ਕੁਲਭੂਸ਼ਣ ਯਾਧਵ ਮਾਮਾਲਾ : ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਨੇ ਨਕਾਰੀ ਪਾਕਿਸਤਾਨ ਦੀ ਬੇਨਤੀ
Published : Feb 20, 2019, 11:16 am IST
Updated : Feb 20, 2019, 11:16 am IST
SHARE ARTICLE
ICJ
ICJ

ਅੰਤਰਰਾਸ਼ਟਰੀ ਅਦਾਲਤ ਆਈ.ਸੀ.ਜੇ ਨੇ ਨਵੇਂ ਜੱਜ ਨਿਯੁਕਤੀ ਤੱਕ ਕੁਲਭੂਸ਼ਣ ਜਾਧਵ  ਦੇ ਮਾਮਲੇ ਦੀ ਸੁਣਵਾਈ ਮੁਲਤਵੀ ਕਰਨ ਦੀ ਪਾਕਿਸਤਾਨ ਦੀ ਬੇਨਤੀ ਨੂੰ ਮੰਗਲਵਾਰ...

ਹੇਗ : ਅੰਤਰਰਾਸ਼ਟਰੀ ਅਦਾਲਤ ਆਈ.ਸੀ.ਜੇ ਨੇ ਨਵੇਂ ਜੱਜ ਨਿਯੁਕਤੀ ਤੱਕ ਕੁਲਭੂਸ਼ਣ ਜਾਧਵ  ਦੇ ਮਾਮਲੇ ਦੀ ਸੁਣਵਾਈ ਮੁਲਤਵੀ ਕਰਨ ਦੀ ਪਾਕਿਸਤਾਨ ਦੀ ਬੇਨਤੀ ਨੂੰ ਮੰਗਲਵਾਰ ਨੂੰ ਠੁਕਰਾ ਦਿੱਤਾ। ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਸੀ.ਆਰ.ਪੀ.ਐਫ  ਦੇ ਕਾਫਿਲੇ ‘ਤੇ ਅਤਿਵਾਦੀ ਹਮਲੇ  ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਨਾਅ ਵਿਚ ਜਾਧਵ ਮਾਮਲੇ ਦੀ ਚਾਰ ਦਿਨਾਂ ਸੁਣਵਾਈ ਸੋਮਵਾਰ ਨੂੰ ਇੱਥੇ ਆਈ.ਸੀ.ਜੇ ਦੇ ਮੁੱਖ ਦਫ਼ਤਰ ਵਿਚ ਸ਼ੁਰੂ ਹੋਈ।

Kulbhushan JadhavKulbhushan Jadhav

ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਦੇ ਹਮਲੇ ਵਿਚ 41 ਸੀ.ਆਰ.ਪੀ.ਐਫ  ਦੇ ਜਵਾਨ ਸ਼ਹੀਦ ਹੋ ਗਏ। ਪਾਕਿਸਤਾਨ ਅੱਜ ਆਪਣਾ ਪੱਖ ਰੱਖ ਰਿਹਾ ਹੈ। ਉਸਨੇ ਇਕ ਜੱਜ ਦੇ ਰੋਗ ਦਾ ਹਵਾਲਿਆ ਦੇ ਕੇ ਅੰਤਰਰਾਸ਼ਟਰੀ ਅਦਾਲਤ ਨੂੰ ਮਾਮਲੇ ਦੀ ਸੁਣਵਾਈ ਮੁਲਤਵੀ ਕਰਨ ਨੂੰ ਕਿਹਾ।  ਆਈ.ਸੀ.ਜੇ ਵਿਚ ਪਾਕਿਸਤਾਨ ਦੇ ਜੱਜ ਤੱਸਦੁਕ ਹੁਸੈਨ ਜਿਲਾਨੀ ਨੂੰ ਸੁਣਵਾਈ ਤੋਂ ਪਹਿਲਾਂ ਦਿਲ ਦਾ ਦੌਰਾ ਪੈ ਗਿਆ।

ICJ ICJ

ਪਾਕਿਸਤਾਨ ਦੀ ਨੁਮਾਇੰਦਗੀ ਕਰ ਰਹੇ ਅਟਾਰਨੀ ਜਨਰਲ ਅਨਵਰ ਮੰਸੂਰ ਖਾਨ ਨੇ ਸੁਣਵਾਈ ਦੀ ਸ਼ੁਰੁਆਤ ਵਿਚ ਕਿਹਾ ਕਿ ਅਸੀਂ ਆਪਣੇ ਅਧਿਕਾਰ ਲਾਗੂ ਕੀਤੇ ਜੋ ਸਾਨੂੰ ਇਕ ਜੱਜ ਨਿਯੁਕਤ ਕਰਨ ਦਾ ਹੱਕ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਸ ਸਮੇਂ ਸਾਡਾ ਜੱਜ ਹੋਣਾ ਜਰੁਰੀ ਹੈ। ਪਾਕਿਸਤਾਨ ਅਦਾਲਤ ਵਲੋਂ ਕਹਿਣਾ ਚਾਹੇਗਾ ਕਿ ਇੱਕ ਹੋਰ ਜੱਜ ਨੂੰ ਸਹੁੰ ਖਾ ਲੈਣੀ ਚਾਹੀਦੀ ਹੈ ਜਿਸਦੀ ਵਿਵਸਥਾ ਅਨੁਛੇਦ 35-5 ਵਿਚ ਦਿੱਤੀ ਗਈ ਹੈ ਅਤੇ ਜੱਜ ਨੂੰ ਦਲੀਲਾਂ ਦੇ ਨਾਲ ਅੱਗੇ ਵਧਣ ਤੋਂ ਪਹਿਲਾਂ ਜਾਣਕਾਰੀ ਦੀ ਜਾਂਚ-ਪੜਤਾਲ ਕਰਨ ਦਾ ਜ਼ਿਆਦਾ ਸਮਾਂ ਦਿੱਤਾ ਜਾਵੇ।

Kulbhushan Yadhav Kulbhushan Yadhav

ਅੰਤਰਰਾਸ਼ਟਰੀ ਅਦਾਲਤ ਨੇ ਪਾਕਿਸਤਾਨ ਦੀ ਅਰਜੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਦੇਸ਼ ਤੋਂ ਜੱਜ ਦੀ ਗੈਰ ਹਾਜ਼ਰੀ ਵਿਚ ਹੀ ਦਲੀਲਾਂ ਜਾਰੀ ਰੱਖਣ ਨੂੰ ਕਿਹਾ। ਸੁਣਵਾਈ ਦੇ ਪਹਿਲੇ ਦਿਨ ਭਾਰਤ ਨੇ ਆਈ.ਸੀ.ਜੇ ਵਲੋਂ ਜਾਧਵ ਦੀ ਮੌਤ ਦੀ ਸਜ਼ਾ ਨੂੰ ਬਦਲਣ ਤੇ ਉਨ੍ਹਾਂ ਦੀ ਤੁਰੰਤ ਰਿਹਾਈ ਦਾ ਆਦੇਸ਼ ਦੇਣ ਲਈ ਬੇਨਤੀ ਕੀਤੀ। ਭਾਰਤ ਨੇ ਕਿਹਾ ਕਿ ਫੌਜੀ ਅਦਾਲਤ ਦਾ ਫੈਸਲਾ ‘ਹਾਸੇਭਰੀ ਮਾਮਲੇ’ ਉਤੇ ਆਧਾਰਿਤ ਹੈ ਜੋ ਠੀਕ ਪਰਿਕ੍ਰੀਆ ਦੇ ਹੇਠਲੇ ਮਾਨਕਾਂ ਨੂੰ ਵੀ ਪੂਰਾ ਨਹੀਂ ਕਰਦਾ ਹੈ।

ICJ ICJ

ਜਾਧਵ ਭਾਰਤੀ ਜਲ ਫ਼ੌਜ ਤੋਂ ਸੇਵਾਮੁਕਤ ਅਧਿਕਾਰੀ ਹਨ। ਉਨ੍ਹਾਂ ਨੂੰ ਬੰਦ ਕਮਰੇ ਵਿਚ ਸੁਣਵਾਈ ਤੋਂ ਬਾਅਦ ਅਪ੍ਰੈਲ 2017 ਵਿੱਚ ‘ਜਾਸੂਸੀ ਅਤੇ ਅਤਿਵਾਦ’  ਦੇ ਇਲਜ਼ਾਮ ਵਿਚ ਇੱਕ ਫੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement