ਇਸ ਤਰ੍ਹਾਂ ਕੈਨੇਡਾ ’ਚ 6000 ਹੋਰ ਲੋਕਾਂ ਨੂੰ ਮਿਲੇਗੀ ਪੀ.ਆਰ
Published : Apr 20, 2021, 9:47 am IST
Updated : Apr 20, 2021, 9:47 am IST
SHARE ARTICLE
 That way, 6,000 more people in Canada will get PR
That way, 6,000 more people in Canada will get PR

ਐਕਸਪ੍ਰੈਸ ਐਂਟਰੀ ਦੇ ਕੈਨੇਡੀਅਨ ਐਕਸਪੀਰੀਐਂਸ ਕਲਾਸ ’ਚੋਂ ਡਰਾਅ ਕੱਢਿਆ ਗਿਆ, ਜਿਸ ਨਾਲ 6000 ਵਿਅਕਤੀਆਂ ਨੂੰ ਪੱਕੀ ਇੰਮੀਗ੍ਰੇਸ਼ਨ ਮਿਲਣ ਵਾਸਤੇ ਰਾਹ ਪੱਧਰਾ ਹੋਇਆ ਹੈ।

ਔਟਵਾ : ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰਾਲੇ ਵਲੋਂ ਵਿਦੇਸ਼ੀਆਂ ਨੂੰ ਪੱਕੇ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਜਾ ਰਿਹਾ ਹੈ। ਕੈਨੇਡਾ ਸਰਕਾਰ ਨੇ ਬੀਤੇ ਦਿਨੀਂ 90 ਹਜ਼ਾਰ ਲੋਕਾਂ ਨੂੰ ਪੱਕੀ ਇੰਮੀਗ੍ਰੇਸ਼ਨ ਅਪਲਾਈ ਕਰਨ ਦਾ ਐਲਾਨ ਕੀਤਾ ਸੀ ਤੇ ਹੁਣ ਇਕ ਹੋਰ ਖੁਸ਼ਖ਼ਬਰੀ ਇਹ ਹੈ ਕਿ 6000 ਹੋਰ ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਮਿਲਣ ਜਾ ਰਿਹੈ।

Canada to Grant Permanent Residency to 90,000 StudentsCanada PR

ਐਕਸਪ੍ਰੈਸ ਐਂਟਰੀ ਦੇ ਕੈਨੇਡੀਅਨ ਐਕਸਪੀਰੀਐਂਸ ਕਲਾਸ ’ਚੋਂ ਡਰਾਅ ਕੱਢਿਆ ਗਿਆ, ਜਿਸ ਨਾਲ 6000 ਵਿਅਕਤੀਆਂ ਨੂੰ ਪੱਕੀ ਇੰਮੀਗ੍ਰੇਸ਼ਨ ਮਿਲਣ ਵਾਸਤੇ ਰਾਹ ਪੱਧਰਾ ਹੋਇਆ ਹੈ। ਉਨ੍ਹਾਂ ’ਚੋਂ ਵੱਡੀ ਗਿਣਤੀ ਲੋਕ ਪਹਿਲਾਂ ਹੀ ਕਿਸੇ ਆਰਜੀ ਪਰਮਿਟ ਨਾਲ ਕੈਨੇਡਾ ’ਚ ਹਨ।

ਇਸ ਡਰਾਅ ’ਚ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦਾ ਸਕੋਰ 417 ਰਿਹਾ ਹੈ, ਜੋ ਕਿ ਆਮ (470) ਨਾਲੋਂ ਬੜਾ ਘੱਟ ਹੈ। ਖ਼ੁਸ਼ੀ ਦੀ ਖ਼ਬਰ ਇਹ ਵੀ ਹੈ ਕਿ ਇਸ ’ਚ 1 ਮਾਰਚ 2021 ਤੱਕ ਐਕਸਪ੍ਰੈਸ ਐਂਟਰੀ ’ਚ ਦਾਖਲ ਕੀਤੇ ਗਏ ਪ੍ਰੋਫਾਈਲ ਵਾਲੇ ਸਾਰੇ ਉਮੀਦਵਾਰਾਂ ਦੇ ਨਾਮ ਨਿਕਲੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement