ਚਮਕੀ ਬੁਖ਼ਾਰ ਤੋਂ ਬਾਅਦ ਹੁਣ ਜਪਾਨੀ ਬੁਖਾਰ ਨੇ ਢਾਹਿਆ ਕਹਿਰ, ਆਸਾਮ 'ਚ 56 ਲੋਕਾਂ ਦੀ ਮੌਤ
Published : Jul 8, 2019, 11:12 am IST
Updated : Jul 8, 2019, 11:12 am IST
SHARE ARTICLE
Japani Fever
Japani Fever

ਸਿਹਤ ਵਿਭਾਗ ਵੱਲੋਂ ਸਿਹਤ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ

ਨਵੀਂ ਦਿੱਲੀ: ਹੁਣ ਆਸਾਮ ‘ਚ ਜਾਪਾਨੀ ਬੁਖਾਰ ਯਾਨੀ ਇੰਸੇਫ਼ਲਾਇਟਿਸ ਦਾ ਕਹਿਰ ਸ਼ੁਰੂ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅਪ੍ਰੈਲ ਤੋਂ ਲੈ ਕੇ ਹੁਣ ਤੱਕ 56 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਜਾਪਾਨੀ ਬੁਖਾਰ ਦੇ 216 ਮਾਮਲੇ ਸਾਹਮਣੇ ਆਏ ਹਨ। ਆਸਾਮ ਸਰਕਾਰ ਨੇ ਸਤੰਬਰ ਅਖੀਰ ਤੱਕ ਸਿਹਤ ਵਿਭਾਗ ਦੇ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ।

Brain feverJapani fever

ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਗੋਰਖਪੁਰ ਤੋਂ ਲੈ ਕੇ ਬਿਹਾਰ ਦੇ ਮੁਜੱਫ਼ਰਪੁਰ ਤੱਕ ਇੰਸੇਫ਼ਲਾਇਟਿਸ ਰੋਗ ਨਾਲ ਅਣਗਿਣਤ ਲੋਕਾਂ ਦੀ ਜਾਨ ਜਾ ਚੁੱਕੀ ਹੈ, ਹਾਲਾਂਕਿ ਜਾਪਾਨੀ ਬੁਖਾਰ ਤੇ ਚਮਕੀ ਬੁਖਾਰ ‘ਚ ਅੰਤਰ ਹੁੰਦਾ ਹੈ। ਜਾਪਾਨੀ ਬੁਖਾਰ ਨੂੰ ਲੈ ਕੇ ਰਿਸਰਚ ਵੀ ਜਾਰੀ ਹੈ। ਇਸ ਰੋਗ ਨਾਲ ਬੱਚਿਆਂ ਨੂੰ ਆਕਸੀਜਨ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਇੰਸੇਫੇਲਾਇਟਿਸ ਨਾਲ ਪੂਰਵਾਂਚਲ ਵਿਚ ਹਰ ਸਾਲ ਕਈ ਬੱਚਿਆਂ ਦੀ ਮੌਤ ਹੁੰਦੀ ਹੈ।

Bihar FeverJapani Fever

ਤਾਜ਼ਾ ਹਾਦਸੇ ਤੋਂ ਬਾਅਦ ਲੋਕ ਇੰਸੇਫੇਲਾਇਟਿਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ। ਇੰਟਰਨੈਟ ਉੱਤੇ ਇੰਸੇਫੇਲਾਇਟਿਸ  ਦੇ ਬਾਰੇ ਕਾਫ਼ੀ ਸਰਚ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅਖੀਰ ਇੰਸੇਫੇਲਾਇਟਿਸ ਕੀ ਹੈ ਅਤੇ ਇਸ ਤੋਂ ਬਚਾਅ ਅਤੇ ਇਸਦੀ ਪਹਿਚਾਣ ਦੇ ਕੀ ਉਪਾਏ ਹਨ?

ਕੀ ਹੈ ਜਾਪਾਨੀ ਇੰਸੇਫੇਲਾਇਟਿਸ

ਇੰਸੇਫੇਲਾਇਟਿਸ ਉਰਫ਼ ਜਾਪਾਨੀ ਬੁਖਾਰ ਇੱਕ ਪ੍ਰਕਾਰ ਦਾ ਦਿਮਾਗੀ ਬੁਖਾਰ ਹੈ ਜੋ ਵਾਇਰਲ ਸੰਕਰਮਣ ਦੀ ਵਜ੍ਹਾ ਨਾਲ ਹੁੰਦਾ ਹੈ। ਇਹ ਇੱਕ ਖਾਸ ਕਿਸਮ  ਦੇ ਵਾਇਰਸ ਨਾਲ ਹੀ ਹੁੰਦਾ ਹੈ, ਜੋ ਮੱਛਰ ਜਾਂ ਸੂਰ ਨਾਲ ਫੈਲਦੇ ਹਨ ਜਾਂ ਐਵੇਂ ਕਹਿ ਸਕਦੇ ਹਾਂ ਕਿ ਗੰਦਗੀ ਨਾਲ ਵੀ ਇਹ ਪੈਦਾ ਹੋ ਸਕਦਾ ਹੈ। ਇੱਕ ਵਾਰ ਇਹ ਸਾਡੇ ਸਰੀਰ ਦੇ ਸੰਪਰਕ ‘ਚ ਆਉਂਦਾ ਹੈ, ਫਿਰ ਇਹ ਸਿੱਧਾ ਸਾਡੇ ਦਿਮਾਗ ਵੱਲ ਚਲਾ ਜਾਂਦਾ ਹੈ। ਦਿਮਾਗ ਵਿੱਚ ਜਾਂਦੇ ਹੀ ਇਹ ਸਾਡੇ ਸੋਚਣ, ਸਮਝਣ, ਦੇਖਣ ਅਤੇ ਸੁਣਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ।  

ਇਹ ਵਾਇਰਸ ਛੂਹਣ ਨਾਲ ਨਹੀਂ ਫੈਲਦਾ

ਜਿਆਦਾਤਰ 1 ਤੋਂ 14 ਸਾਲ ਦੇ ਬੱਚੇ ਅਤੇ 65 ਸਾਲ ਤੋਂ ਉੱਤੇ ਦੇ ਲੋਕ ਇਸਦੀ ਚਪੇਟ ਵਿੱਚ ਆਉਂਦੇ ਹਨ। ਇਸਦਾ ਕਹਿਰ ਸਾਲ ਦੇ ਤਿੰਨ ਮਹੀਨੇ ਅਗਸਤ, ਸਤੰਬਰ ਅਤੇ ਅਕਤੂਬਰ ‘ਚ ਪੂਰੇ ਜੋਰਾਂ ‘ਤੇ ਹੁੰਦਾ ਹੈ।

ਇੰਸੇਫੇਲਾਇਟਿਸ ਦੇ ਲੱਛਣ

ਇਸਦੇ ਸ਼ੁਰੁਆਤੀ ਲੱਛਣ ਕਈ ਪ੍ਰਕਾਰ ਦੇ ਹੁੰਦੇ ਹਨ। ਜਦਕਿ ਇਸ ਤੋਂ ਪ੍ਰਭਾਵਿਤ 50 ਤੋਂ 60 ਫ਼ੀਸਦੀ ਲੋਕਾਂ ਦੀ ਮੌਤ ਹੋ ਜਾਂਦੀ ਹੈ। ਬੁਖਾਰ, ਸਿਰਦਰਦ, ਧੌਣ ‘ਚ ਆਕੜ, ਕਮਜੋਰੀ ਅਤੇ ਉਲਟੀ ਹੋਣਾ ਇਸਦੇ ਸ਼ੁਰੁਆਤੀ ਲੱਛਣ ਹਨ। ਸਮੇਂ ਨਾਲ ਸਿਰਦਰਦ ਜ਼ਿਆਦਾ ਹੋਣ ਲੱਗਦਾ ਹੈ ਅਤੇ ਹਮੇਸ਼ਾ ਸੁਸਤੀ ਛਾਈ ਰਹਿੰਦੀ ਹੈ।

ਭੁੱਖ ਘੱਟ ਲੱਗਣਾ, ਤੇਜ਼ ਬੁਖਾਰ, ਅਤਿਸੰਵੇਦਨਸ਼ੀਲ ਹੋਣਾ ਉਥੇ ਹੀ, ਕੁਝ ਸਮੇਂ ਤੋਂ ਬਾਅਦ ਭੁਲੇਖੇ ਦਾ ਸ਼ਿਕਾਰ ਹੋਣਾ ਫਿਰ ਪਾਗਲਪਨ ਦੇ ਦੌਰੇ ਆਉਣਾ, ਲਕਵਾ ਮਾਰਨਾ ਅਤੇ ਹਾਲਤ ਕੋਮਾ ਤੱਕ ਪਹੁੰਚ ਸਕਦੀ ਹੈ। ਬਹੁਚ ਛੋਟੇ ਬੱਚਿਆਂ ਵਿੱਚ ਜ਼ਿਆਦਾ ਦੇਰ ਤੱਕ ਰੋਣਾ, ਭੁੱਖ ਦੀ ਕਮੀ, ਬੁਖਾਰ ਅਤੇ ਉਲਟੀ ਹੋਣਾ ਵਰਗੇ ਲੱਛਣ ਦਿਖਣ ਲੱਗਦੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement