
ਹਾਦਸੇ ਬਾਅਦ ਐਂਮਰਜੰਸੀ ਲੈਂਡਿੰਗ ਜ਼ਰੀਏ ਸੁਰੱਖਿਅਤ ਧਰਤੀ 'ਤੇ ਪਰਤਿਆ ਜਹਾਜ਼
ਅਮਰੀਕਾ : ਅਮਰੀਕਾ ਵਿਚ ਇਕ ਉਡਾਣ ਦੌਰਾਨ ਸਵਾਰੀਆਂ ਨਾਲ ਭਰੇ ਜਹਾਜ਼ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਜਹਾਜ਼ ਨੂੰ ਅੱਗ ਉਸ ਸਮੇਂ ਲੱਗੀ ਜਦੋਂ ਉਹ ਧਰਤੀ ਤੋਂ 15,000 ਫੁੱਟ ਦੀ ਉਚਾਈ 'ਤੇ ਉਡ ਰਿਹਾ ਸੀ। ਅੱਗ ਤੋਂ ਬਾਅਦ ਜਹਾਜ਼ ਦੇ ਵੱਡੇ ਟੁਕੜੇ ਰਿਹਾਇਸ਼ੀ ਇਲਾਕਿਆਂ 'ਤੇ ਡਿੱਗਣ ਲੱਗ ਪਏ।
passenger plane catch fire
ਹਾਲਾਂਕਿ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਜ਼ਰੀਏ ਸੁਰੱਖਿਅਤ ਉਤਾਰ ਲਿਆ ਗਿਆ ਪਰ ਇਸ ਹਾਦਸੇ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ। ਖਬਰਾਂ ਮੁਤਾਬਕ ਯੂਨਾਈਟਿਡ ਏਅਰਲਾਇੰਸ ਦੀ ਇਕ ਉਡਾਣ ਬੋਇੰਗ 777-200 ਦੇ ਇੰਜਣ ਨੂੰ ਅਚਾਨਕ ਅੱਗ ਲਗ ਗਈ। ਇਸ ਮਗਰੋਂ ਜਹਾਜ਼ ਨੂੰ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ।
Had a front row seat to the entire engine failure on United flight 328. Kinda traumatized to fly United more. #UnitedAirlines pic.twitter.com/5KdJn1BGfV
— Chad Schnell (@ChadSchnell) February 20, 2021
ਸਨਿੱਚਰਵਾਰ ਨੂੰ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਸਮੇਂ ਇਹ ਅਮਰੀਕਾ ਦੇ ਡੇਨਵਰ ਸ਼ਹਿਹ ਦੇ ਅਕਾਸ਼ ਵਿਚ ਉੱਡ ਰਿਹਾ ਸੀ। ਅਮਰੀਕੀ ਫੈਂਡਰਲ ਹਵਾਬਾਜ਼ੀ ਪ੍ਰਸ਼ਾਸਨ ਵੱਲੋਂ ਟਵਿੱਟਰ 'ਤੇ ਦਿੱਤੀ।
passenger plane catch fire
ਜਾਣਕਾਰੀ ਮੁਤਾਬਕ "ਇਹ ਉਡਾਣ, ਹੋਨੋਲੂਲੂ ਜਾ ਰਹੀ ਸੀ ਪਰ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਸੱਜੇ ਇੰਜਣ ਵਿਚ ਅੱਗ ਲੱਗਣ ਕਾਰਨ ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਾਪਸ ਪਰਤ ਆਈ।" ਇਸ ਘਟਨਾ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗਣ ਅਤੇ ਮਲਬਾ ਹੇਠਾਂ ਡਿੱਗਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ।