
ਖੋਜੀਆਂ ਨੇ ਲੰਡਨ 'ਚ 11 ਥਾਵਾਂ ਤੋਂ ਨਵੰਬਰ 2006 ਤੋਂ ਸਤੰਬਰ 2009 ਤਕ ਦਾ ਡਾਟਾ ਇਕੱਠਾ ਕੀਤਾ।
ਨਵੀਂ ਦਿੱਲੀ: ਲੰਡਨ ਵਿਚ 1995 ਤਕ ਘਰੇਲੂ ਚਿੜੀਆਂ ਦੀ ਗਿਣਤੀ ਵਿਚ 71 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਸ ਦਾ ਕਾਰਨ ਹੈਰਾਨ ਕਰਨ ਵਾਲਾ ਹੈ। ਇਕ ਖੋਜ ਵਿਚ ਦਸਿਆ ਗਿਆ ਹੈ ਕਿ ਚਿੜੀਆਂ ਦੀ ਘਟਦੀ ਗਿਣਤੀ ਦਾ ਕਾਰਨ ਏਵੀਅਨ ਮਲੇਰੀਆ ਦਸਿਆ ਗਿਆ ਹੈ। ਇਸ ਦਾ ਪਤਾ ਕਰਨ ਲਈ ਲੰਡਨ ਮਿਓਲੌਜੀਕਲ ਸੁਸਾਇਟੀ ਤੇ ਬ੍ਰਿਟਿਸ਼ ਟਰੱਸਟ ਆਰਨੀਥੌਲਾਜੀ ਨੇ ਮਿਲ ਕੇ ਰਿਸਰਚ ਕੀਤੀ ਸੀ।
Sparrow
ਖੋਜੀਆਂ ਨੇ ਲੰਡਨ 'ਚ 11 ਥਾਵਾਂ ਤੋਂ ਨਵੰਬਰ 2006 ਤੋਂ ਸਤੰਬਰ 2009 ਤਕ ਦਾ ਡਾਟਾ ਇਕੱਠਾ ਕੀਤਾ। ਇਹ ਥਾਂ ਚਿੜੀਆਂ ਦੀ ਬ੍ਰੀਡਿੰਗ ਕਾਲੋਨੀ ਮੰਨੀ ਜਾਂਦੀ ਹੈ। ਇੱਕ ਤੋਂ ਦੂਜੀ ਥਾਂ ‘ਚ 4 ਕਿਮੀ ਦਾ ਫਰਕ ਸੀ ਤਾਂ ਜੋ ਵੱਖ-ਵੱਖ ਚਿੜੀਆਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਸਕੇ।
Sparrow