
ਦੁਨੀਆਂ ਵਿਚ ਕੇਵਲ ਮਨੁੱਖ ਹੀ ਨਹੀਂ ਜਿਹੜਾ ਅਪਣਾ ਪਰਵਾਰ ਵਧਾਉਂਦਾ ਹੈ ਤੇ ਪਾਲ ਪੋਸ਼ ਕੇ ਦੁਲੀਆਂ ਦੇ ਵੱਖ ਵੱਖ ਖਿਤਿਆਂ ਵਿਚ ਸੈੱਟ ਕਰ ਦਿੰਦਾ ਹੈ...
ਪਰਥ : ਦੁਨੀਆਂ ਵਿਚ ਕੇਵਲ ਮਨੁੱਖ ਹੀ ਨਹੀਂ ਜਿਹੜਾ ਅਪਣਾ ਪਰਵਾਰ ਵਧਾਉਂਦਾ ਹੈ ਤੇ ਪਾਲ ਪੋਸ਼ ਕੇ ਦੁਲੀਆਂ ਦੇ ਵੱਖ ਵੱਖ ਖਿਤਿਆਂ ਵਿਚ ਸੈੱਟ ਕਰ ਦਿੰਦਾ ਹੈ। ਇਹ ਪ੍ਰਵਿਰਤੀ ਜਾਨਵਰਾਂ ਵਿਚ ਵੀ ਦੇਖੀ ਜਾ ਸਕਦੀ ਹੈ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਦੁਨੀਆਂ ਵਿਚ ਅਜਿਹੇ ਜੀਵ ਵੀ ਹਨ ਜਿਨ੍ਹਾਂ ਦੀ ਪ੍ਰਵਿਰਤੀ ਜਾਨਵਰਾਂ ਤੇ ਮਨੁੱਖਾਂ ਦੋਹਾਂ ਵਾਲੀ ਹੈ। ਅਜਿਹੀ ਹੀ ਉਦਾਹਰਨ ਵਣ ਮਾਨਸ ਦੀ ਦਿਤੀ ਜਾ ਸਕਦੀ ਹੈ।
orangutan
ਉਸ ਨੂੰ ਭਾਵੇਂ ਜੰਗਲਾਂ ਜਾਂ ਚਿੜੀਆਘਰ ਵਿਚ ਦੇਖਿਆ ਜਾ ਸਕਦਾ ਹੈ ਪਰ ਉਸ ਦੀਆਂ ਕਾਫ਼ੀ ਆਦਤਾਂ ਮਨੁੱਖ ਨਾਲ ਮਿਲਦੀਆਂ ਹਨ। ਅਜਿਹੀ ਮਿਸਾਲ ਬਣਾ ਕੇ ਦੁਨੀਆਂ ਦੀ ਸੱਭ ਤੋਂ ਬਜ਼ੁਰਗ ਸੁਮਾਤਰਈ ਆਰੰਗੁਟਾਨ ਵਣਮਾਨਸ ਦੀ 62 ਸਾਲ ਦੀ ਉਮਰ ਵਿਚ ਇਸ ਦੁਨੀਆਂ ਤੋਂ ਕੂਚ ਕਰ ਗਿਆ।ਉਸ ਦੀ ਮੌਤ ਸਬੰਧੀ ਜਾਣਕਾਰੀ ਆਸਟਰੇਲੀਆ ਵਿਖੇ ਸਥਿਤ ਪਰਥ ਦੇ ਚਿੜੀਆਘਰ ਦੇ ਅਧਿਕਾਰੀਆਂ ਨੇ ਦਿਤੀ।
orangutan
ਅਧਕਾਰੀਆਂ ਨੇ ਦਸਿਆ ਕਿ ਮਾਦਾ ਵਣਮਾਨਸ ਦੇ 11 ਬੱਚੇ ਹਨ ਅਤੇ ਉਸ ਦੇ ਪਰਵਾਰ ਦੇ 54 ਜੀਅ ਦੁਨੀਆਂ ਭਰ ਵਿਚ ਹਨ। ਇਸ ਮਾਦਾ ਵਣਮਾਨਸ ਦੀ ਮੌਤ ਪਰਥ ਦੇ ਚਿੜੀਆਘਰ ਵਿਚ ਬੀਤੇ ਦਿਨ ਹੋਈ। ਉਹ ਸਾਲ 1968 ਤੋਂ ਇਥੇ ਰਹਿ ਰਹੀ ਸੀ। ਉਹ ਚਿੜੀਆਘਰ ਨੂੰ ਮਲੇਸ਼ੀਆ ਤੋਂ ਤੋਹਫ਼ੇ ਦੇ ਰੂਪ 'ਚ ਮਿਲੀ ਸੀ। ਚਿੜੀਆਘਰ ਦੇ ਇਕ ਅਧਿਕਾਰੀ ਹਾਲੀ ਥਾੰਪਸਨ ਨੇ ਦਸਿਆ ਕਿ ਉਹ ਇਥੋਂ ਦੀ ਸੱਭ ਤੋਂ ਬਜ਼ੁਰਗ ਮੈਂਬਰ ਸੀ।
orangutan
ਇਹੀ ਨਹੀਂ ਉਹ ਸਾਡੇ ਦੁਆਰਾ ਸੰਚਾਲਿਤ ਅਤੇ ਦੁਨੀਆਂ ਭਰ ਵਿਚ ਪ੍ਰਸਿੱਧ ਪ੍ਰਜਣਨ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲੀ ਮੈਂਬਰ ਵੀ ਸੀ। ਉਹ ਦੁਨੀਆਂ ਵਿਚ ਅਪਣੀ ਵੱਡੀ ਵਿਰਾਸਤ ਛੱਡ ਕੇ ਗਈ ਹੈ। ਆਰੰਗੁਟਾਨ ਦੇ ਕੁੱਲ 54 ਵੰਸ਼ਜ ਅਮਰੀਕਾ, ਯੂਰਪ, ਆਸਟਰੇਲੀਆ ਅਤੇ ਸੁਮਾਤਰਾ ਵਿਚ ਹਨ। ਉਸ ਦਾ ਜਨਮ 1956 ਵਿਚ ਹੋਇਆ ਸੀ।
orangutan
ਉਸ ਨੂੰ ਗਿਨੀਜ਼ ਬੁੱਕ ਆਫ਼ ਰਿਕਾਰਡਜ਼ ਨੇ ਦੁਨੀਆਂ ਦੀ ਸੱਭ ਤੋਂ ਬਜ਼ੁਰਗ ਸੁਮਾਤਰਾਈ ਵਣਮਾਨਸ ਦਾ ਖ਼ਿਤਾਬ ਦਿਤਾ ਸੀ। ਜ਼ਿਕਰਯੋਗ ਹੈ ਕਿ ਜੰਗਲਾਂ ਵਿਚ ਮਾਦਾ ਵਣਮਾਨਸ ਬੜੀ ਮੁਸ਼ਕਲ ਨਾਲ 50 ਦੀ ਉਮਰ ਪਾਰ ਕਰ ਸਕਦੀਆਂ ਹਨ ਤੇ ਉਨ੍ਹਾਂ ਦੀ ਵੰਸ਼ ਵਧਾਉਣ ਦੀ ਦਿਲਚਸਪੀ ਵੀ ਇੰਨੀ ਨਹੀਂ ਹੁੰਦੀ। ਇਸ ਵਣਮਾਨਸ ਨੇ ਦੁਨੀਆਂ ਵਿਚ ਨਵੀਂ ਮਿਸਾਲ ਕਾਇਮ ਕੀਤੀ ਹੈ। (ਏਜੰਸੀ)