
ਪਿਛਲੇ 48 ਘੰਟਿਆਂ ਵਿਚ ਮਰੇ 130 ਲੜਾਕੇ
ਬੇਰੂਤ : ਸੀਰੀਆ ਵਿਚ ਜੇਹਾਦੀਆਂ ਦੇ ਕਬਜ਼ੇ ਵਾਲੇ ਉਤਰ ਪਛਮੀ ਖੇਤਰ ਵਿਚ ਸਰਕਾਰੀ ਬਲਾਂ ਵਲੋਂ ਕੀਤੇ ਗਏ ਹਵਾਈ ਹਮਲਿਆਂ ਵਿਚ 17 ਆਮ ਨਾਗਰਿਕਾਂ ਅਤੇ 11 ਜੇਹਾਦੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਯੁੱਧ ਦੀ ਨਿਗਰਾਨੀ ਕਰਨ ਵਾਲੀ ਸੀਰੀਅਨ ਆਬਜ਼ਰਵੇਟਰੀ ਫ਼ਾਰ ਹਿਊਮਨ ਰਾਈਟਸ ਨੇ ਕਿਹਾ ਹੈ ਕਿ ਇਦਲਿਬ ਸੂਬੇ ਦੇ ਜਬਲ ਅਲ-ਜਾਵੀਆ ਖੇਤਰ ਵਿਚ ਸਰਕਾਰੀ ਬਲਾਂ ਵਲੋਂ ਕੀਤੇ ਗਏ ਹਮਲਿਆਂ ਵਿਚ 11 ਨਾਗਰਿਕਾਂ ਦੀ ਮੌਤ ਹੋ ਗਈ ਹੈ।
28 peoples killed in regime attacks on Syria's Idlib
ਇਸ ਸੰਸ਼ਥਾ ਨੇ ਕਿਹਾ ਕਿ ਚਾਰ ਹੋਰ ਨਾਗਰਿਕ ਇਦਲਿਬ ਦੇ ਨੇੜਲੇ ਇਲਾਕਿਆਂ ਅਤੇ ਪਿੰਡਾਂ ਵਿਚ ਹੋਏ ਹਵਾਈ ਹਮਲਿਆਂ ਵਿਚ ਮਾਰੇ ਗਏ ਹਨ ਜਦਕਿ ਇਕ ਨਾਗਰਿਕ ਦੀ ਮੌਤ ਇਦਲਿਬ ਦੇ ਸੂਬਾਈ ਰਾਜਧਾਨੀ ਦੇ ਨੇੜੇ ਹੋਈ ਹੈ। ਨੇੜਲੇ ਹਾਮਾ ਸੂਬੇ ਦੇ ਉਤਰ ਵਿਚ ਹੋਏ ਰਾਕਟ ਹਮਲਿਆਂ ਵਿਚ ਲਗਭਗ 11 ਜੇਹਾਦੀ ਮਾਰੇ ਗਏ।
28 peoples killed in regime attacks on Syria's Idlib
ਦੂਜੇ ਪਾਸੇ ਇਸ ਸੰਸਥਾ ਨੇ ਦਾਅਵਾ ਕੀਤਾ ਹੈ ਕਿ ਪਿਛਲੇ 48 ਘੰਟਿਆਂ ਦੌਰਾਨ ਸਰਕਾਰੀ ਬਲਾਂ ਅਤੇ ਜੇਹਾਦੀਆਂ ਵਿਚਾਲੇ ਹੋਈ ਲੜਾਈ ਵਿਚ ਲਗਭਗ 130 ਲੜਾਕਿਆਂ ਦੀ ਮੌਤ ਹੋ ਗਈ ਹੈ। ਇਦਲਿਬ ਖੇਤਰ ਵਿਚ ਸਰਕਾਰ ਅਤੇ ਉਸ ਦਾ ਸਹਿਯੋਗੀ ਰੂਸ ਅਪ੍ਰੈਲ ਮਹੀਨੇ ਤੋਂ ਹੀ ਬੰਬਾਰੀ ਕਰ ਰਹੇ ਸਨ। ਇਸ ਖੇਤਰ ਵਿਤ ਲਗਭਗ 30 ਲੱਖ ਲੋਕ ਰਹਿੰਦੇ ਹਨ। ਸੰਸਥਾ ਨੇ ਕਿਹਾ ਕਿ ਇਸ ਇਲਾਕੇ ਵਿਚ ਮੰਗਲਵਾਰ ਤੋਂ ਬੰਬਾਰੀ ਵਿਚ ਵਾਧਾ ਹੋਇਆ ਹੈ ਜਿਸ ਕਾਰਨ ਸਰਕਾਰ ਵਿਰੋਧੀ 89 ਲੜਾਕੇ ਮਾਰੇ ਗਏ ਹਨ ਜਦਕਿ ਸਰਕਾਰੀ ਬਲਾਂ ਦੇ 41 ਲੋਕ ਮਾਰੇ ਗਏ ਹਨ।