ਕੱਚੇ ਤੇਲ ਦੀ ਕੀਮਤ ਵਿਚ ਇਤਿਹਾਸਕ ਗਿਰਾਵਟ, ਬੋਤਲਬੰਦ ਪਾਣੀ ਤੋਂ ਹੋਇਆ ਸਸਤਾ
Published : Apr 21, 2020, 8:01 am IST
Updated : Apr 21, 2020, 8:01 am IST
SHARE ARTICLE
Photo
Photo

ਕੋਰੋਨਾ ਵਾਇਰਸ ਦੇ ਵਿਸ਼ਵ ਵਿਆਪੀ ਪ੍ਰਭਾਵ ਕਾਰਨ, ਕੱਚੇ ਤੇਲ ਦੀਆਂ ਕੀਮਤਾਂ ਵਿਚ ਜ਼ਬਰਦਸਤ ਗਿਰਾਵਟ ਆਈ ਹੈ।

ਨਿਊਯਾਰਕ: ਕੋਰੋਨਾ ਵਾਇਰਸ ਦੇ ਵਿਸ਼ਵ ਵਿਆਪੀ ਪ੍ਰਭਾਵ ਕਾਰਨ, ਕੱਚੇ ਤੇਲ ਦੀਆਂ ਕੀਮਤਾਂ ਵਿਚ ਜ਼ਬਰਦਸਤ ਗਿਰਾਵਟ ਆਈ ਹੈ। ਨਿਊਯਾਰਕ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। 20 ਅਪ੍ਰੈਲ ਨੂੰ ਨਿਊਯਾਰਕ ਆਇਲ ਮਾਰਕੀਟ ਵਿਚ ਕੋਹਰਾਮ ਮਚ ਗਿਆ, ਇੱਥੇ ਤੇਲ ਦੀਆਂ ਕੀਮਤਾਂ ਇੰਨੀਆਂ ਡਿੱਗੀਆਂ ਕਿ ਕੱਚਾ ਤੇਲ ਬੋਤਲਬੰਦ ਪਾਣੀ ਨਾਲੋਂ ਸਸਤਾ ਹੋ ਗਿਆ।

File PhotoFile Photo

ਦੱਸ ਦਈਏ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਮਈ ਦੇ ਮਹੀਨੇ ਵਿਚ ਕੀਤੀ ਜਾਣ ਵਾਲੀ ਸਪਲਾਈ ਲਈ ਹੈ। ਅਮਰੀਕੀ ਬੈਂਚਮਾਰਕ ਵਿਚ ਰਿਕਾਰਡ ਗਿਰਾਵਟ ਹੋਈ ਹੈ ਅਤੇ ਮਈ ਲਈ ਸਪਲਾਈ ਕੀਤੀਆਂ ਜਾਣ ਵਾਲੀਆਂ ਤੇਲ ਦੀਆਂ ਕੀਮਤਾਂ ਇਸ ਸਮੇਂ ਡਿੱਗ ਕੇ 1.50 ਡਾਲਰ ਪ੍ਰਤੀ ਬੈਰਲ ਹੋ ਗਈਆਂ।

File PhotoFile Photo

ਇਹ ਕੱਚੇ ਤੇਲ ਦੀਆਂ ਕੀਮਤਾਂ ਵਿਚ ਇਕ ਦਿਨ ‘ਚ 90 ਪ੍ਰਤੀਸ਼ਤ ਦੀ ਗਿਰਾਵਟ ਸੀ। ਦੱਸ ਦਈਏ ਕਿ ਮਈ ਵਿਚ ਕੱਚੇ ਤੇਲ ਦੀ ਸਪਲਾਈ ਲਈ ਕੰਟਰੈਕਟ 21 ਅਪ੍ਰੈਲ ਨੂੰ ਖਤਮ ਹੋਣਾ ਹੈ, ਪਰ ਤੇਲ ਖਰੀਦਣ ਵਾਲੇ ਨਹੀਂ ਮਿਲ ਰਹੇ। ਕਿਉਂਕਿ ਇਸ ਸਮੇਂ ਵਿਸ਼ਵ ਦੀ ਵੱਡੀ ਆਬਾਦੀ ਘਰਾਂ ਵਿਚ ਬੰਦ ਹੈ ਅਤੇ ਦੁਨੀਆ ਦੇ ਬਹੁਤ ਸਾਰੇ ਦੇਸ਼ ਤੇਲ ਦੀ ਵਰਤੋਂ ਨਹੀਂ ਕਰ ਰਹੇ। 

File PhotoFile Photo

ਕਾਰੋਬਾਰੀ ਸੈਸ਼ਨ ਦੌਰਾਨ ਬਾਜ਼ਾਰ ਵਿਚ ਕੀਮਤਾਂ ਵਿਚ ਹੋਰ ਗਿਰਾਵਟ ਆਉਂਦੀ ਰਹੀ।  ਨਿਊਯਾਰਕ ਵਿਚ ਸੋਮਵਾਰ ਨੂੰ ਯੂ ਐਸ ਬੈਂਚਮਾਰਕ ਵੈਸਟ ਟੈਕਸਸ ਇੰਟਰਮੀਡੀਏਟ ਵਿਚ ਮਈ ਲਈ ਕੱਚੇ ਤੇਲ ਦੇ ਠੇਕੇ ਵਿਚ 301.97 ਪ੍ਰਤੀਸ਼ਤ ਦੀ ਗਿਰਾਵਟ ਹੋਈ ਅਤੇ ਇਹ -36.90 ਪ੍ਰਤੀ ਬੈਰਲ ‘ਤੇ ਆ ਕੇ ਰੁਕਿਆ।

Crude Oil Photo

ਮਈ ਵਿਚ ਸਪਲਾਈ ਕੀਤੇ ਜਾਣ ਵਾਲੇ ਕੱਚੇ ਤੇਲ ਦੀਆਂ ਕੀਮਤਾਂ ਵੱਧ ਤੋਂ ਵੱਧ 17.85 ਡਾਲਰ ਪ੍ਰਤੀ ਬੈਰਲ ਅਤੇ ਘੱਟੋ ਘੱਟ -37.63 ਡਾਲਰ ਪ੍ਰਤੀ ਬੈਰਲ ਰਹੀਆਂ। ਆਖਿਰਕਾਰ ਬਜ਼ਾਰ -37.63 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ। ਇਹ ਪਹਿਲਾ ਮੌਕਾ ਹੈ ਜਦੋਂ ਨਿਊਯਾਰਕ ਵਿਚ ਕੱਚੇ ਤੇਲ ਦੀਆਂ ਕੀਮਤਾਂ ਨਕਾਰਾਤਮਕ ਰਹੀਆਂ ਹਨ। 

File PhotoFile Photo

ਤੇਲ ਵਿਕਰੇਤਾ ਦੁਨੀਆ ਦੇ ਦੇਸ਼ਾਂ ਨੂੰ ਤੇਲ ਖਰੀਦਣ ਲਈ ਕਹਿ ਰਹੇ ਹਨ, ਪਰ ਤੇਲ ਖਰਚ ਕਰਨ ਵਾਲੇ ਦੇਸ਼ਾਂ ਨੂੰ ਇਸ ਦੀ ਜਰੂਰਤ ਨਹੀਂ ਹੈ, ਕਿਉਂਕਿ ਉਹਨਾਂ ਦੀ ਅਰਬਾਂ ਦੀ ਅਬਾਦੀ ਘਰਾਂ ਵਿਚ ਬੈਠੀ ਹੈ, ਇਸ ਲਈ ਉਹ ਤੇਲ ਨਹੀਂ ਖਰੀਦ ਰਹੇ। ਉਹਨਾਂ ਦੇ ਤੇਲ ਦੇ ਭੰਡਾਰ ਭਰੇ ਹੋਏ ਹਨ, ਪੁਰਾਣੇ ਤੇਲ ਦੇ ਖਰਚ ਨਾ ਹੋਣ ਨਾਲ ਉਹਨਾਂ ਕੋਲ ਨਵਾਂ ਤੇਲ ਰੱਖਣ ਦੀ ਥਾਂ ਨਹੀਂ ਹੈ। ਇਸ ਲਈ ਉਹ ਤੇਲ ਨਹੀਂ ਖਰੀਦ ਰਹੇ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement