ਹੈਕਾਥਾਨ 2018 : ਕੁਲੀਆਂ ਦੀ ਥਾਂ ਹੁਣ ਰੋਬੋਟ ਉਠਾਉਣਗੇ ਲੋਕਾਂ ਦਾ ਸਮਾਨ
Published : Jun 22, 2018, 3:16 pm IST
Updated : Jun 22, 2018, 4:51 pm IST
SHARE ARTICLE
IIT student
IIT student

ਤੁਸੀਂ ਅਕਸਰ ਰੇਲਵੇ ਸਟੇਸ਼ਨਾਂ 'ਤੇ ਕੁਲੀਆਂ ਨੂੰ ਲੋਕਾਂ ਦੇ ਭਾਰੀ-ਭਾਰੀ ਬੈਗ ਅਤੇ ਹੋਰ ਸਮਾਨ ਉਠਾਉਂਦੇ ਜ਼ਰੂਰ ਦੇਖਿਆ ਹੋਵੇਗਾ...

ਕਾਨਪੁਰ : ਤੁਸੀਂ ਅਕਸਰ ਰੇਲਵੇ ਸਟੇਸ਼ਨਾਂ 'ਤੇ ਕੁਲੀਆਂ ਨੂੰ ਲੋਕਾਂ ਦੇ ਭਾਰੀ-ਭਾਰੀ ਬੈਗ ਅਤੇ ਹੋਰ ਸਮਾਨ ਉਠਾਉਂਦੇ ਜ਼ਰੂਰ ਦੇਖਿਆ ਹੋਵੇਗਾ ਪਰ ਹੁਣ ਉਹ ਦਿਨ ਦੂਰ ਨਹੀਂ ਜਦੋਂ ਸੂਟਕੇਸ, ਬ੍ਰੀਫ਼ਕੇਸ ਅਤੇ ਬੈਗ ਲੈ ਕੇ ਚੱਲਣ ਦਾ ਕੰਮ ਰੋਬੋਟ ਕਰੇਗਾ। ਆਈਆਈਟੀ ਦੇ ਵਿਦਿਆਰਥੀਆਂ ਨੇ ਅਜਿਹਾ ਰੋਬੋਟ ਤਿਆਰ ਕੀਤਾ ਹੈ ਜੋ ਕਿਤੇ ਵੀ ਸਮਾਨ ਲਿਜਾਣ ਵਿਚ ਸਮਰੱਥ ਹੋਵੇਗਾ। ਇਹ ਰੋਬੋਟ ਅਪਣੇ ਮਾਲਕ ਨੂੰ ਵੀ ਪਛਾਣਨ ਵਿਚ ਸਮਰੱਥ ਹੋਵੇਗਾ। ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਵੀ ਰੋਬੋਟ ਸਮਾਨ ਦੇ ਮਾਲਕ ਦੀ ਪਛਾਣ ਕਰ ਸਕੇਗਾ।

IIT kanpur studentIIT kanpur student

ਆਈਆਈਟੀ ਵਿਚ ਚਲ ਰਹੇ ਹੈਕਾਥਾਨ-2018 ਮੁਕਾਬਲੇ ਵਿਚ ਵਿਦਿਆਰਥੀਆਂ ਨੇ ਇਕ ਤੋਂ ਵਧ ਕੇ Îਇਕ ਮਾਡਲ ਤਿਆਰ ਕੀਤੇ ਹਨ। ਦੇਸ਼ ਦੀਆਂ ਨਾਮੀ ਕੰਪਨੀਆਂ ਇਨ੍ਹਾਂ ਵਿਦਿਆਰਥੀਆਂ ਨੂੰ ਰੋਬੋਟ ਦੀ ਲਾਗਤ ਘੱਟ ਕਰਨ ਵਿਚ ਮਦਦ ਕਰ ਰਹੀਆਂ ਹਨ। ਵੈਸੇ ਇਸ ਰੋਬੋਟ ਦੀ ਲਾਗਤ ਅਜੇ 40 ਤੋਂ 50 ਹਜ਼ਾਰ ਰੁਪਏ ਪੈ ਰਹੀ ਹੈ ਪਰ ਜਲਦ ਇਸ ਦੀ ਕਾਸਟ ਘੱਟ ਹੋ ਸਕਦੀ ਹੈ। ਵਿਦਿਆਰਥੀਆਂ ਨੇ ਰੋਬੋਟ ਦਾ ਸਫ਼ਲ ਪ੍ਰੀਖਣ ਵੀ ਕੀਤਾ ਹੈ। ਰੋਬੋਟ ਵਿਚ ਕਈ ਅਜਿਹੇ ਉਪਕਰਨ ਲੱਗੇ ਹਨ, ਜਿਸ ਨਾਲ ਇਸ ਨੂੰ ਕਿਤੇ ਵੀ ਲਿਜਾਣ ਵਿਚ ਸੁਵਿਧਾ ਹੁੰਦੀ ਹੈ।

iit kanpuriit kanpur

ਇਹ ਪਹਾੜੀ ਇਲਾਕਿਆਂ ਵਿਚ ਵੀ ਚੱਲ ਸਕੇਗੀ। ਖੋਜ ਕਰਤਾ ਵਿਦਿਆਰਥੀਆਂ ਦੇ ਮੁਤਾਬਕ ਪਥਰੀਲੇ ਅਤੇ ਉਭੜ ਖੁੱਭੜ ਵਾਲੇ ਉਚਾਈ ਦੇ ਇਲਾਕਿਆਂ ਵਿਚ ਲੋਕਾਂ ਨੂੰ ਅਪਣੇ ਸਮਾਨ ਲਿਜਾਣ ਵਿਚ ਭਾਰੀ ਦਿੱਕਤ ਹੁੰਦੀ ਹੈ। ਇਹ ਰੋਬੋਟ ਪਹਾੜੀ ਇਲਾਕਿਆਂ ਵਿਚ ਵੀ ਅਪਣੇ ਮਾਲਕ ਦੇ ਨਾਲ ਆਸਾਨੀ ਨਾਲ ਸਮਾਨ ਲੈ ਕੇ ਚੜ੍ਹ ਸਕੇਗਾ। ਰੇਲਵੇ ਪਲੇਟਫ਼ਾਰਮ 'ਤੇ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਕ ਪਲੇਟਫਾਰਮ 'ਤੇ ਇਹ ਪੌੜੀਆਂ ਦੇ ਸਹਾਰੇ ਚੜ੍ਹਨ ਅਤੇ ਉਤਰਨ ਵਿਚ ਸਮਰੱਥ ਹੈ ਜਾਂ ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਵੀ ਇਸ ਨੂੰ ਲਿਜਾਇਆ ਜਾ ਸਕਦਾ ਹੈ। 

coolicoolie

ਰੋਬੋਟ ਨੂੰ ਚਲਾਉਣ ਵਾਲੇ ਵਿਅਕਤੀ ਦੀ ਪਿੱਠ 'ਤੇ ਇਕ ਸੈਂਸਰ ਲੱਗਿਆ ਹੋਵੇਗਾ, ਉਸੇ ਸੈਂਸਰ ਤੋਂ ਇਸ ਨੂੰ ਕਮਾਂਡ ਮਿਲਦੀ ਰਹੇਗੀ। ਵਿਅਕਤੀ ਜਿੱਧਰ ਘੁੰਮੇਗਾ, ਉਧਰ ਹੀ ਰੋਬੋਟ ਵੀ ਘੁੰਮੇਗਾ। ਇਕ ਟ੍ਰਾਲੀ ਦੇ ਆਕਾਰ ਵਿਚ ਇਸ ਨੂੰ ਤਿਆਰ ਕੀਤਾ ਗਿਆ ਹੈ।ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਵਿਸ਼ੇ 'ਤੇ ਹੋ ਰਹੀ ਹੈ ਖੋਜ : ਟੀਮ ਲੀਡਰ ਵਿਸ਼ਵਜੀਤ ਗੋਖਲੇ, ਸ੍ਰੀਕਾਂਤ ਸਾਂਗਲਤੁਕਰ, ਜੀਨ ਪਾਲ, ਪ੍ਰਦੀਪ ਚੈਟਰਜੀ ਦਾ ਕਹਿਣਾ ਹੈ ਕਿ ਹੈਕਾਥਨ ਵਿਚ ਵਿਦਿਆਰਥੀਆਂ ਨੇ ਆਮ ਇਨਸਾਨ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਵਿਸ਼ਿਆਂ 'ਤੇ ਖੋਜ ਕੀਤੀ ਹੈ।

IIT kanpur IIT kanpur

ਵਿਦਿਆਰਥੀਆਂ ਦੇ ਰਿਸਰਚ 'ਤੇ ਸ਼ੁਕਰਵਾਰ ਨੂੰ ਮਾਹਿਰਾਂ ਦੀ ਟੀਮ ਫ਼ੈਸਲਾ ਲਵੇਗੀ। ਉਨ੍ਹਾਂ ਨੂੰ ਸਨਮਾਨਿਆ ਜਾਵੇਗਾ। ਵਿਸ਼ਵਜੀਤ ਗੋਖ਼ਲੇ ਮੁਤਾਬਕ ਦੇਸ਼ ਭਰ ਦੀ ਆਈਆਈਟੀ ਵਿਚ ਇਹ ਮੁਕਾਬਲੇਬਜ਼ੀ ਚੱਲ ਰਹੀ ਹੈ। ਆਈਆਈਟੀ ਮਦਰਾਸ ਦੇ ਵਿਦਿਆਰਥੀਆਂ ਨੇ ਡ੍ਰੋਨ ਨੂੰ ਏਅਰੋਪਲੇਨ ਵਿਚ ਸੈੱਟ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਏਅਰੋਪਲੇਨ 100 ਕਿਲੋਮੀਟਰ ਤਕ ਰਸਤਾ ਤੈਅ ਕਰ ਸਕਦੀ ਹੈ। ਇਹ ਬਿਲਕੁਲ ਹਵਾਈ ਜਹਾਜ਼ ਵਾਂਗ ਚਲੇਗੀ, ਇਸ ਦੀ ਸਪੀਡ ਵੀ ਜ਼ਿਆਦਾ ਹੋਵੇਗੀ। ਅਜੇ ਤਕ ਤਕ ਜਿਸ ਡ੍ਰੋਨ ਦੀ ਵਰਤੋਂ ਹੋ ਰਹੀ ਹੈ, ਉਸ ਦੀ ਸਪੀਡ ਘੱਟ ਹੈ ਅਤੇ ਉਸ ਦੇ ਕ੍ਰੈਸ਼ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।

IITIIT

ਏਅਰੋਪਲੇਟ ਮਾਡਲ ਦੇ ਡ੍ਰੋਨ ਵਿਚ ਕ੍ਰੈਸ਼ ਹੋਣ ਦੀ ਸੰਭਾਵਨਾ ਬਿਲਕੁਲ ਨਹੀਂ ਹੋਵੇਗੀ। ਟੀਮ ਵਿਚ ਮਦਰਾਸ ਆਈਆਈਟੀ ਦੇ ਏਅਰੋਸਪੇਸ ਵਿਚ ਬੀਟੈਕ ਕਰ ਰਹੇ ਵਿਦਿਆਰਥੀ ਚਿਤਰਾਂਸ਼, ਅਵਿਨਾਸ਼, ਐਸ਼ਵਰੀਆ, ਕ੍ਰਿਸ਼ਨਾ ਅਤੇ ਰਾਹੁਲ ਸ਼ਾਮਲ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਹਾੜਾਂ, ਨਦੀਆਂ ਅਤੇ ਭੀੜ ਭੜੱਕੇ ਵਾਲੇ ਇਲਾਕਿਆਂ ਲਈ ਇਹ ਬੇਹੱਦ ਕਾਰਗਰ ਹੋਵੇਗਾ। ਦੇਸ਼ ਦੇ ਫ਼ੌਜੀਆਂ ਨੂੰ ਪਹਾੜਾਂ ਦੇ ਬਾਰੇ ਵਿਚ ਇਸ ਡ੍ਰੋਨ ਨਾਲ ਕਾਫ਼ੀ ਜਾਣਕਾਰੀ ਮਿਲ ਸਕਦੀ ਹੈ, ਜਿਸ ਨਾਲ ਉਹ ਅਪਣੀ ਯੋਜਨਾ ਤਿਆਰ ਕਰ ਸਕਦੇ ਹਨ। 

Location: India, Uttar Pradesh, Kanpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement