
ਭਵਿੱਖ ਵਿਚ ਵਾਤਾਵਰਨ ਸਬੰਧੀ ਆਉਣ ਵਾਲੀਆਂ ਮੁਸ਼ਕਲਾਂ ਨਾਲ ਨਜਿੱਠਣ ਲਈ ਦੁਨੀਆਂ ਭਰ ਵਿਚ ਵੱਖ ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਚੰਡੀਗੜ੍ਹ: ਭਵਿੱਖ ਵਿਚ ਵਾਤਾਵਰਨ ਸਬੰਧੀ ਆਉਣ ਵਾਲੀਆਂ ਮੁਸ਼ਕਲਾਂ ਨਾਲ ਨਜਿੱਠਣ ਲਈ ਦੁਨੀਆਂ ਭਰ ਵਿਚ ਵੱਖ ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਹਨਾਂ ਮੁਹਿੰਮਾਂ ਵਿਚ ਨੌਜਵਾਨ ਅਤੇ ਬੱਚੇ ਵਧ ਚੜ੍ਹ ਕੇ ਅਪਣਾ ਯੋਗਦਾਨ ਪਾ ਰਹੇ ਹਨ। ਅਜਿਹੀ ਹੀ ਇਕ ਮੁਹਿੰਮ ਹੈ FRIDAYS FOR FUTURE ਭਾਵ ਭਵਿੱਖ ਲਈ ਸ਼ੁੱਕਰਵਾਰ। ਇਸ ਮੁਹਿੰਮ ਰਾਹੀਂ ਨੌਜਵਾਨਾਂ ਨੂੰ ਜਲਵਾਯੂ ਪਰਿਵਰਤਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।
Fridays for Future
ਇਸ ਦੇ ਸਬੰਧ ਵਿਚ ਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਵੀ ਇਹ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਸੰਦਰਭ ਵਿਚ 8 ਨਵੰਬਰ ਦਿਨ ਸ਼ੁੱਕਰਵਾਰ ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਇਕ ਪ੍ਰੋਗਰਾਮ ਅਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਸੁਖਨਾ ਝੀਲ ਦੇ ਗਾਰਡਨ ਆਫ ਸਾਇਲੈਂਸ (Garden of Silence) ਵਿਚ ਅਯੋਜਿਤ ਕੀਤਾ ਜਾਵੇਗਾ।
FRIDAYS FOR FUTURE
ਇਸ ਮੁਹਿੰਮ ਦਾ ਮੁੱਖ ਕਾਰਨ ਭਵਿੱਖ ਵਿਚ ਆਉਣ ਵਾਲੀਆਂ ਮੌਸਮੀ ਤਬਦੀਲੀਆਂ ਨੂੰ ਖਤਮ ਕਰਨਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਸਵਿਡਨ ਦੀ ਰਹਿਣ ਵਾਲੀ 16 ਸਾਲ ਦੀ ਲੜਕੀ ਗਰੇਟਾ ਥੁਨਬਰਗ ਨੇ ਕੀਤੀ ਹੈ। ਗਰੇਟਾ ਥਨਬਰਗ ਦੀ 'ਫਰਾਈਡੇ ਫ਼ਾਰ ਫਿਊਚਰ' ਮੁਹਿੰਮ ਨੂੰ ਦੁਨੀਆਂ ਭਰ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗਰੇਟਾ ਥੁਨਬਰਗ ਨੇ ਸਾਲ 2018 ਵਿਚ ਧਰਤੀ ਉਤਲੇ ਵਾਤਾਵਰਣ ਨੂੰ ਬਚਾਉਣ ਲਈ ਲਗਾਤਾਰ ਤਿੰਨ ਹਫਤੇ ਸਕੂਲ ਨਾ ਜਾ ਕੇ ਦੇਸ਼ ਦੀ ਪਾਰਲੀਮੈਂਟ ਦੀ ਇਮਾਰਤ ਅੱਗੇ ਬੈਠ ਕੇ ਸ਼ਾਂਤੀਪੂਰਨ ਧਰਨਾ ਦਿੱਤਾ ਸੀ।
Sukhna Lake
ਲਗਭਗ ਦੋ ਸਾਲਾਂ ਵਿਚ ਉਸ ਦੀ ਇਹ ਬਗਾਵਤ ਲਹਿਰ ਬਣ ਗਈ। ਗਰੇਟਾ ਹਰ ਸ਼ੁੱਕਰਵਾਰ ਨੂੰ ਅਪਣੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਧਰਨਾ ਦਿੰਦੀ ਹੈ।ਗਰੇਟਾ ਦੀ ਇਸ ਮੁਹਿੰਮ ਦਾ ਅਸਰ ਪੰਜਾਬ ਸਮੇਤ ਭਾਰਤ ਦੇ ਕਈ ਸੂਬਿਆਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਵਿਦਿਆਰਥੀ ਵੀ ਅਪਣੇ ਪੱਧਰ ‘ਤੇ ਇਸ ਮੁਹਿੰਮ ਵਿਚ ਹਿੱਸਾ ਲੈ ਰਹੇ ਹਨ ਅਤੇ ਜਾਗਰੂਕ ਹੋ ਰਹੇ ਹਨ। ਇਸ ਮੁਹਿੰਮ ਨਾਲ ਜੁੜਨ ਲਈ ਤੁਸੀਂ ਇਸ https://www.fridaysforfuture.org/ ਵੈੱਬਸਾਈਟ ‘ਤੇ ਜਾ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।