
ਦੁਨੀਆਂ ਦੇ ਵਿਗਿਆਨੀਆਂ ਵੱਲੋਂ ਕਈ ਹੈਰਾਨ ਕਰ ਦੇਣ ਵਾਲੇ ਅਵੀਸ਼ਕਾਰ ਕੀਤੇ ਜਾਂਦੇ ਹਨ।
ਨਵੀਂ ਦਿੱਲੀ : ਦੁਨੀਆਂ ਦੇ ਵਿਗਿਆਨੀਆਂ ਵੱਲੋਂ ਕਈ ਹੈਰਾਨ ਕਰ ਦੇਣ ਵਾਲੇ ਅਵੀਸ਼ਕਾਰ ਕੀਤੇ ਜਾਂਦੇ ਹਨ। ਹੁਣ ਨਾਸਾ ਦੇ ਵਿਗਿਆਨੀਆਂ ਦੇ ਵੱਲੋਂ ਸਮਾਨੰਤਰ ਬ੍ਰਹਿਮੰਡ ਹੋਣ ਦੇ ਸਬੂਤ ਦਾ ਪਤਾ ਲਗਾਇਆ ਹੈ। ਉੱਥੋਂ ਦੇ ਭੋਤਿਕ ਨਿਯਮ ਇੱਥੇ ਨਾਲੋਂ ਬਿਲਕੁਲ ਉਲਟ ਹਨ। ਮਤਲਬ ਕਿ ਉੱਥੇ ਸਮਾਂ ਅੱਗੇ ਚੱਲਣ ਦੀ ਬਜਾਏ ਪਿੱਛੇ ਚੱਲਦਾ ਹੈ।
photo
ਨਾਸਾ ਦੇ ਵਿਗਿਆਨੀਆਂ ਵੱਲੋਂ ਐਨਟਾਰਟਿਕਾ ਵਿਚ ਕੀਤੇ ਜਾ ਰਹੇ ਜਾ ਰਹੇ ਪ੍ਰਯੋਗ ਵਿਚ ਐਨਟਾਰਟਿਕਾ ਤੋਂ ਉਪਰ ਜਾਣ ਲਈ ਰੇਡੀਓ ਡਿਟੈਕਟਰ ਲੱਗੇ ਇਕ ਵੱਡੇ ਗੁਬਾਰੇ ਦਾ ਇਸਤੇਮਾਲ ਕੀਤਾ ਸੀ। ਨਾਸਾ ਦੇ ਇਸ ਰੇਡਿਓ ਡਿਟੈਕਟਰ ਦਾ ਨਾਮ ਐਨਟਾਰਟਿਕਾ ਇੰਪਲੇਸਿਵ ਟ੍ਰਾਂਜ਼ਿਏਂਟ ਐਂਟੀਨਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਐਨਟਾਰਟਿਕਾ ਵਿਚ ਕਿਰਨਾਂ ਦਾ ਪ੍ਰਭਾਵ ਘੱਟ ਤੋਂ ਘੱਟ ਹੋਵੇਗਾ। ਇਸ ਤੋਂ ਇਲਾਵਾ ਨਾਂ ਤਾਂ ਇੱਥੇ ਹਵਾ ਪ੍ਰਦੂਸ਼ਨ ਅਤੇ ਨਾ ਹੀ ਕਿਸੇ ਹੋਰ ਅਵਾਜ਼ਾਈ ਪ੍ਰਦੂਸ਼ਣ ਦੀ ਸੰਭਾਵਨਾ ਸੀ।
NASA
ਖੋਜ ਵਿਚ ਵਿਗਿਆਨੀਆਂ ਨੇ ਪਾਇਆ ਕਿ ਉੱਚ-ਉਰਜਾ ਦੇ ਕਣ ਲਗਾਤਾਰ ਹਵਾ ਦੇ ਜ਼ਰੀਏ ਅੰਤ੍ਰਿਕਸ਼ ਚੋਂ ਧਰਤੀ ਵੱਲੋਂ ਨੂੰ ਆ ਰਹੇ ਹਨ। ਉਚ-ਉਰਜਾ ਕਣਾਂ ਨੂੰ ਲੈ ਕੇ ਅੰਤ੍ਰਿਕਸ਼ ਚੋਂ ਨੀਚੇ ਨੂੰ ਆਉਂਣ ਦਾ ਪਤਾ ਲਗਾਇਆ ਜਾਂਦਾ ਹੈ, ਪਰ ਹੁਣ ਵਿਗਿਆਨੀਆਂ ਨੇ ਉਨ੍ਹਾਂ ਕਣਾਂ ਬਾਰੇ ਪਤਾ ਲਗਾਇਆ ਜਿਹੜੇ ਧਰਤੀ ਤੋਂ ਉਪਰ ਦੇ ਵੱਲੋਂ ਨੂੰ ਜਾਂਦੇ ਹਨ।
photo
ਜਿਸ ਨਾਲ ਇਹ ਕਣ ਧਰਤੀ ਦੇ ਇਕ ਸਮਾਨਤਰ ਬ੍ਰਹਿਮੰਡ ਹੋਣ ਦਾ ਪ੍ਰਮਾਣ ਦਿੰਦੇ ਹਨ, ਜਿੱਥੇ ਸਮਾਂ ਉਲਟਾ ਚਲਦਾ ਹੈ। ਹਾਲਾਂਕਿ ਵਿਗਿਆਨੀਆਂ ਦਾ ਕਲਪਨਾ ਤੇ ਕਈ ਲੋਕ ਸਹਿਮਤ ਨਹੀਂ ਹਨ। ਦੱਸ ਦੱਈਏ ਕਿ ਰਿਪੋਰਟ ਵਿਚ ਕਿਹਾ ਗਿਆ ਹੈ ਕਿ 13.8 ਬਿਲੀਅਨ ਸਾਲ ਪਹਿਲਾਂ ਬਿਗ-ਬੈਂਗ ਦੇ ਸਮੇਂ ਦੋ ਬ੍ਰਹਿਮੰਡ ਬਣੇ ਸਨ। ਇਕ ਉਹ ਜਿੱਥੇ ਅਸੀਂ ਰਹਿੰਦੇ ਹਾਂ ਅਤੇ ਦੂਸਰਾ ਉਹ ਜਿਹੜਾ ਸਮੇਂ ਦੇ ਨਾਲ ਪਿਛੇ ਚੱਲਦਾ ਹੈ।
Photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।