
ਜਿੱਥੇ ਬੱਚਿਆਂ ਦੀਆਂ ਸਕੂਲੀ ਫ਼ੀਸਾਂ ਤੋਂ ਮਾਪੇ ਪ੍ਰੇਸ਼ਾਨ ਹੁੰਦੇ ਹਨ ਉੱਥੇ ਹੀ ਇਕ ਨਾਈਜੀਰੀਆ ਦੇ ਲੋਗਾਸ ਸ਼ਹਿਰ ਦੇ ਇੱਕ ਸਕੂਲ ਨੇ ਆਪਣੇ ਬੱਚਿਆਂ ਦੀ ਫੀਸ 'ਚ ਮਾਪਿਆਂ ਤੋਂ..
ਲਾਗੋਸ: ਜਿੱਥੇ ਬੱਚਿਆਂ ਦੀਆਂ ਸਕੂਲੀ ਫ਼ੀਸਾਂ ਤੋਂ ਮਾਪੇ ਪ੍ਰੇਸ਼ਾਨ ਹੁੰਦੇ ਹਨ ਉੱਥੇ ਹੀ ਇਕ ਨਾਈਜੀਰੀਆ ਦੇ ਲੋਗਾਸ ਸ਼ਹਿਰ ਦੇ ਇੱਕ ਸਕੂਲ ਨੇ ਆਪਣੇ ਬੱਚਿਆਂ ਦੀ ਫੀਸ 'ਚ ਮਾਪਿਆਂ ਤੋਂ ਪਲਾਸਟਿਕ ਬੋਤਲਾਂ ਲੈਣ ਦੀ ਪਹਿਲ ਕੀਤੀ ਹੈ। ਇਸ ਲਈ ਇਕ ਬੈਗ ਪਲਾਸਟਿਕ ਬੋਤਲਾਂ ਭਰ ਕੇ ਲਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਵਜ਼ਨ ਕਰਨ ਤੋਂ ਬਾਅਦ ਕੀਮਤ ਤੈਅ ਹੁੰਦੀ ਹੈ।
Plastic bottles are paying for school in Lagos
ਬੋਤਲਾਂ ਤੋਂ ਬਣੇ ਪੈਸਿਆਂ ਦੀ ਕੀਮਤ ਨੂੰ ਬੱਚਿਆਂ ਦੀ ਸਕੂਲੀ ਫ਼ੀਸ ਵਿੱਚੋਂ ਘੱਟ ਕਰ ਦਿੱਤਾ ਜਾਂਦਾ ਹੈ। ਸਕੂਲ ਵੱਲੋਂ ਕੀਤੀ ਇਹ ਅਨੋਖੀ ਪਹਿਲ ਦੇ ਦੋ ਫ਼ਾਇਦੇ ਹੋਏ ਹਨ। ਇਕ ਤਾਂ ਪਰਿਵਾਰ ਨੂੰ ਆਰਥਿਕ ਮਦਦ ਮਿਲਦੀ ਹੈ ਤੇ ਦੂਜਾ ਸ਼ਹਿਰ ਦਾ ਵਾਤਾਵਰਣ ਵੀ ਸਾਫ਼ ਹੋ ਰਿਹਾ ਹੈ। ਭਾਰਤ ਦੇ ਪੂਰਬੀ ਸੂਬੇ ਅਸਮ ਦੇ ਇੱਕ ਸਕੂਲ 'ਚ ਵੀ ਪਲਾਸਟਿਕ ਕਚਰੇ ਨੂੰ ਫ਼ੀਸ ਵਜੋਂ ਲਿਆ ਜਾਂਦਾ ਹੈ।
Plastic bottles are paying for school in Lagos
ਇਹ ਪ੍ਰੋਜੈਕਟ ਮਾਰਿਟ ਇੰਟਰਨੈਸ਼ਨਲ ਕਸੂਲ 'ਚ ਸ਼ੁਰੂ ਕੀਤਾ ਗਿਆ ਹੈ। ਇਸ ਨੂੰ ਜ਼ਲਦੀ ਹੀ ਹੋਰ ਸਕੂਲਾਂ 'ਚ ਵੀ ਲਾਗੂ ਕਰਨ ਦੀ ਯੋਜਨਾ ਬਣਾਈ ਗਈ ਹੈ। ਉਧਰ ਸਕੂਲ ਦੇ ਪ੍ਰਿੰਸੀਪਲ ਮੁਤਾਬਕ, ਬੱਚਿਆ ਦੀ ਸਿੱਖਿਆ ਜਾਰੀ ਰੱਖਣ 'ਚ ਇਹ ਯੋਜਨਾ ਕਾਰਗਰ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀ ਪਹਿਲਾਂ ਦੇ ਮੁਕਾਬਲੇ ਤੇਜੀ ਨਾਲ ਫੀਸ ਲੈ ਪਾਉਂਦੇ ਹਾਂ। ਇਹ ਸਕੂਲ ਮਾਪਿਆਂ ਤੇ ਬੱਚਿਆਂ ਲਈ ਵਧੀਆ ਤੋਹਫ਼ਾ ਹੈ।
Plastic bottles are paying for school in Lagos