
ਭਾਰਤ ਦੇ ਸੌਰਭ ਵਰਮਾ ਨੇ ਬੇਹੱਦ ਸਖ਼ਤ ਮੁਕਾਬਲੇ ਵਿਚ ਜਾਪਾਨ ਦੇ ਯੂ ਇਗਾਰਸ਼ੀ ਨੂੰ ਹਰਾ...
ਨਵੀਂ ਦਿੱਲੀ: ਭਾਰਤ ਦੇ ਸੌਰਭ ਵਰਮਾ ਨੇ ਬੇਹੱਦ ਸਖ਼ਤ ਮੁਕਾਬਲੇ ਵਿਚ ਜਾਪਾਨ ਦੇ ਯੂ ਇਗਾਰਸ਼ੀ ਨੂੰ ਹਰਾ ਕੇ ਵੀਅਤਨਾਮ ਓਪਨ ਬੀਡਬਲਿਊਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਦੂਜਾ ਦਰਜਾ ਪ੍ਰਾਪਤ ਸੌਰਭ ਨੇ 25-23, 24-22 ਦੀ ਜਿੱਤ ਨਾਲ ਆਖ਼ਰੀ ਅੱਠਾਂ 'ਚ ਪ੍ਰਵੇਸ਼ ਕੀਤਾ ਜਿੱਥੇ ਉਸ ਦਾ ਸਾਹਮਣਾ ਸਥਾਨਕ ਦਾਅਵੇਦਾਰ ਟਿਏਨ ਮਿਨ੍ਹ ਐਨਗੁਏਨ ਨਾਂਲ ਹੋਵੇਗਾ।
Saurabh Verma
ਪਹਿਲੇ ਗੇੜ ਵਿੱਚ ਬਾਈ ਹਾਸਲ ਕਰਨ ਵਾਲੇ ਸੌਰਭ ਨੇ ਦੂਜੇ ਗੇੜ ਵਿੱਚ ਜਾਪਾਨ ਦੇ ਕੋਡਾਈ ਨਾਰੋਕਾ ਨੂੰ 54 ਮਿੰਟਾਂ ਵਿੱਚ 22-20, 22-20 ਨਾਲ ਹਰਾਇਆ। ਵੀਰਵਾਰ ਨੂੰ ਹੀ ਸਿਰਿਲ ਵਰਮਾ ਤੇ ਸ਼ੁਭਾਂਕਰ ਡੇਅ ਦੀ ਹਾਰ ਤੋਂ ਬਾਅਦ ਸੌਰਭ ਪੁਰਸ਼ ਸਿੰਗਲਜ਼ 'ਚ ਇਕਮਾਤਰ ਭਾਰਤੀ ਬਚਿਆ ਹੈ।