
ਟਵਿੱਟਰ 'ਤੇ ਉਡਿਆ ਪ੍ਰਧਾਨ ਮੰਤਰੀ ਦਾ ਮਜ਼ਾਕ............
ਬ੍ਰਿਟੇਨ : ਬ੍ਰਿਟੇਨ ਦੀ ਸੰਸਦ ਵਿਚ ਪਹਿਲੀ ਵਾਰ ਰੋਬੋਟ 'ਪੇਪਰ' ਨੇ ਰੀਪੋਟਰ ਪੇਸ਼ ਕੀਤੀ। ਇਸ ਤੋਂ ਬਾਦ ਲੋਕ ਟਵਿੱਟਰ 'ਤੇ ਪ੍ਰਧਾਨ ਮੰਤਰੀ ਥੇਰੇਸਾ ਮੇ ਦਾ ਮਜ਼ਾਕ ਉਡਾਉਣ ਲਗੇ। ਉਨ੍ਹਾਂ ਕਿਹਾ ਕਿ ਥੇਰੇਸਾ ਨੂੰ ਬ੍ਰੈਗਿਜਟ ਕਰਾਉਣ ਦੀ ਕਾਫ਼ੀ ਜਲਦੀ ਹੈ, ਪਰ ਉਸ ਦਾ ਰੋਬੋਟ ਇਹ ਕੰਮ ਅਤੇ ਜ਼ਿਆਦਾ ਤੇਜ਼ੀ ਨਾਲ ਕਰ ਸਕਦਾ ਹੈ। ਉਥੇ ਹੀ ਕੁਝ ਲੋਕਾਂ ਨੇ ਇਸ ਰੋਬੋਟ ਦਾ ਨਾਂ ਬਦਲ ਕੇ ਪ੍ਰਧਾਨ ਮੰਤਰੀ ਮੇ ਨਾਲ ਜੋੜਦੇ ਹੋਏ ਮੇਬੋਟ ਦਾ ਨਾਂ ਦੇ ਦਿਤਾ ਹੈ। ਐਜੂਕੇਸ਼ਨ ਸਲੈਕਟ ਕਮੇਟ ਦੇ ਮੈਂਬਰ ਅਤੇ ਟੋਰੀ ਦੀ ਸਾਂਸਦ ਰਾਬਰਟ ਹਾਫ਼ਾਨ ਨੇ ਮਸ਼ੀਨ ਨੂੰ ਸੰਸਦ ਵਿਚ ਬੋਲਣ ਲਈ ਪੇਸ਼ਕਸ਼ ਕੀਤੀ ਸੀ।
ਉਨ੍ਹਾਂ ਮਿਡਲਸੇਕਸ ਯੂਨੀਵਰਸਿਟੀ ਦੇ ਇਸ ਮਨੁੱਖੀ ਰੋਬੋਟ ਨੇ ਪਹਿਲਾਂ ਵੀ ਪੇਸ਼ਕਸ਼ ਕੀਤੀ ਸੀ। ਰੋਬੋਟ ਨੇ ਐਜੂਕੇਸ਼ਨ ਸਲੈਕਟ ਕਮੇਟੀ ਦੇ ਸਾਹਮਣੇ ਰੀਪੋਰਟ ਪੇਸ਼ ਕਰਕੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਬਾਰੇ ਜਾਣਕਾਰੀ ਦਿਤੀ। ਨਾਲ ਹੀ ਦਸਿਆ ਕਿ ਯੂ ਕੇ ਦੇ ਸਕੂਲਾ ਵਿਚ ਕਿਸ ਤਰ੍ਹਾਂ ਬਦਆਅ ਕਰਨਾ ਹੋਵੇਗਾ। ਪੇਪਰ ਰੋਬੋਟ ਨੇ ਅਮਰੀਕਨ ਐਕਸੈਂਅ ਵਿਚ ਰੀਪੋਰਟ ਪੇਸ਼ ਕੀਤੀ ਸੀ। ਟਵਿੱਟਰ 'ਤੇ ਇਕ ਯੂਜ਼ਰ ਬੇਨਡਿਕਟ ਸਮਿਥ ਨੇ ਲਿਖਿਆ, ਪੇਪਰ ਰੋਬੋਟ ਦੇ ਆਉਣ ਤੋਂ ਬਾਦ ਥੇਰੇਸਾ ਮੇ ਇੰਨਸਾਨਾਂ ਵਰਗੀ ਨਜ਼ਰ ਆਉਣ ਲਗ ਪਈ ਹੈ।'' ਨੈਸ਼ ਨੇ ਲਿਖਿਆ ਕਿ ਸਾਡੇ ਕੋਲ ਹੁਣ ਪ੍ਰਧਾਨ ਮੰਤਰੀ ਨਹੀਂ ਰੋਬੋਟ ਹੈ। ਜਿਸ ਦਾ ਨਾਂ ਮੋਬੋਟ ਵਧੀਆ ਹੋਵੇਗਾ। (ਏਜੰਸੀ)