ਏਲੀਅਨਾਂ ਨਾਲ ਘਿਰੀ ਹੋਈ ਹੈ ਧਰਤੀ, ਵਿਗਿਆਨੀਆਂ ਦਾ ਖ਼ੁਲਾਸਾ
Published : Aug 20, 2018, 1:45 pm IST
Updated : Aug 20, 2018, 1:45 pm IST
SHARE ARTICLE
Alian
Alian

ਪੁਲਾੜ ਨੂੰ ਲੈ ਕੇ ਅਕਸਰ ਵਿਗਿਆਨੀਆਂ ਵਲੋਂ ਨਵੇਂ ਤੋਂ ਨਵੇਂ ਖ਼ੁਲਾਸੇ ਕੀਤੇ ਜਾਂਦੇ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਖ਼ੁਲਾਸੇ ਹੈਰਾਨ ਕਰਨ ਵਾਲੇ ਹੁੰਦੇ ਹਨ। ਪੁਲਾੜ ...

ਬੋਸਟਨ : ਪੁਲਾੜ ਨੂੰ ਲੈ ਕੇ ਅਕਸਰ ਵਿਗਿਆਨੀਆਂ ਵਲੋਂ ਨਵੇਂ ਤੋਂ ਨਵੇਂ ਖ਼ੁਲਾਸੇ ਕੀਤੇ ਜਾਂਦੇ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਖ਼ੁਲਾਸੇ ਹੈਰਾਨ ਕਰਨ ਵਾਲੇ ਹੁੰਦੇ ਹਨ। ਪੁਲਾੜ ਵਿਗਿਆਨੀਆਂ ਅਨੁਸਾਰ ਅਸੀਂ ਏਲੀਅਨਾਂ ਨਾਲ ਚਾਰੇ ਪਾਸੇ ਤੋਂ ਘਿਰੇ ਹੋਏ ਹਾਂ। ਇਹ ਗੱਲ ਇਕ ਨਵੀਂ ਖੋਜ ਵਿਚ ਸਾਹਮਣੇ ਆਈ ਹੈ ਕਿ ਸਾਡੇ ਸੌਰਮੰਡਲ ਤੋਂ ਬਾਹਰ ਹਰੇਕ ਤੀਜਾ ਗ੍ਰਹਿ ਧਰਤੀ ਤੋਂ 2 ਤੋਂ 4 ਗੁਣਾ ਜ਼ਿਆਦਾ ਵੱਡਾ ਹੈ ਤੇ ਇੱਥੇ ਕਾਫੀ ਮਾਤਰਾ ਚ ਪਾਣੀ ਵੀ ਮੌਜੂਦ ਹੈ। 

Solar SystemSolar System

ਇਥੇ ਹੀ ਬਸ ਨਹੀਂ, ਵਿਗਿਆਨੀਆਂ ਨੇ ਇਨ੍ਹਾਂ ਗ੍ਰਹਿਆਂ 'ਤੇ ਏਲੀਅਨਾਂ ਦੀ ਮੌਜੂਦਗੀ ਦਾ ਵੀ ਖਦਸ਼ਾ ਪ੍ਰਗਟਾਇਆ ਹੈ। ਨਵੇਂ ਗ੍ਰਹਿਆਂ ਦੀ ਖੋਜ ਵਿਚ ਲੱਗੇ ਕੈਪਲਰ ਸਪੇਸ ਟੈਲੀਸਕੋਪ ਅਤੇ ਗਾਇਆ ਮਿਸ਼ਨ ਨੇ ਸੰਕੇਤ ਦਿਤੇ ਹਨ ਕਿ ਹੁਣ ਤਕ ਲੱਭੇ ਗਏ ਗ੍ਰਹਿਆਂ ਤੇ 50 ਫੀਸਦ ਤਕ ਪਾਣੀ ਦੀ ਮੌਜੂਦਗੀ ਹੈ। ਇਹ ਧਰਤੀ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਹੈ ਕਿਉਂਕਿ ਧਰਤੀ ਤੇ 0.02 ਫੀਸਦ ਪਾਣੀ ਹੀ ਮੌਜੂਦ ਹੈ। 

Alian Alian

ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਲੀ ਝੇਂਗ ਮੁਤਾਬਕ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਗ੍ਰਹਾਂ ਤੇ ਇੰਨੀ ਜ਼ਿਆਦਾ ਮਾਤਰਾ ਵਿਚ ਪਾਣੀ ਮੌਜੂਦ ਹੈ। ਝੇਂਗ ਹੁਣ ਤਕ ਸੌਰਮੰਡਲ ਤੋਂ ਬਾਹਰ ਲਗਭਗ 4 ਹਜ਼ਾਰ ਗ੍ਰਹਿਆਂ ਨੂੰ ਲੱਭ ਚੁੱਕੇ ਹਨ। ਇਹ ਸਾਰੇ ਗ੍ਰਹਿ ਧਰਤੀ ਤੋਂ ਡੇਢ ਤੋਂ 2 ਗੁਣਾ ਵੱਡੇ ਹਨ। ਵਿਚਾਰ ਮਗਰੋਂ ਵਿਗਿਆਨੀਆਂ ਨੇ ਇਕ ਅਦਰੂਨੀ ਢਾਂਚਾ ਤਿਆਰ ਕੀਤਾ ਹੈ ਜੋ ਕਿ ਇਸ ਸਬੰਧ ਨੂੰ ਸਮਝਣ ਵਿਚ ਮਦਦ ਕਰੇਗਾ।

Space Planet Space Planet

ਇਸ ਮਾਡਲ ਤੋਂ ਸੰਕੇਤ ਮਿਲਦੇ ਹਨ ਕਿ ਧਰਤੀ ਤੋਂ ਡੇਢ ਗੁਣਾ ਜ਼ਿਆਦਾ ਦਾਇਰੇ ਵਾਲੇ ਇਹ ਗ੍ਰਹਿ ਚਟਾਨਾਂ ਵਾਲੇ ਹਨ। ਆਮ ਤੌਰ 'ਤੇ ਇਹ ਧਰਤੀ ਦੇ ਤਰਲਮਾਨ ਤੋਂ ਪੰਜ ਗੁਣਾ ਜ਼ਿਆਦਾ ਹਨ। ਸੌਰਮੰਡਲ ਦੇ ਬਾਹਰ ਦੇ 35 ਫੀਸਦ ਗ੍ਰਹਿ ਧਰਤੀ ਤੋਂ ਵੱਡੇ ਹਨ। ਇਨ੍ਹਾਂ ਗ੍ਰਹਿਆਂ ਦਾ ਨਿਰਮਾਣ ਵੀ ਉਸੇ ਤਰ੍ਹਾਂ ਹੋਇਆ ਸੀ ਜਿਸ ਤਰ੍ਹਾਂ ਸਾਡੇ ਸੌਰ ਮੰਡਲ ਦੇ ਗ੍ਰਹਿ ਬ੍ਰਹਸਪਤੀ, ਸ਼ਨੀ ਅਤੇ ਯੂਰੇਨਸ ਬਣੇ ਹੋਣ ਦੀ ਗੱਲ ਆਖੀ ਜਾਂਦੀ ਹੈ।

Alian Alian

ਸਾਲ 1992 ਵਿਚ ਸੌਰਮੰਡਲ ਦੇ ਬਾਹਰ ਹੋਰਨਾਂ ਗ੍ਰਹਿਆਂ ਦੀ ਭਾਲ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਕਈ ਗ੍ਰਹਿਆਂ ਦੀ ਖੋਜ ਹੋਈ। ਡਾਕਟਰ ਝੇਂਗ ਮੁਤਾਬਕ ਗ੍ਰਹਿਆਂ 'ਤੇ ਮੌਜੂਦ ਇਹ ਪਾਣੀ ਧਰਤੀ ਵਾਲੇ ਵਰਗਾ ਪਾਣੀ ਵਰਗਾ ਨਹੀਂ ਹੈ। ਇਸ ਦੀ ਸਤ੍ਹਾ ਦਾ ਤਾਪਮਾਨ 200 ਤੋਂ 500 ਡਿਗਰੀ ਸੈਲਸੀਅਸ ਵਿਚਾਲੇ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਭਾਵਨਾਵਾਂ ਹਨ ਕਿ ਜ਼ਿਆਦਾ ਡੂੰਘਾਈ ਤਕ ਜਾਣ 'ਤੇ ਇਹ ਪਾਣੀ ਉੱਚ ਦਬਾਅ ਵਾਲੀ ਬਰਫ਼ ਵਿਚ ਬਦਲ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement