US News: ਅਮਰੀਕਾ ਨੇ ਸੀਰੀਆ 'ਚ ਕੀਤਾ ਹਵਾਈ ਹਮਲਾ, ISIS ਦੇ ਸੀਨੀਅਰ ਅਧਿਕਾਰੀ ਨੂੰ ਮਾਰਨ ਦਾ ਕੀਤਾ ਦਾਅਵਾ
Published : Jun 20, 2024, 2:41 pm IST
Updated : Jun 20, 2024, 2:41 pm IST
SHARE ARTICLE
US Army says it killed senior ISIS official in Syria
US Army says it killed senior ISIS official in Syria

ਮਾਰੇ ਗਏ ਸੀਨੀਅਰ ਆਈਐਸਆਈਐਸ ਅਧਿਕਾਰੀ ਦੀ ਪਛਾਣ ਉਸਾਮਾ ਜਮਾਲ ਮੁਹੰਮਦ ਇਬਰਾਹਿਮ ਅਲ-ਜਨਬੀ ਵਜੋਂ ਹੋਈ ਹੈ

US News: ਸੀਰੀਆ ਵਿਚ ਅਮਰੀਕੀ ਹਵਾਈ ਹਮਲੇ ਵਿਚ ਆਈਐਸਆਈਐਸ ਦਾ ਇਕ ਸੀਨੀਅਰ ਅਧਿਕਾਰੀ ਮਾਰਿਆ ਗਿਆ ਹੈ। ਅਮਰੀਕਾ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਮਾਰੇ ਗਏ ਸੀਨੀਅਰ ਆਈਐਸਆਈਐਸ ਅਧਿਕਾਰੀ ਦੀ ਪਛਾਣ ਉਸਾਮਾ ਜਮਾਲ ਮੁਹੰਮਦ ਇਬਰਾਹਿਮ ਅਲ-ਜਨਬੀ ਵਜੋਂ ਹੋਈ ਹੈ, ਜੋ ਅਤਿਵਾਦੀਆਂ ਦੀ ਭਰਤੀ ਕਰਦਾ ਸੀ। ਯੂਐਸ ਸੈਂਟਰਲ ਕਮਾਂਡ ਨੇ ਕਿਹਾ ਕਿ ਉਸ ਦੀ ਮੌਤ ਨਾਲ ਅਤਿਵਾਦੀ ਹਮਲੇ ਕਰਨ ਦੀ ਆਈਐਸਆਈਐਸ ਦੀ ਸਮਰੱਥਾ ਵਿਚ ਰੁਕਾਵਟ ਆਵੇਗੀ।

ਐਕਸ 'ਤੇ ਸਾਂਝੇ ਕੀਤੇ ਗਏ ਇਕ ਬਿਆਨ ਵਿਚ, ਯੂਐਸ ਸੈਂਟਰਲ ਕਮਾਨ ਨੇ ਕਿਹਾ ਕਿ ਸੀਰੀਆ ਵਿਚ ਯੂਐਸ ਸੈਂਟਰਲ ਕਮਾਂਡ ਦੇ ਹਵਾਈ ਹਮਲੇ ਵਿਚ ਆਈਐਸਆਈਐਸ ਦਾ ਇਕ ਸੀਨੀਅਰ ਅਧਿਕਾਰੀ ਮਾਰਿਆ ਗਿਆ। 16 ਜੂਨ ਨੂੰ, ਯੂਐਸ ਸੈਂਟਰਲ ਕਮਾਂਡ ਨੇ ਸੀਰੀਆ ਵਿਚ ਇਕ ਹਵਾਈ ਹਮਲਾ ਕੀਤਾ, ਜਿਸ ਵਿਚ ਆਈਐਸਆਈਐਸ ਦੇ ਇਕ ਸੀਨੀਅਰ ਅਧਿਕਾਰੀ ਉਸਾਮਾ ਜਮਾਲ ਮੁਹੰਮਦ ਇਬਰਾਹਿਮ ਅਲ-ਜਨਬੀ ਦੀ ਮੌਤ ਹੋ ਗਈ।

ਸੀਐਨਐਨ ਦੀ ਰਿਪੋਰਟ ਮੁਤਾਬਕ ਅਮਰੀਕੀ ਫੌਜ ਅਫਰੀਕਾ ਅਤੇ ਮੱਧ ਪੂਰਬ ਵਿਚ ਆਈਐਸਆਈਐਸ ਦੇ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਸੀਐਨਐਨ ਨੇ ਯੂਐਸ ਅਫ਼ਰੀਕਾ ਕਮਾਂਡ ਦੇ ਹਵਾਲੇ ਨਾਲ ਰਿਪੋਰਟ ਕੀਤੀ ਸੀ ਕਿ ਲਗਭਗ ਤਿੰਨ ਹਫ਼ਤੇ ਪਹਿਲਾਂ, ਸੋਮਾਲੀਆ ਵਿਚ ਧਾਰਦਾਰ ਦੇ ਨੇੜੇ ਇਕ ਦੂਰ-ਦੁਰਾਡੇ ਦੇ ਖੇਤਰ ਵਿਚ ਇਕ ਹਵਾਈ ਹਮਲੇ ਵਿਚ ਤਿੰਨ ਆਈਐਸਆਈਐਸ ਅਤਿਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ।

ਜਨਵਰੀ ਤੋਂ ਮਾਰਚ ਤੱਕ, ਸੈਂਟਕਾਮ ਅਤੇ ਇਸ ਦੇ ਸਹਿਯੋਗੀਆਂ ਨੇ ਕਥਿਤ ਤੌਰ 'ਤੇ ਸੀਰੀਆ ਵਿਚ ਸੱਤ ਆਈਐਸਆਈਐਸ ਕਾਰਕੁਨਾਂ ਨੂੰ ਮਾਰਿਆ ਅਤੇ 27 ਹੋਰਾਂ ਨੂੰ ਹਿਰਾਸਤ ਵਿਚ ਲਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸੇ ਦੌਰਾਨ ਇਰਾਕ 'ਚ 11 ਅਤਿਵਾਦੀ ਮਾਰੇ ਗਏ ਅਤੇ 36 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ।

(For more Punjabi news apart from US Army says it killed senior ISIS official in Syria, stay tuned to Rozana Spokesman)

 

Tags: us army

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement