
ਮਾਂ ਬੱਚੀ ਲਈ ਘਣਛਾਵਾਂ ਬੂਟਾ ਹੁੰਦੀ ਹੈ ਜਿਹੜੀ ਸਮੇ ਸਮੇ ਤੇ ਬੱਚਿਆਂ ਨੂੰ ਆਪਣੀ ਸੁਰੱਖਿਆ ਤੇ ਨਿੱਘੀ ਛਾਂ ਦੇ ਕਿ ਉਨ੍ਹਾਂ ਦੇ ਮਨ ਵਿਚ ਸਕੂਨ ਭਰਦੀ ਹੈ
ਕੈਲੀਫੋਰਨੀਆ, ਮਿਨੀਸੋਟਾ, ਮਾਂ ਬੱਚੀ ਲਈ ਘਣਛਾਵਾਂ ਬੂਟਾ ਹੁੰਦੀ ਹੈ ਜਿਹੜੀ ਸਮੇ ਸਮੇ ਤੇ ਬੱਚਿਆਂ ਨੂੰ ਆਪਣੀ ਸੁਰੱਖਿਆ ਤੇ ਨਿੱਘੀ ਛਾਂ ਦੇ ਕਿ ਉਨ੍ਹਾਂ ਦੇ ਮਨ ਵਿਚ ਸਕੂਨ ਭਰਦੀ ਹੈ ਪਰ ਜੇਕਰ ਓਹੀ ਮਾਂ ਬੱਚਿਆਂ ਲਈ ਅਪਣੇ ਸਵਾਰਥ ਖਾਤਰ ਕੰਡਿਆਲੀ ਥੋਹਰ ਬਣ ਜਾਵੇ ਤਾਂ ਉਸਨੂੰ ਦੁਨੀਆਂ ਤੋਂ ਅਲਵਿਦਾ ਹੁੰਦਿਆਂ ਵੀ ਬੱਚੇ ਕਦੇ ਨਹੀਂ ਕਹਿੰਦੇ ਕਿ ਉਹ ਸਾਡੇ ਕੋਲ ਹੁੰਦੀ।
Kathleen Dehmlowਸੰਸਾਰ ਵਿਚ ਭਾਵੇਂ ਬਹੁਤੀਆਂ ਮਾਵਾਂ ਆਪਣੇ ਬੱਚਿਆਂ ਨੂੰ ਹਰ ਵੇਲੇ ਆਪਣੀ ਛਾਤੀ ਨਾਲ ਲਾਕੇ ਰੱਖਦੀਆਂ ਹਨ ਪਰ ਕਈ ਵਾਰ ਅਜਿਹੀਆਂ ਉਦਾਹਰਨਾਂ ਵੀ ਮਿਲਦੀਆਂ ਹਨ ਕਿ ਕਈ ਔਰਤਾਂ ਅਪਣੀ ਕਾਮੁਕ ਭੁੱਖ ਮਿਟਾਉਣ ਲਈ ਅਪਣੇ ਬੱਚਿਆਂ ਨੂੰ ਤਿਆਗ ਦਿੰਦੀਆਂ ਹਨ। ਅੱਜ ਕੱਲ ਸੋਸ਼ਲ ਮੀਡੀਆ 'ਤੇ ਇੱਕ ਸੰਦੇਸ਼ ਪ੍ਰਚਲਿਤ ਹੋ ਰਿਹਾ ਹੈ ਜਿਸ ਵਿਚ ਬੱਚਾ ਅਪਣੀ ਮਾਂ ਦੇ ਮਰਨ ਤੋਂ ਬਾਅਦ ਸ਼ੋਕ ਸੰਦੇਸ਼ ਵਿਚ ਲਿਖਦਾ ਹੈ ਕਿ ਉਸਤੋਂ ਬਿਨਾਂ ਇਹ ਦੁਨੀਆ ਬੜੀ ਵਧੀਆ ਲੱਗਦੀ ਹੈ। ਸੋਸ਼ਲ ਮੀਡੀਆ 'ਤੇ 105 ਸ਼ਬਦਾਂ ਦਾ ਇਕ ਸੋਗ ਸੰਦੇਸ਼ ਤੇਜੀ ਨਾਲ ਫੈਲ ਰਿਹਾ ਹੈ।
Mother Loves Babyਇਕ ਮਾਂ ਦੀ ਮੌਤ ਤੋਂ ਬਾਅਦ ਉਸ ਦੇ ਬੱਚਿਆਂ ਵੱਲੋਂ ਲਿਖੇ ਗਏ ਇਸ ਸੋਗ ਸੰਦੇਸ਼ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਹੈ। ਦਰਅਸਲ ਉਸ ਬੱਚੇ ਨੂੰ ਅਜਿਹਾ ਕਿਉਂ ਕਰਨਾ ਪਿਆ ਜਿਸ ਪਿੱਛੇ ਇਕ ਲੰਮੀ ਕਹਾਣੀ ਹੈ। ਤੁਹਾਨੂੰ ਦੱਸ ਦੇਈਏ ਕਿ 1938 ਵਿਚ ਵਾਬਾਸਕਾ ਦੇ ਛੋਟੇ ਸ਼ਹਿਰ ਮਿਨੀਸੋਟਾ ਵਿਚ ਕੈਥਲੀਲ (ਸ਼ਚੰਕ) ਡੇਮਲੋਹ ਦਾ ਜਨਮ ਹੋਇਆ। 