
ਸੀਰੀਆ ਦੇ ਪੂਰਵੀ ਇਲਾਕੇ ਵਿਚ ਮੰਗਲਵਾਰ ਨੂੰ ਅਮਰੀਕੀ ਸੁਰੱਖਿਆ ਬਲਾਂ ਦੇ ਹਵਾਈ ਹਮਲੇ ਵਿਚ 70 ਨਾਗਰਿਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ...
ਸੀਰੀਆ : ਸੀਰੀਆ ਦੇ ਪੂਰਵੀ ਇਲਾਕੇ ਵਿਚ ਮੰਗਲਵਾਰ ਨੂੰ ਅਮਰੀਕੀ ਸੁਰੱਖਿਆ ਬਲਾਂ ਦੇ ਹਵਾਈ ਹਮਲੇ ਵਿਚ 70 ਨਾਗਰਿਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਹਵਾਈ ਹਮਲੇ ਪੂਰਵੀ ਇਲਾਕੇ ਵਿਚ ਸਥਿਤ ਡਾਇਰ ਅਲ ਜੌਰ ਵਿਚ ਸ਼ਰਨਾਰਥੀਆਂ ਦੇ ਕੈਂਪ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਨ। ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਪੂਰਵੀ ਯੂਫਰੇਟਸ ਨਦੀ ਖੇਤਰ ਵਿਚ ਕਬਜ਼ਾ ਵਧਾਉਣ ਦੇ ਕਾਰਨ ਹਵਾਈ ਹਮਲਿਆਂ ਵਿਚ ਵਾਧਾ ਹੋਇਆ ਹੈ।
Air Strike
ਫੋਰਸ ਦਫ਼ਤਰ ਦੇ ਪ੍ਰਮੁੱਖ ਮੁਸਤਫਾ ਬੱਲੀ ਦੇ ਅਨੁਸਾਰ ਪੂਰਵੀ ਸੀਰੀਆ ਵਿਚ ਪੂਰਵੀ ਯੂਫਰੇਟਸ ਨਦੀ ਖੇਤਰ ਵਿਚ ਆਈਐਸ ਦੇ ਖ਼ਿਲਾਫ਼ ਹਮਲਿਆਂ ਦੇ ਆਖਰੀ ਪੜਾਅ 'ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ।
Siria
ਉਨ੍ਹਾਂ ਦੱਸਿਆ ਕਿ ਡੇਰ ਅਲ ਜੌਰ ਦੇ ਪੂਰਵੀ ਦਿਹਾਤੀ ਖੇਤਰ ਦੇ ਬਘੌਜ ਸ਼ਹਿਰ ਤੋਂ 20 ਹਜ਼ਾਰ ਤੋਂ ਜ਼ਿਆਦਾ ਨਾਗਰਿਕਾਂ ਨੂੰ ਕੱਢੇ ਜਾਣ ਤੋਂ ਬਾਅਦ ਐਸਡੀਐਫ ਨੇ ਪੂਰਵੀ ਯੂਫਰੇਟਸ ਖੇਤਰ ਵਿਚ ਆਈਐਸ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਸ਼ਨੀਵਾਰ ਰਾਤ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਵਿਚ ਅਮਰੀਕੀ ਸੈਨਾ ਵੀ ਐਸਡੀਐਫ ਦੇ ਨਾਲ ਮਿਲ ਕੇ ਆਈਐਸ ਦੇ ਕਬਜ਼ੇ ਤੋਂ ਇਲਾਕੇ ਛੁਡਾਉਣ ਦੀ ਮੁਹਿੰਮ ਵਿਚ ਜੁਟੀ ਹੋਈ ਹੈ।