
225 ਵਿਚੋਂ ਮਿਲੀਆਂ 134 ਵੋਟਾਂ, 6 ਵਾਰ ਰਹਿ ਚੁੱਕੇ ਹਨ ਪ੍ਰਧਾਨ ਮੰਤਰੀ
ਸ੍ਰੀਲੰਕਾ : ਸ੍ਰੀਲੰਕਾ ਵਿੱਚ ਅੱਜ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਕਾਰਜਕਾਰੀ ਰਾਸ਼ਟਰਪਤੀ ਰਾਨਿਲ ਵਿਕਰਾਮਸਿੰਘੇ ਨੂੰ ਨਵਾਂ ਰਾਸ਼ਟਰਪਤੀ ਚੁਣ ਲਿਆ ਗਿਆ ਹੈ। ਉਸ ਨੇ ਤਿਕੋਣਾ ਮੁਕਾਬਲਾ ਜਿੱਤਿਆ। ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਕਾਰਜਕਾਰੀ ਰਾਸ਼ਟਰਪਤੀ ਰਾਨਿਲ ਵਿਕਰਾਮਸਿੰਘੇ ਸਮੇਤ ਤਿੰਨ ਨਾਮ ਉਮੀਦਵਾਰਾਂ ਦੇ ਤੌਰ 'ਤੇ ਪ੍ਰਸਤਾਵਿਤ ਕੀਤੇ।
ਰਾਨਿਲ ਵਿਕਰਾਮਸਿੰਘੇ ਵਿੱਤੀ ਤੌਰ 'ਤੇ ਦੀਵਾਲੀਆ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਨੂੰ 134 ਵੋਟਾਂ ਮਿਲੀਆਂ। ਪ੍ਰਧਾਨਗੀ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਦੁੱਲਾਸ ਅਲਹਾਪਰੁਮਾ ਨੂੰ 82 ਵੋਟਾਂ ਮਿਲੀਆਂ। ਸੰਸਦ 'ਚ 44 ਸਾਲਾਂ ਬਾਅਦ ਗੁਪਤ ਵੋਟਿੰਗ ਹੋਈ। ਯਾਨੀ ਕਿ 1978 ਤੋਂ ਬਾਅਦ ਪਹਿਲੀ ਵਾਰ ਦੇਸ਼ ਵਿੱਚ ਰਾਸ਼ਟਰਪਤੀ ਦੀ ਚੋਣ ਕਿਸੇ ਫ਼ਤਵੇ ਰਾਹੀਂ ਨਹੀਂ, ਸਗੋਂ ਸੰਸਦ ਮੈਂਬਰਾਂ ਦੀ ਗੁਪਤ ਵੋਟ ਰਾਹੀਂ ਹੋਈ।
Ranil Wickremesinghe
ਨਵੇਂ ਚੁਣੇ ਗਏ ਰਾਸ਼ਟਰਪਤੀ ਵਿਕਰਮਾਸਿੰਘੇ ਸਾਬਕਾ ਰਾਸ਼ਟਰਪਤੀ ਰਾਜਪਕਸ਼ੇ ਦੇ ਬਾਕੀ ਬਚੇ ਕਾਰਜਕਾਲ ਲਈ ਨਵੰਬਰ 2024 ਤੱਕ ਸੇਵਾ ਕਰਨਗੇ। ਰਾਸ਼ਟਰਪਤੀ ਦੇ ਅਹੁਦੇ ਲਈ ਪ੍ਰਸਤਾਵਿਤ ਤਿੰਨ ਨਾਵਾਂ ਵਿੱਚ ਰਾਨਿਲ ਵਿਕਰਮਸਿੰਘੇ (73), ਦੁੱਲਾਸ ਅਲਹਾਪੇਰੁਮਾ (63) ਅਤੇ ਅਨੁਰਾ ਕੁਮਾਰਾ ਦਿਸਾਨਾਇਕ (53) ਸਨ। ਅਲਹਾਪੇਰੁਮਾ ਇੱਕ ਕੱਟੜ ਸਿੰਹਲੀ ਬੋਧੀ ਰਾਸ਼ਟਰਵਾਦੀ ਹਨ ਅਤੇ ਸੱਤਾਧਾਰੀ ਸ੍ਰੀਲੰਕਾ ਪੋਦੁਜਾਨਾ ਪੇਰਾਮੁਨਾ (SLPP) ਪਾਰਟੀ ਦੇ ਮੈਂਬਰ ਹਨ। ਮੁੱਖ ਵਿਰੋਧੀ ਧਿਰ ਦੇ ਨੇਤਾ ਐਸ ਪ੍ਰੇਮਦਾਸਾ ਨੇ ਸਮਰਥਨ ਦੇ ਕੇ ਆਪਣਾ ਨਾਂ ਵਾਪਸ ਲੈ ਲਿਆ ਹੈ। ਦੂਜੇ ਪਾਸੇ ਦਿਸਾਨਾਇਕ ਖੱਬੇਪੱਖੀ ਜਨਤਾ ਵਿਮੁਕਤੀ ਪੇਰਾਮੁਨਾ (ਜੇਵੀਪੀ) ਦਾ ਪ੍ਰਮੁੱਖ ਮੈਂਬਰ ਹੈ।
Sri Lanka
ਇਸ ਤੋਂ ਪਹਿਲਾਂ ਵਿਕਰਾਮਸਿੰਘੇ ਅਤੇ ਵਿਰੋਧੀ ਧਿਰ ਦੇ ਨੇਤਾ ਸਜੀਥ ਪ੍ਰੇਮਦਾਸਾ ਸਮੇਤ ਕਈ ਨੇਤਾ ਸੰਸਦ ਪਹੁੰਚੇ ਅਤੇ ਵੋਟ ਪਾਈ। ਪ੍ਰੇਮਦਾਸ ਨੇ ਟਵੀਟ ਕਰ ਕਿਹਾ, ''ਅਸੀਂ ਭ੍ਰਿਸ਼ਟਾਚਾਰ ਵਿਰੋਧੀ, ਸਾਰਿਆਂ ਲਈ ਖੁਸ਼ਹਾਲੀ, ਭਰੋਸੇਮੰਦ ਅਤੇ ਪਾਰਦਰਸ਼ੀ ਸਰਕਾਰ ਦਾ ਸਮਰਥਨ ਕਰਾਂਗੇ।'' ਪ੍ਰੇਮਦਾਸਾ ਨੇ ਕੱਲ੍ਹ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਵਾਪਸ ਲੈ ਲਈ ਸੀ। ਉਧਰ ਆਰਥਿਕ ਮੰਦਹਾਲੀ ਅਤੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਲੋਕਾਂ ਵਲੋਂ ਰਾਸ਼ਟਰਪਤੀ ਭਵਨ ਦੇ ਬਾਹਰ ਇਕੱਠੇ ਹੋ ਕੇ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।