19 ਸਾਲ ਦੀ ਉਮਰ ਵਿਚ ਕੈਥਲੀਨ ਦਾ ਵਿਆਹ ਡੈਨਿਸ ਡੇਮਲੋਹ ਨਾਲ ਹੋਇਆ।
ਵਿਆਹ ਤੋਂ ਕੁੱਝ ਸਮਾਂ ਬਾਅਦ ਦੋਵਾਂ ਦੇ 2 ਬੱਚੇ ਜੀਨਾ ਅਤੇ ਜੈਯ ਨੇ ਜਨਮ ਲਿਆ। ਸਾਲ 1962 ਵਿਚ ਕੈਥਲੀਨ ਅਤੇ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਕਿਉਂਕਿ 1962 ਵਿਚ ਕੈਥਲੀਨ ਆਪਣੇ ਪਤੀ ਦੇ ਭਰਾ ਲਾਏਲ ਡੇਮਲੋਹ ਦੇ ਸੰਪਰਕ ਵਿਚ ਆਈ ਅਤੇ ਗਰਭਵਤੀ ਹੋਣ ਤੋਂ ਬਾਅਦ ਕੈਲੀਫੋਰਨੀਆ ਚਲੀ ਗਈ। ਕੈਥਲੀਨ ਨੇ ਆਪਣੇ ਦੋਵਾਂ ਬੱਚਿਆਂ ਨੂੰ ਤਿਆਗ ਦਿੱਤਾ ਅਤੇ ਬਾਅਦ ਵਿਚ ਇਨ੍ਹਾਂ ਬੱਚਿਆਂ ਦੀ ਦੇਖਭਲ ਕੈਥਲੀਨ ਦੇ ਮਾਤਾ-ਪਿਤਾ ਨੇ ਕੀਤੀ।
31 ਮਈ 2018 ਨੂੰ ਕੈਥਲੀਨ ਦੀ ਮੌਤ ਹੋ ਗਈ।
Mother Loves Baby ਇਸ ਤੋਂ ਬਾਅਦ ਉਨ੍ਹਾਂ ਦੇ ਦੋਵਾਂ ਬੱਚਿਆਂ ਨੇ ਉਨ੍ਹਾਂ ਲਈ ਸੋਗ ਸੰਦੇਸ਼ ਲਿਖਿਆ, ਜਿਸ ਦੇ ਆਖੀਰ ਵਿਚ ਉਨ੍ਹਾਂ ਨੇ ਲਿਖਿਆ ਕਿ ਜੀਨਾ ਅਤੇ ਜੈਯ ਕਦੇ ਉਨ੍ਹਾਂ ਨੂੰ ਯਾਦ ਨਹੀਂ ਕਰਨਗੇ। ਦੁਨੀਆ ਉਨ੍ਹਾਂ ਦੇ ਬਿਨਾਂ ਬਹੁਤ ਚੰਗੀ ਹੈ। ਅਕਸਰ ਸ਼ੋਕ ਸੰਦੇਸ਼ ਵਿਚ ਲੋਕ ਆਪਣਾ ਪਿਆਰ ਜਤਾਉਂਦੇ ਹਨ ਪਰ ਜੀਨਾ ਅਤੇ ਜੈਯ ਨੇ ਕੈਥਲੀਨ ਨੂੰ ਲਿਖੇ ਸੋਗ ਸੰਦੇਸ਼ ਵਿਚ ਜੋ ਸ਼ਬਦ ਲਿਖੇ ਹਨ ਉਨ੍ਹਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ ਤੋਂ ਬਾਅਦ ਇਹ ਸੋਗ ਸੰਦੇਸ਼ ਤੇਜੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।