸੂਬੇ ਵਿਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਉਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ (ਜੇ.ਐਮ.ਏ.) ਨੇ ਇਹ ਜਾਣਕਾਰੀ ਦਿਤੀ। ਏਜੰਸੀ ਅਨੁਸਾਰ ਭੂਚਾਲ ਸਥਾਨਕ ਸਮੇਂ ਅਨੁਸਾਰ 12 ਵਜੇ ਆਇਆ ਸੀ। ਭੂਚਾਲ ਦਾ ਕੇਂਦਰ 38.2 ਡਿਗਰੀ ਉੱਤਰ ਅਤੇ 141 7 ਡਿਗਰੀ ਪੂਰਬ ਵਿਚ ਸਥਿਤ ਸੀ ਅਤੇ ਜ਼ਮੀਨੀ ਸਤਿਹ ਤੋਂ 50 ਕਿ.ਮੀ. ਦੀ ਡੂੰਘਾਈ ਉਤੇ ਕੇਂਦਰਿਤ ਸੀ। ਮੌਸਮ ਵਿਭਾਗ ਨੇ ਭੂਚਾਲ ਕਾਰਨ ਸੁਨਾਮੀ ਦੀ ਚਿਤਾਵਨੀ ਜਾਂ ਸਲਾਹ ਜਾਰੀ ਨਹੀਂ ਕੀਤੀ ਹੈ। ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਟਰ ਨਹੀਂ ਹੈ। (ਏਜੰਸੀ)