
ਇਰਾਨੀ ਬੱਚੇ ਦੇ ਵੀਡੀਓ ਨੂੰ ਆਨੰਦ ਮਹਿੰਦਰਾ ਨੇ ਕੀਤਾ ਟਵੀਟ
ਇਰਾਨ- ਤੁਸੀਂ ਕਈ ਹੈਰਾਨ ਕਰਨ ਵਾਲੀਆਂ ਖਬਰਾਂ ਤਾਂ ਸੁਣੀਆਂ ਹੀ ਹੋਣਗੀਆਂ ਪਰ ਹੁਣ ਇਰਾਨ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਕ ਨੰਨ੍ਹਾ ਫੁੱਟਬਾਲ ਖਿਡਾਰੀ ਫੁੱਟਬਾਲ ਦਾ ਇੰਨਾ ਮਾਹਿਰ ਹੈ ਕਿ ਤੁਸੀਂ ਵੀ ਇਸ ਦਾ ਹੁਨਰ ਦੇਖ ਕੇ ਵਾਹ-ਵਾਹ ਕਰੋਗੇ। ਭਾਰਤ ਦੇ ਮਸ਼ਹੂਰ ਕਾਰੋਬਾਰੀ ਆਨੰਦ ਮਹਿੰਦਰਾ ਤਾਂ ਇਸ ਇਰਾਨੀ ਬੱਚੇ ਦੇ ਹੁਨਰ ਤੋਂ ਕਾਫ਼ੀ ਪ੍ਰਭਾਵਤ ਹੋਏ ਹਨ। ਜਿਸ ਤੋਂ ਬਾਅਦ ਉਨ੍ਹਾਂ ਇਸ ਬੱਚੇ ਦਾ ਵੀਡੀਓ ਟਵੀਟ ਕੀਤਾ ਹੈ।
Anand Mahindra
ਦਰਅਸਲ ਇਹ ਬੱਚਾ ਇਰਾਨ ਦਾ ਰਹਿਣ ਵਾਲਾ ਹੈ ਇਸ ਦਾ ਨਾਂਅ ਅਰਾਤ ਹੁਸੈਨੀ ਹੈ। ਆਨੰਦ ਮਹਿੰਦਰਾ ਇਰਾਨ ਦੇ ਇਸ 5 ਸਾਲਾ ਲੜਕੇ ਦੇ ਹੁਨਰ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਇਸ ਬੱਚੇ ਦਾ ਵੀਡੀਓ ਟਵੀਟ ਕਰਦਿਆਂ ਲਿਖਿਆ ਕਿ ''ਜਦੋਂ ਮੈਂ ਪਹਿਲੀ ਵਾਰ ਇਸ ਵੀਡੀਓ ਨੂੰ ਵਾਟਸਐਪ ਵੰਡਰ ਬਾਕਸ ਵਿਚ ਦੇਖਿਆ ਤਾਂ ਮੈਨੂੰ ਲੱਗਿਆ ਕਿ ਇਹ ਕੋਈ ਛੋਟੀ ਲੜਕੀ ਹੈ ਪਰ ਬਾਅਦ ਵਿਚ ਪਤਾ ਚੱਲਿਆ ਇਹ 5 ਸਾਲ ਦਾ ਇਕ ਇਰਾਨੀ ਲੜਕਾ ਹੈ।
When I first saw this in my #whatsappwonderbox I thought it was a little girl & was amazed. Then trawled the net & it seems it’s really a 4 yr old Iranian boy! I’m still impressed by the way! Enjoy... pic.twitter.com/pqfPMhMRoR
— anand mahindra (@anandmahindra) May 18, 2019
ਜਿਸ ਦੀ ਕਲਾ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ...ਇੰਜੋਏ। ਆਨੰਦ ਮਹਿੰਦਰਾ ਇਸ ਤੋਂ ਪਹਿਲਾਂ ਵੀ ਕਈ ਵਾਰ ਹੋਰ ਹੁਨਰਮੰਦ ਲੋਕਾਂ ਦੇ ਵੀਡੀਓ ਸ਼ੇਅਰ ਕਰ ਚੁੱਕੇ ਹਨ। ਜਿਹੜੇ ਬਾਅਦ ਵਿਚ ਕਾਫ਼ੀ ਵਾਇਰਲ ਵੀ ਹੋਏ ਹਨ। ਸੋਸ਼ਲ ਮੀਡੀਆ 'ਤੇ ਇਸ ਬੱਚੇ ਦੇ ਕਾਫ਼ੀ ਵੀਡੀਓ ਮੌਜੂਦ ਹਨ। ਕੁੱਝ ਲੋਕ ਇਸ ਬੱਚੇ ਨੂੰ ਇਰਾਨ ਦਾ ਰੋਨਾਲਡੋ ਕਹਿ ਕੇ ਕੁਮੈਂਟ ਕਰ ਰਹੇ ਹਨ।