ਬੰਗਲਾਦੇਸ਼ ਦੇ ਕੈਮੀਕਲ ਗੁਦਾਮਾਂ ‘ਚ ਲੱਗੀ ਅੱਗ, 69 ਲੋਕਾਂ ਦੀ ਹੋਈ ਮੌਤ
Published : Feb 21, 2019, 10:52 am IST
Updated : Feb 21, 2019, 10:52 am IST
SHARE ARTICLE
Fire
Fire

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇਕ ਪੁਰਾਣੇ ਇਲਾਕੇ ਵਿਚ ਚੱਲਦੇ ਕੈਮੀਕਲ ਗੁਦਾਮਾਂ ਦੇ ਰੂਪ ਵਰਤੇ ਜਾਣ ਲੇ ਇਕ ਅਪਾਰਟਮੈਂਟ ਵਿਚ ਭਿਆਨਕ ਅੱਗ ਲੱਗ ਗਈ....

ਢਾਕਾ (ਪੀਟੀਆਈ) : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇਕ ਪੁਰਾਣੇ ਇਲਾਕੇ ਵਿਚ ਚੱਲਦੇ ਕੈਮੀਕਲ ਗੁਦਾਮਾਂ ਦੇ ਰੂਪ ਵਰਤੇ ਜਾਣ ਲੇ ਇਕ ਅਪਾਰਟਮੈਂਟ ਵਿਚ ਭਿਆਨਕ ਅੱਗ ਲੱਗ ਗਈ, ਇਸ ਕਾਰਨ ਘੱਟ ਤੋਂ ਘੱਟ 69 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਬੰਗਲਾਦੇਸ਼ ਦੇ ਫਾਇਰ ਫਾਈਟਰਜ਼ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੂੰ ਇਮਾਰਤ ਅੰਦਰੋਂ ਕਈ ਲਾਸ਼ਾਂ ਮਿਲੀਆਂ ਹਨ।

Fire Fire

ਅੱਗ ਦੀਆਂ ਲਪਟਾਂ ਸਾਰੀ ਇਮਾਰਤ ਤੱਕ ਫ਼ੈਲ ਗਈਆਂ ਹਨ। ਇਨ੍ਹਾਂ ਇਮਾਰਤਾਂ ਵਿਚ ਪਲਾਸਟਿਕ ਦੇ ਦਾਣੇ ਅਤੇ ਬਾਡੀ ਸਪ੍ਰੇਅ ਰੱਖੇ ਜਾਂਦੇ ਸਨ, ਇਸ ਤੋਂ ਇਲਾਵਾ ਰਸਾਇਣਿਕ ਗੁਦਾਮਾਂ ਦੇ ਰੂਪ ਵਿਚ ਵੀ ਇਨ੍ਹਾਂ ਨੂੰ ਵਰਤਿਆਂ ਜਾਂਦਾ ਹੈ। ਅਧਿਕਾਰੀਆਂ ਨੇ ਕਿਹਾ, ਜਦ ਅੱਗ ਲੱਗੀ ਤਾਂ ਟ੍ਰੈਫਿਕ ਜਾਮ ਲੱਗਾ ਹੋਇਆ ਸੀ, ਇਸ ਲਈ ਲੋਕ ਭੱਜ ਵੀ ਨਹੀਂ ਸਕੇ। ਜਿਸ ਥਾਂ ਅੱਗ ਲੱਗੀ ਉੱਥੇ ਗਲੀਆਂ ਬਹੁਤ ਹੀ ਤੰਗ ਹਨ।

Fire Fire

ਇਕ ਹੋਰ ਵਿਅਕਤੀ ਨੇ ਦੱਸਿਆ ਕਿ ਗੁਦਾਮਾਂ ਚ ਬੁੱਧਵਾਰ ਰਾਤ ਨੂੰ 10.40 ਵਜੇ ਲੱਗੀ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਪਰ 200 ਤੋਂ ਵਧੇਰੇ ਫਾਇਰ ਫਾਈਟਰਜ਼ ਦੇ ਅਥੱਕ ਕੋਸ਼ਿਸ਼ਾਂ ਦੇ ਬਾਵਜੂਦ ਅੱਗ ਨਹੀਂ ਬੁਝ ਸਕੀ। ਉਨ੍ਹਾਂ ਨੇ ਕਿਹਾ ਕਿ ਇਸ ‘ਚ ਸਮਾ ਲੱਗੇਗਾ। ਉਨ੍ਹਾਂ ਕਿਹਾ ਕਿ ਗੁਦਾਮਾਂ ਵਿਚ ਰੱਖੇ ਹੋਏ ਜਲਣਸ਼ੀਲ ਪਦਾਰਥਾਂ ਕਾਰਨ ਅੱਗ ਨੇ ਇਨ੍ਹਾਂ ਭਿਆਨਕ ਰੂਪ ਲੈ ਲਿਆ ਹੈ ਕਿ ਇਸ ਨੂੰ ਬੁਝਾਉਣ ਵਿਚ ਕਾਫ਼ੀ ਸਮਾਂ ਲੱਗੇਗਾ।

Fire Fire

ਢਾਕਾ ਮੈਡੀਕਲ ਕਾਲਜ ਹਸਪਤਾਲ ਵਿਚ ਇਕ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਘੱਟ ਤੋਂ ਘੱਟ 69 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਸਾਲ 2010 ਵਿਚ ਅੱਗ ਦੀ ਅਜਿਹੀ ਹੀ ਘਟਨਾ ਇਕ ਪੁਰਾਣੀ ਇਮਾਰਤ ਵਿਚ ਵਾਪਰੀ ਸੀ, ਜਿਸ ਵਿਚ 120 ਤੋਂ ਵਧੇਰੇ ਲੋਕ ਮਾਰੇ ਗਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement