2025 ਦੀਆਂ ਚੋਣਾਂ ਤੋਂ ਪਹਿਲਾਂ ਗਰਮਖ਼ਿਆਲੀਆਂ ਲਈ ਢਾਲ ਕਿਉਂ ਬਣੀ ਕੈਨੇਡਾ ਸਰਕਾਰ?
Published : Sep 19, 2023, 3:53 pm IST
Updated : Sep 19, 2023, 3:53 pm IST
SHARE ARTICLE
Canada PM Justin Trudeau
Canada PM Justin Trudeau

ਕੈਨੇਡਾ ਵਿਚ ਪੰਜਾਬੀਆਂ ਦੀ ਗਿਣਤੀ 2.6%

 


ਚੰਡੀਗੜ੍ਹ:  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਹੈ। ਇਕ ਪਾਸੇ ਕੈਨੇਡਾ ਨੇ ਭਾਰਤ 'ਤੇ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਸਬੰਧ ਹੋਣ ਦਾ ਇਲਜ਼ਾਮ ਲਗਾਇਆ ਹੈ, ਉਥੇ ਹੀ ਦੂਜੇ ਪਾਸੇ ਭਾਰਤ ਨੇ ਕੈਨੇਡਾ ਦੇ ਬਿਆਨ ਨੂੰ ਬੇਤੁਕਾ ਕਰਾਰ ਦਿੰਦੇ ਹੋਏ ਕੈਨੇਡਾ ਦੇ ਸਫੀਰ ਨੂੰ 5 ਦਿਨਾਂ ਦੇ ਅੰਦਰ ਦੇਸ਼ ਛੱਡਣ ਲਈ ਕਿਹਾ ਹੈ। ਖ਼ਬਰਾਂ ਅਨੁਸਾਰ ਗਰਮਖਿਆਲੀ ਮੁਹਿੰਮ ਦੀ ਹਮਾਇਤ ਕੈਨੇਡੀਅਨ ਆਗੂਆਂ ਦੀ ਮਜਬੂਰੀ ਬਣਦੀ ਜਾ ਰਹੀ ਹੈ। ਕੈਨੇਡਾ ਵਿਚ 2025 ਵਿਚ ਹੋਣ ਵਾਲੀਆਂ ਚੋਣਾਂ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਸਿਆਸੀ ਪਾਰਟੀਆਂ ਨੂੰ ਇਸ ਦਾ ਸਮਰਥਨ ਕਰਨਾ ਪੈ ਰਿਹਾ ਹੈ।

 

ਇਸ ਪਿੱਛੇ ਸੱਭ ਤੋਂ ਵੱਡਾ ਅਤੇ ਪਹਿਲਾ ਕਾਰਨ ਕੈਨੇਡਾ ਵਿਚ ਵਸੇ ਪੰਜਾਬੀ ਦਸਿਆ ਜਾ ਰਿਹਾ ਹੈ। 2021 ਦੇ ਇਕ ਅਧਿਐਨ ਅਨੁਸਾਰ ਕੈਨੇਡਾ ਵਿਚ ਪੰਜਾਬੀਆਂ ਦੀ ਗਿਣਤੀ 2.6% ਹੈ। ਭਾਵ 9.50 ਲੱਖ ਪੰਜਾਬੀ ਉਥੇ ਵਸੇ ਹੋਏ ਹਨ, ਜਿਸ ਵਿਚ 7.70 ਲੱਖ ਸਿੱਖ ਹਨ। ਕੈਨੇਡਾ ਵਿਚ ਪੂਰਨ ਬਹੁਮਤ ਹਾਸਲ ਕਰਨ ਲਈ, ਕਿਸੇ ਪਾਰਟੀ ਨੂੰ ਲੋਕ ਸਭਾ ਦੀਆਂ 338 ਸੀਟਾਂ ਵਿਚੋਂ 170 ਸੀਟਾਂ ਜਿੱਤਣੀਆਂ ਪੈਣੀਆਂ ਹਨ। 2021 ਦੇ ਚੋਣ ਨਤੀਜਿਆਂ ਦੀ ਗੱਲ ਕਰੀਏ ਤਾਂ ਇਥੇ 17 ਸੀਟਾਂ ਸਨ, ਜਿਨ੍ਹਾਂ 'ਤੇ ਭਾਰਤੀਆਂ ਨੇ ਜਿੱਤ ਹਾਸਲ ਕੀਤੀ। ਇਨ੍ਹਾਂ 17 ਸੰਸਦ ਮੈਂਬਰਾਂ ਵਿਚੋਂ 16 ਪੰਜਾਬੀ ਸਨ।

 

2021 ਦੀਆਂ ਕੈਨੇਡੀਅਨ ਚੋਣਾਂ ਦੀ ਗੱਲ ਕਰੀਏ ਤਾਂ 49 ਭਾਰਤੀਆਂ ਨੇ 338 ਸੀਟਾਂ 'ਤੇ ਚੋਣ ਲੜੀ ਸੀ। ਜਿਸ ਵਿਚ 35 ਦੇ ਕਰੀਬ ਉਮੀਦਵਾਰ ਪੰਜਾਬ ਤੋਂ ਸਨ। ਇਨ੍ਹਾਂ 'ਚੋਂ 8 ਸੀਟਾਂ ਅਜਿਹੀਆਂ ਸਨ, ਜਿਨ੍ਹਾਂ 'ਤੇ ਪੰਜਾਬੀ ਹੀ ਪੰਜਾਬੀ ਵਿਰੁਧ ਉਮੀਦਵਾਰ ਸਨ। ਇਨ੍ਹਾਂ 8 ਸੀਟਾਂ 'ਚੋਂ 5 ਸੀਟਾਂ 'ਤੇ 2 ਪੰਜਾਬੀ ਅਤੇ 3 ਸੀਟਾਂ 'ਤੇ 3 ਪੰਜਾਬੀ ਇਕ-ਦੂਜੇ ਦੇ ਵਿਰੁਧ ਚੋਣ ਲੜ ਰਹੇ ਸਨ। ਇਸ ਮੌਕੇ ਬਰੈਂਪਟਨ ਸਾਊਥ ਵਿਚ ਲਿਬਰਲ ਪਾਰਟੀ ਦੀ ਸੋਨੀਆ ਸਿੱਧੂ ਨੇ ਰਮਨਦੀਪ ਬਰਾੜ ਅਤੇ ਤਜਿੰਦਰ ਸਿੰਘ ਨੂੰ ਹਰਾਇਆ। ਕੈਲਗਰੀ ਸਕਾਈਵਿਊ ਵਿਚ ਲਿਬਰਲ ਪਾਰਟੀ ਦੇ ਜਾਰਜ ਚਾਹਲ ਨੇ ਗੁਰਿੰਦਰ ਸਿੰਘ ਅਤੇ ਜਗ ਸਹੋਤਾ ਨੂੰ ਹਰਾਇਆ ਸੀ। ਇਸੇ ਤਰ੍ਹਾਂ ਸਰੀ ਸੈਂਟਰ ਵਿਚ ਰਣਦੀਪ ਸਿੰਘ ਸਰਾਏ ਨੇ ਸੋਨੀਆ ਅੰਧੀ ਨੂੰ ਹਰਾਇਆ।     

 

ਇਸ ਦੌਰਾਨ ਸਾਬਕਾ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਸੁਖਬੀਰ ਸਿੰਘ ਗਿੱਲ ਨੂੰ ਹਰਾ ਕੇ ਜਿੱਤ ਦਰਜ ਕੀਤੀ ਸੀ। ਕਮਲ ਖਹਿਰਾ ਨੇ ਬਰੈਂਪਟਨ ਵੈਸਟ ਤੋਂ ਗੁਰਪ੍ਰੀਤ ਸਿੰਘ ਨੂੰ, ਸੁੱਖ ਧਾਲੀਵਾਲ ਨੇ ਸਰੀ ਨਿਊਟਨ ਤੋਂ ਅਵਨੀਤ ਜੌਹਲ ਨੂੰ ਹਰਾਇਆ। ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ ਨੇ ਨਵਲ ਬਜਾਜ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਅਤੇ ਬਰੈਂਪਟਨ ਨਾਰਥ ਤੋਂ ਰੂਬੀ ਸਹੋਤਾ ਨੇ ਮੇਧਾ ਜੋਸ਼ੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ।

 

ਉਂਟਾਰੀਓ ਤੋਂ ਪੰਜਾਬੀਆਂ ਨੇ ਸੱਭ ਤੋਂ ਵੱਧ ਸੀਟਾਂ ਜਿੱਤੀਆਂ

ਕੈਨੇਡਾ ਵਿਚ ਉਂਟਾਰੀਓ ਤੋਂ ਪੰਜਾਬੀਆਂ ਨੇ ਸੱਭ ਤੋਂ ਵੱਧ ਸੀਟਾਂ ਜਿੱਤੀਆਂ ਹਨ। ਇਥੇ 8 ਸੰਸਦ ਮੈਂਬਰ ਪੰਜਾਬੀ ਹਨ, ਜਦਕਿ ਬ੍ਰਿਟਿਸ਼ ਕੋਲੰਬੀਆ ਤੋਂ 4, ਅਲਬਰਟਾ ਤੋਂ 3 ਅਤੇ ਕਿਊਬਿਕ ਤੋਂ ਇਕ ਸੀਟ 'ਤੇ ਪੰਜਾਬੀ ਕਾਬਜ਼ ਹੈ। ਉਂਟਾਰੀਓ ਤੋਂ ਅਨੀਤਾ ਆਨੰਦ, ਬਰਦੀਸ਼ ਚੱਗਰ, ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ, ਮਨਿੰਦਰ ਸਿੰਘ, ਈਵਿੰਦਰ ਗਹੀਰ ਅਤੇ ਚੰਦਰਨਾਥ ਚੰਦਰ ਆਰੀਆ ਜੇਤੂ ਰਹੇ। ਜਦਕਿ ਬ੍ਰਿਟਿਸ਼ ਕੋਲੰਬੀਆ ਤੋਂ ਜਗਮੀਤ ਸਿੰਘ, ਹਰਜੀਤ ਸਿੰਘ ਸੱਜਣ, ਰਣਦੀਪ ਸਿੰਘ ਸਰਾਏ ਅਤੇ ਐਮਪੀ ਸੁੱਖ ਧਾਲੀਵਾਲ ਜੇਤੂ ਰਹੇ। ਇਸੇ ਤਰ੍ਹਾਂ ਅਲਬਰਟ ਤੋਂ ਜਾਰਜ ਚਹਿਲ, ਜਸਰਾਜ ਸਿੰਘ ਅਤੇ ਟਿਮ ਉੱਪਲ ਜੇਤੂ ਰਹੇ। ਅੰਜੂ ਢਿੱਲੋਂ ਕਿਊਬਿਕ ਤੋਂ ਜਿੱਤਣ ਵਾਲੀ ਮਹਿਲਾ ਉਮੀਦਵਾਰ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement