ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਗ੍ਰੈਂਡ ਫੋਰਕਸ 'ਚ ਆਇਆ ਹੜ੍ਹ
Published : May 21, 2018, 12:26 am IST
Updated : May 22, 2018, 6:17 pm IST
SHARE ARTICLE
Grand Forks
Grand Forks

ਅਧਿਕਾਰੀਆਂ ਨੇ ਲਗਭਗ 175 ਘਰਾਂ ਵਿਚ ਰਹਿੰਦੇ 350 ਲੋਕਾਂ ਨੂੰ ਬਚਾਵ ਕਾਰਜਾਂ ਦੌਰਾਨ ਓਥੋਂ ਸੁਰੱਖਿਅਤ ਥਾਵਾਂ ਤੇ ਸ਼ਿਫਟ ਕਰਨ ਦਾ ਫੈਸਲਾ ਲਿਆ ਹੈ

ਗ੍ਰੈਂਡ ਫੋਰਕਸ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਗ੍ਰੈਂਡ ਫੋਰਕਸ ਸ਼ਹਿਰ 'ਚ ਆਏ ਹੜ੍ਹ ਕਾਰਨ ਵਡੀ ਗਿਣਤੀ ਵਿਚ ਲੋਕ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਲਗਭਗ 175 ਘਰਾਂ ਵਿਚ ਰਹਿੰਦੇ 350 ਲੋਕਾਂ ਨੂੰ ਬਚਾਵ ਕਾਰਜਾਂ ਦੌਰਾਨ ਓਥੋਂ ਸੁਰੱਖਿਅਤ ਥਾਵਾਂ ਤੇ ਸ਼ਿਫਟ ਕਰਨ ਦਾ ਫੈਸਲਾ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹੋਈ ਲਗਾਤਾਰ ਬਾਰਸ਼ ਕਾਰਨ ਬਾਊਂਡਰੀ ਖੇਤਰ 'ਚ ਪਾਣੀ ਜਮ੍ਹਾ ਹੋ ਗਿਆ ਹੈ, ਜੋ ਲੋਕਾਂ ਦੇ ਘਰਾਂ ਅੰਦਰ ਜਾ ਰਿਹਾ ਹੈ। ਬਚਾਅ ਦਲ ਨੇ ਦੱਸਿਆ ਕਿ ਅਜੇ ਹੜ੍ਹ ਨੇ ਭਿਆਨਕ ਰੂਪ ਨਹੀਂ ਧਾਰਿਆ ਪਰ ਸੁਰੱਖਿਆ ਕਾਰਨਾਂ ਕਰਕੇ ਘਰਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਪ੍ਰਭਾਵਿਤ ਹੋਏ ਇਲਾਕਿਆਂ 'ਚ ਖਾਣ ਲਈ ਭੋਜਨ ਅਤੇ ਜ਼ਰੂਰੀ ਸਮਗਰੀ ਵੰਡੀ ਜਾ ਰਹੀ ਹੈ।

Grand ForksGrand Forks

ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਕੋ-ਆਰਡੀਨੇਟਰ ਕਰਿੱਸ ਮਾਰਸ਼ ਦਾ ਕਹਿਣਾ ਹੈ ਕਿ ਉਹ ਕੂਟੇਨੇਈ ਬਾਊਂਡਰੀ ਇਲਾਕੇ 'ਚ ਬਚਾਅ ਕਾਰਜ ਚਲਾ ਰਹੇ ਹਨ ਅਤੇ ਆਸ ਕਰਦੇ ਹਨ ਕਿ ਜਲਦੀ ਪਾਣੀ ਹੇਠਾਂ ਉਤਰ ਜਾਏਗਾ। ਉਨ੍ਹਾਂ ਕਿਹਾ ਕੇ ਇਸ ਸਮੇਂ ਲੋਕਾਂ ਦਾ ਅਪਣੇ ਘਰਾਂ ਚ ਜਾਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ 20 ਅਜਿਹੀਆਂ ਰਾਹਤ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਜੋ ਮੌਕੇ ਤੇ ਕਾਰਵਾਈ ਕਰਦੀਆਂ ਹਨ ਅਤੇ ਇਸ ਸਮੇਂ ਉਹ ਪ੍ਰਭਾਵਿਤ ਹੋਏ ਘਰਾਂ ਦਾ ਜਾਇਜ਼ਾ ਲੈ ਰਹੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement