
ਵੱਖ-ਵੱਖ ਜਨਤਕ ਸੇਵਕਾਂ ਦੁਆਰਾ ਲਗਾਏ ਗਏ ਇਲਜ਼ਾਮ
ਲੰਡਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਕਰੀਬੀ ਸਹਿਯੋਗੀ ਉਪ ਪ੍ਰਧਾਨ ਮੰਤਰੀ ਡੋਮਿਨਿਕ ਰਾਅਬ (Dominic Raab) ਨੇ ਬ੍ਰਿਟਿਸ਼ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਕਰਮਚਾਰੀਆਂ ਨਾਲ ਧੱਕੇਸ਼ਾਹੀ ਦੇ ਇਲਜ਼ਾਮਾਂ ਦਰਮਿਆਨ ਸ਼ੁੱਕਰਵਾਰ ਨੂੰ ਅਸਤੀਫ਼ਾ ਦੇ ਦਿੱਤਾ ਹੈ।
ਇਹ ਵੀ ਪੜ੍ਹੋ: ਮਾਨਸਾ: ਕੰਬਾਇਨ ਲੈ ਕੇ ਮਹਾਰਾਸ਼ਟਰ ਗਏ ਕਿਰਤੀ ਦੀ ਹੋਈ ਮੌਤ
ਵੀਰਵਾਰ ਨੂੰ ਵੱਖ-ਵੱਖ ਜਨਤਕ ਸੇਵਕਾਂ ਦੁਆਰਾ ਇਹ ਇਲਜ਼ਾਮ ਲਗਾਏ ਗਏ ਸਨ ਅਤੇ ਇਸ ਮਾਮਲੇ ਵਿਚ ਰਿਸ਼ੀ ਸੁਨਕ ਨੂੰ ਇਕ ਸੁਤੰਤਰ ਰਿਪੋਰਟ ਵੀ ਸੌਂਪੀ ਗਈ ਸੀ। ਉਦੋਂ ਤੋਂ ਹੀ ਬ੍ਰਿਟੇਨ ਦੇ ਨਿਆਂ ਮੰਤਰੀ ਰਾਅਬ ਦੇ ਫੈਸਲੇ ਨੂੰ ਲੈ ਕੇ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ।
ਇਹ ਵੀ ਪੜ੍ਹੋ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਾਣਿਆ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹਾਲ
49 ਸਾਲਾ ਰਾਅਬ ਨੇ ਟਵਿਟਰ 'ਤੇ ਆਪਣਾ ਅਸਤੀਫ਼ਾ ਸਾਂਝਾ ਕੀਤਾ ਅਤੇ ਕਿਹਾ ਕਿ ਉਸ ਦੇ ਵਤੀਰੇ ਦੀ ਰਿਪੋਰਟ ਵਿਚ ਉਸ ਵਿਰੁੱਧ ਦੋ ਦਾਅਵਿਆਂ ਨੂੰ ਬਰਕਰਾਰ ਰੱਖਿਆ ਗਿਆ ਹੈ। ਹਾਲਾਂਕਿ, ਰਾਅਬ ਨੇ ਉਨ੍ਹਾਂ ਨੂੰ ਗਲਤ ਦੱਸਿਆ ਅਤੇ ਕਿਹਾ, "ਮੈਂ ਜਾਂਚ ਰਿਪੋਰਟ ਨੂੰ ਸਵੀਕਾਰ ਕਰਨ ਲਈ ਪਾਬੰਦ ਹਾਂ, ਪਰ ਇਸ ਵਿਚ ਮੇਰੇ ਵਿਰੁਧ ਦੋ ਦਾਅਵਿਆਂ ਤੋਂ ਇਲਾਵਾ ਬਾਕੀ ਨੂੰ ਖਾਰਜ ਕਰ ਦਿੱਤਾ ਗਿਆ ਹੈ”।