ਅਮਰੀਕਾ 161 ਭਾਰਤੀਆਂ ਨੂੰ ਭੇਜੇਗਾ ਵਾਪਸ ਭਾਰਤ
Published : May 19, 2020, 8:05 am IST
Updated : May 19, 2020, 8:05 am IST
SHARE ARTICLE
File Photo
File Photo

ਅਮਰੀਕਾ ਇਸ ਹਫ਼ਤੇ 161 ਭਾਰਤੀਆਂ ਨੂੰ ਵਾਪਸ ਭਾਰਤ ਭੇਜਗਾ। ਜਿਨ੍ਹਾਂ ਵਿਚੋਂ ਵਧੇਰੇ ਲੋਕ ਗ਼ੈਰ-ਕਾਨੂੰਨੀ ਤਰੀਕੇ ਨਾਲ ਮੈਕਸੀਕੋ ਨਾਲ

ਵਾਸ਼ਿੰਗਟਨ, 18 ਮਈ : ਅਮਰੀਕਾ ਇਸ ਹਫ਼ਤੇ 161 ਭਾਰਤੀਆਂ ਨੂੰ ਵਾਪਸ ਭਾਰਤ ਭੇਜਗਾ। ਜਿਨ੍ਹਾਂ ਵਿਚੋਂ ਵਧੇਰੇ ਲੋਕ ਗ਼ੈਰ-ਕਾਨੂੰਨੀ ਤਰੀਕੇ ਨਾਲ ਮੈਕਸੀਕੋ ਨਾਲ ਲੱਗਦੀ ਦਖਣੀ ਸਰਹੱਦ ਲੰਘ ਕੇ ਅਮਰੀਕਾ ਵਿਚ ਦਾਖ਼ਲ ਹੋਏ ਸਨ। ਇਕ ਵਿਸ਼ੇਸ਼ ਜਹਾਜ਼ ਰਾਹੀਂ ਇਨ੍ਹਾਂ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ। ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ (ਐਨ. ਏ. ਪੀ. ਏ.) ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਮੁਤਾਬਕ ਇਨ੍ਹਾਂ ਵਿਚ ਸੱਭ ਤੋਂ ਵੱਧ 76 ਲੋਕ ਹਰਿਆਣਾ ਦੇ ਹਨ। ਇਸ ਤੋਂ ਬਾਅਦ 56 ਪੰਜਾਬ, 12 ਗੁਜਰਾਤ, 5 ਉਤਰ ਪ੍ਰਦੇਸ਼, 4 ਮਹਾਰਾਸ਼ਟਰ ਦੇ ਹਨ। ਇਨ੍ਹਾਂ ਤੋਂ ਇਲਾਵਾ, ਕੇਰਲ, ਤਾਮਿਲਨਾਡੂ  ਅਤੇ ਤਲੰਗਨਾ ਦੇ 2-2 ਅਤੇ ਆਂਧਰਾ ਪ੍ਰਦੇਸ਼ ਅਤੇ ਗੋਆ ਦਾ 1-1 ਵਿਅਕਤੀ ਹੈ।

ਉਨ੍ਹਾਂ ਦਸਿਆ ਕਿ ਇਹ ਲੋਕ ਅਮਰੀਕਾ ਦੀਆਂ 95 ਜੇਲਾਂ ਵਿਚ ਬੰਦ 1,739 ਭਾਰਤੀਆਂ ਵਿਚ ਸ਼ਾਮਲ ਹਨ। ਇਨ੍ਹਾਂ ਲੋਕਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਫੜਿਆ ਗਿਆ ਸੀ। ਆਈ. ਸੀ. ਈ. ਦੀ ਰੀਪੋਰਟ ਮੁਤਾਬਕ ਅਮਰੀਕਾ ਨੇ 2018 ਵਿਚ 611 ਅਤੇ 2019 ਵਿਚ 1,616 ਭਾਰਤੀਆਂ ਨੂੰ ਵਾਪਸ ਭੇਜਿਆ ਸੀ। ਐੱਨ. ਏ. ਪੀ. ਏ. ਮੁਤਾਬਕ 161 ਲੋਕਾਂ ਵਿਚ 3 ਔਰਤਾਂ ਵੀ ਸ਼ਾਮਲ ਹਨ ਅਤੇ ਹਰਿਆਣੇ ਦਾ 19 ਸਾਲਾ ਬਾਲਗ ਵੀ ਹੈ।

File photoFile photo

ਚਾਹਲ ਨੇ ਕਿਹਾ ਕਿ ਅਮਰੀਕੀ ਜੇਲਾਂ ਵਿਚ ਬੰਦ ਹੋਰ ਭਾਰਤੀ ਨਾਗਰਿਕਾਂ ਨਾਲ ਅੱਗੇ ਕੀ ਹੋਵੇਗਾ, ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਹਿਰਾਸਤ ਵਿਚ ਲਏ ਗਏ ਵਧੇਰੇ ਲੋਕਾਂ ਨੇ ਸ਼ਰਣ ਮੰਗੀ ਸੀ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਅਪਣੇ ਦੇਸ਼ ਵਿਚ ਹਿੰਸਾ ਤੇ ਤਸ਼ੱਦਦ ਦਾ ਸਾਹਮਣਾ ਕੀਤਾ ਹੈ।
ਅਮਰੀਕੀ ਜੱਜ ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੀ ਅਪੀਲ ਨੂੰ ਖਾਰਜ ਕਰ ਰਹੇ ਹਨ।

ਸਾਲਾਂ ਤੋਂ ਉਨ੍ਹਾਂ ਨਾਲ ਕੰਮ ਕਰਨ ਵਾਲੇ ਚਾਹਲ ਨੇ ਦੋਸ਼ ਲਗਾਇਆ ਕਿ ਉੱਤਰੀ ਭਾਰਤ, ਖਾਸ ਕਰ ਕੇ ਪੰਜਾਬ ਵਿਚ ਮਨੁੱਖੀ ਤਸਕਰ ਅਤੇ ਕੁੱਝ ਅਧਿਕਾਰੀ ਮਿਲੇ ਹੋਏ ਹਨ, ਜੋ ਨੌਜਵਾਨਾਂ ਨੂੰ ਅਪਣੇ ਘਰ ਛੱਡਣ ਅਤੇ ਗ਼ੈਰ-ਕਾਨੂੰਨੀ ਰੂਪ ਨਾਲ ਅਮਰੀਕਾ ਵਿਚ ਦਾਖ਼ਲ ਕਰਨ ਲਈ ਭੜਕਾਉਂਦੇ ਰਹਿੰਦੇ ਹਨ। ਇਹ ਦਲਾਲ ਅਤੇ ਏਜੰਟ ਇਕ ਵਿਅਕਤੀ ਤੋਂ ਤਕਰੀਬਨ 30-35 ਲੱਖ ਰੁਪਏ ਲੈਂਦੇ ਹਨ। ਬਿਆਨ ਵਿਚ ਚਾਹਲ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਨ੍ਹਾਂ ਗਲਤ ਏਜੰਟਾਂ ਖਿਲਾਫ ਕਦਮ ਚੁੱਕਣ ਦੀ ਅਪੀਲ ਵੀ ਕੀਤੀ ਹੈ। (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement