
ਦੇ ਮਹੀਨਿਆਂ ਵਿਚ ਸਿਰਫ ਸੀਮਤ ਅੰਤਰਰਾਸ਼ਟਰੀ ਆਮਦ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਸਿਡਨੀ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਹਨਾਂ ਦਾ ਦੇਸ਼ ਲੱਗਭਗ ਕੋਰੋਨਾ ਮੁਕਤ ਹੋ ਗਿਆ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਤਵਾਰ ਨੂੰ ਕਿਹਾ ਕਿ ਇਸ ਦੇ ਬਾਵਜੂਦ ਅਸੀਂ ਅਪਣੇ ਬਾਰਡਰਾਂ ਨੂੰ ਖੋਲ੍ਹਣ ਵਿਚ ਜਲਦਬਾਜ਼ੀ ਨਹੀਂ ਕਰਾਂਗੇ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਨੇ ਮਾਰਚ 2020 ਵਿਚ ਆਪਣੀਆਂ ਸਰਹੱਦਾਂ ਨੂੰ ਸਾਰੇ ਗ਼ੈਰ ਨਾਗਰਿਕਾਂ ਅਤੇ ਗ਼ੈਰ ਵਸਨੀਕਾਂ ਲਈ ਬੰਦ ਕਰ ਦਿੱਤਾ ਸੀ ਅਤੇ ਹਾਲ ਹੀ ਦੇ ਮਹੀਨਿਆਂ ਵਿਚ ਸਿਰਫ ਸੀਮਤ ਅੰਤਰਰਾਸ਼ਟਰੀ ਆਮਦ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
PM
ਮੌਰੀਸਨ ਮੁਤਾਬਕ ਸਰਹੱਦੀ ਬੰਦ, ਸਨੈਪ ਤਾਲਾਬੰਦੀ, ਤੇਜ਼ ਸੰਪਰਕ ਟਰੈਕਿੰਗ ਅਤੇ ਸਿਹਤ ਉਪਾਵਾਂ ਦੀ ਉੱਚ ਕਮਿਊਨਿਟੀ ਦੀ ਪਾਲਣਾ ਨੇ ਆਸਟ੍ਰੇਲੀਆ ਨੂੰ ਮਹਾਮਾਰੀ ਨੂੰ ਰੋਕਣ ਵਿਚ ਵਿਸ਼ਵ ਦੇ ਸਭ ਤੋਂ ਸਫ਼ਲ ਦੇਸ਼ਾਂ ਵਿਚ ਸ਼ਾਮਲ ਕੀਤਾ ਹੈ।
Corona
ਇਜ਼ਰਾਈਲ ਵਿਚ ਸਕੂਲ-ਕਾਲਜ ਵੀ ਪੂਰੀ ਤਰ੍ਹਾਂ ਖੁੱਲ੍ਹ ਗਏ ਹਨ। ਇੱਥੇ ਵੱਡੇ ਪੱਧਰ 'ਤੇ ਟੀਕਾਕਰਨ ਮੁਹਿੰਮ ਚਲਾਉਣ ਤੋਂ ਬਾਅਦ ਇਹ ਰਾਹਤ ਦੀ ਗੱਲ ਹੈ। ਇਜ਼ਰਾਈਲ ਨੇ ਇਹ ਵੀ ਕਿਹਾ ਹੈ ਕਿ ਉਹ ਮਈ ਤੋਂ ਦੇਸ਼ ਨੂੰ ਸੈਲਾਨੀਆਂ ਲਈ ਖੋਲ੍ਹ ਦੇਵੇਗਾ। ਇਨਡੋਰ ਪਬਲਿਕ ਥਾਵਾਂ 'ਤੇ ਮਾਸਕ ਲਗਾਉਣੇ ਪੈਣਗੇ, ਹੁਣ ਇੱਥੇ ਸਿਰਫ ਦੋ ਸੌ ਸੰਕਰਮਿਤ ਬਚੇ ਹਨ।