
ਇੱਕ ਨਾਮਚੀਨ ਡਾਕਟਰ ਨੇ ਦਾਅਵਾ ਕੀਤਾ ਹੈ ਕਿ ਸਿਰਫ਼ 3 ਸਾਲ ਦੇ ਅੰਦਰ ਸੂਰ ਦੇ ਦਿਲਾਂ ਨੂੰ ਇਨਸਾਨਾਂ 'ਚ ਟਰਾਂਸਪਲਾਂਟ ਕਰਨਾ ਸੰਭਵ ਹੋ ਸਕਦਾ ਹੈ।
ਬ੍ਰਿਟੇਨ : ਇੱਕ ਨਾਮਚੀਨ ਡਾਕਟਰ ਨੇ ਦਾਅਵਾ ਕੀਤਾ ਹੈ ਕਿ ਸਿਰਫ਼ 3 ਸਾਲ ਦੇ ਅੰਦਰ ਸੂਰ ਦੇ ਦਿਲਾਂ ਨੂੰ ਇਨਸਾਨਾਂ 'ਚ ਟਰਾਂਸਪਲਾਂਟ ਕਰਨਾ ਸੰਭਵ ਹੋ ਸਕਦਾ ਹੈ। ਬ੍ਰਿਟੇਨ ਦੇ ਸਰ ਟੇਰੇਂਸ ਇੰਗਲਿਸ਼ ਨੇ ਕਿਹਾ ਹੈ ਕਿ ਸੂਰ ਦੇ ਦਿਲ ਤੋਂ ਪਹਿਲਾਂ ਉਨ੍ਹਾਂ ਦੀ ਕਿਡਨੀ ਨੂੰ ਇਨਸਾਨਾਂ 'ਚ ਲਗਾਇਆ ਜਾਵੇਗਾ। ਟੇਰੇਂਸ 40 ਸਾਲ ਪਹਿਲਾਂ ਬ੍ਰਿਟੇਨ ਦਾ ਪਹਿਲਾ ਸਫਲ ਹਾਰਟ ਟਰਾਂਸਪਲਾਂਟ ਕਰਨ ਲਈ ਜਾਣੇ ਜਾਂਦੇ ਹਨ।
Pig hearts transplant human Sir Terence English
ਡਾਕਟਰ ਟੇਰੇਂਸ ਨੇ ਕਿਹਾ ਹੈ ਕਿ ਉਨ੍ਹਾਂ ਦੇ ਇੱਕ ਸਾਥੀ ਡਾਕਟਰ ਇਸ ਸਾਲ ਦੇ ਅਖੀਰ 'ਚ ਸੂਅਰ ਦੀ ਕਿਡਨੀ ਨੂੰ ਇਨਸਾਨ ਵਿੱਚ ਟਰਾਂਸਪਲਾਂਟ ਕਰਨ ਦੀ ਕੋਸ਼ਿਸ਼ ਕਰਨਗੇ। ਦੱਸ ਦਈਏ ਕਿ ਦੁਨੀਆਭਰ 'ਚ ਅੰਗ ਟਰਾਂਸਪਲਾਂਟ ਦੀ ਮੰਗ ਵੱਧ ਰਹੀ ਹੈ। ਸਿਰਫ ਬ੍ਰਿਟੇਨ 'ਚ 280 ਲੋਕ ਹਾਰਟ ਟਰਾਂਸਪਲਾਂਟ ਦਾ ਇੰਤਜ਼ਾਰ ਕਰ ਰਹੇ ਹਨ।ਇਸ ਤੋਂ ਪਹਿਲਾਂ ਵੀ ਜਾਨਵਰਾਂ ਦੇ ਅੰਗ ਅਤੇ ਲੈਬ 'ਚ ਉਗਾਏ ਗਏ ਅੰਗਾਂ ਦੇ ਇਨਸਾਨਾਂ 'ਚ ਟਰਾਂਸਪਲਾਂਟ ਕੀਤੇ ਜਾਣ ਦੀ ਯੋਜਨਾ ਸਾਹਮਣੇ ਆਉਂਦੀ ਰਹਿੰਦੀ ਹੈ।
Pig hearts transplant human Sir Terence English
ਹਾਲ ਹੀ 'ਚ ਜਾਪਾਨ ਦੀ ਸਰਕਾਰ ਨੇ ਉਸ ਪ੍ਰਯੋਗ ਨੂੰ ਮਨਜ਼ੂਰੀ ਦੇ ਦਿੱਤੀ ਜਿਸਦੇ ਤਹਿਤ ਇਨਸਾਨ ਅਤੇ ਜਾਨਵਰਾਂ ਦੇ ਹਾਈਬ੍ਰਿਡ ਅੰਗਾਂ ਨੂੰ ਉਗਾਉਣੇ ਲਈ ਕੋਸ਼ਿਸ਼ ਕੀਤੀ ਜਾਵੇਗੀ। ਸੂਰ ਦੇ ਅੰਗਾਂ ਨੂੰ ਇਨਸਾਨ ਲਈ ਉਚਿਤ ਮੰਨਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਆਕਾਰ ਇਨਸਾਨੀ ਅੰਗਾਂ ਦੇ ਵਰਗਾ ਹੁੰਦਾ ਹੈ। ਜਾਨਵਰਾਂ ਨਾਲ ਇਨਸਾਨਾਂ 'ਚ ਅੰਗਾਂ ਨੂੰ ਟਰਾਂਸਪਲਾਂਟ ਕਰਨ ਨੂੰ ਜੇਨੋਟਰਾਂਸਪਲਾਂਟੇਸ਼ਨ ਕਹਿੰਦੇ ਹਨ।
Pig hearts transplant human Sir Terence English
ਡਾਕਟਰ ਟੇਰੇਂਸ ਕਹਿੰਦੇ ਹਨ ਕਿ ਜਾਨਵਰਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਲੋਕ ਇਸਦਾ ਵਿਰੋਧ ਕਰ ਸਕਦੇ ਹਨ ਪਰ ਕੀ ਇਹ ਚੰਗਾ ਨਹੀਂ ਹੋਵੇਗਾ ਕਿ ਇਨਸਾਨ ਦੀ ਜਾਨ ਬਚਾਈ ਜਾ ਸਕੇਗੀ। ਦੁਨੀਆਭਰ ਵਿੱਚ ਲੋਕਾਂ ਦੀ ਉਮਰ ਵਧਣ ਦੀ ਵਜ੍ਹਾ ਨਾਲ ਵੀ ਅੰਗ ਟਰਾਂਸਪਲਾਂਟ ਦੀ ਜ਼ਰੂਰਤ ਵੱਧ ਗਈ ਹੈ। ਹਾਲਾਂਕਿ ਟਰਾਂਸਪਲਾਂਟ ਸਫਲ ਨਾ ਹੋਣ 'ਤੇ ਮਰੀਜਾਂ ਦੀ ਮੌਤ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ।