
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਮਾ ਉੱਤੇ ਪਰਵਾਸੀ ਪਰਿਵਾਰਾਂ ਨੂੰ ਵੱਖ ਕਰਨ ਉੱਤੇ ਰੋਕ ਲਗਾਉਣ ਵਾਲੇ ਇੱਕ ਆਦੇਸ਼ ਉੱਤੇ ਹਸਤਾਖਰ ਕਰ ਦਿੱਤੇ ਹਨ।
ਨਵੀਂ ਦਿੱਲੀ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਮਾ ਉੱਤੇ ਪਰਵਾਸੀ ਪਰਿਵਾਰਾਂ ਨੂੰ ਵੱਖ ਕਰਨ ਉੱਤੇ ਰੋਕ ਲਗਾਉਣ ਵਾਲੇ ਇੱਕ ਆਦੇਸ਼ ਉੱਤੇ ਹਸਤਾਖਰ ਕਰ ਦਿੱਤੇ ਹਨ। ਧਿਆਨ ਯੋਗ ਹੈ ਕਿ ਪਰਵਾਸੀ ਪਰਿਵਾਰਾਂ ਨੂੰ ਵੱਖ ਕਰਨ ਦੇ ਵਿਵਾਦਿਤ ਫੈਸਲੇ ਦੀ ਸਾਰੀ ਦੁਨੀਆ ਵਿਚ ਆਲੋਚਨਾ ਕੀਤੀ ਗਈ ਸੀ। ਟਰੰਪ ਨੇ ਹਸਤਾਖਰ ਤੋਂ ਬਾਅਦ ਕਿਹਾ ਕਿ ਇਹ ਆਦੇਸ਼ ਪਰਿਵਾਰਾਂ ਨੂੰ ਇਕੱਠੇ ਰੱਖਣ ਦੇ ਬਾਰੇ ਵਿਚ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਰਿਵਾਰਾਂ ਦਾ ਵਿਛੜਨਾ ਚੰਗਾ ਨਹੀਂ ਲੱਗਦਾ।
End migrant family separation at borderਇਹ ਧਿਆਨ ਦੇਣ ਯੋਗ ਹੈ ਕਿ ਗੈਰ ਕਾਨੂੰਨੀ ਪ੍ਰਵਾਸ ਦੇ ਮੱਦੇਨਜ਼ਰ ਕੀਤੀਆਂ ਗਈਆਂ ਕਾਰਵਾਈਆਂ ਕਾਰਨ, ਅਮਰੀਕਾ ਦੇ ਦੋ ਬੱਚਿਆਂ ਨੂੰ ਆਪਣੇ ਮਾਪਿਆਂ ਤੋਂ ਵੱਖ ਕੀਤਾ ਗਿਆ ਸੀ। ਅਮਰੀਕਾ ਨੇ ਸੰਯੁਕਤ ਰਾਸ਼ਟਰ ਮਾਨਵਾਧੀਕਾਰ ਪਰਿਸ਼ਦ ਤੋਂ ਬਾਹਰ ਹੋਣ ਦਾ ਵੀ ਐਲਾਨ ਕੀਤਾ ਹੈ। ਇਸ ਬੱਚਿਆਂ ਨੂੰ ਇੱਕ ਜਗ੍ਹਾ ਰੱਖਿਆ ਗਿਆ ਹੈ ਜਿੱਥੋਂ ਬੱਚੀਆਂ ਦੇ ਰੋਣ ਅਤੇ ਅਪਣਿਆਂ ਨੂੰ ਯਾਦ ਕਰਨ ਦੀਆਂ ਤਸਵੀਰਾਂ ਇੰਟਰਨੈਟ 'ਤੇ ਵਾਇਰਲ ਹੋ ਰਹੀਆਂ ਹਨ। ਬੱਚਿਆਂ ਦੀ ਇਸ ਹਾਲਤ ਦਾ ਪੂਰੇ ਸੰਸਾਰ ਨੇ ਵਿਰੋਧ ਕੀਤਾ ਸੀ।
End migrant family separation at borderਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਵਿਰੋਧੀ ਪੱਖ ਨੇ ਵੀ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਵਿਰੋਧੀ ਪੱਖ ਦੁਆਰਾ ਇਸ ਮਸਲੇ ਨੂੰ ਹੱਲ ਕਰਨ ਦੀ ਗੱਲ ਕਰਨ ਤੋਂ ਬਾਅਦ ਰਾਸ਼ਟਰਪਤੀ ਨੇ ਇਸ ਪੂਰੇ ਮਾਮਲੇ ਨੂੰ ਆਪਣੇ ਪੱਧਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸੀ ਕਿਸੇ ਵੀ ਪਰਿਵਾਰ ਨੂੰ ਵੱਖ ਕਰਨਾ ਨਹੀਂ ਚਾਹੁੰਦੇ ਅਤੇ ਨਾ ਹੀ ਠੀਕ ਹੈ।
End migrant family separation at borderਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਗੱਲਬਾਤ ਅਸਫਲ ਹੋਣ ਉੱਤੇ ਟਰੰਪ ਨੇ ਕੋਰੀਆ ਨਾਲ ਯੁੱਧ ਅਭਿਆਸ ਦੁਬਾਰਾ ਸ਼ੁਰੂ ਕਰਨ ਦੀ ਧਮਕੀ ਵੀ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਕੁੱਝ ਹੀ ਸਮੇਂ ਬਾਅਦ ਇੱਕ ਅਜਿਹੇ ਆਡਰ ਉੱਤੇ ਦਸਤਖ਼ਤ ਕਰਨ ਜਾ ਰਿਹਾ ਹਾਂ ਜੋ ਇਸ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਖਤਮ ਕਰ ਦੇਵੇਗਾ। ਇਸ ਤੋਂ ਬਾਅਦ ਡੋਨਾਲਡ ਟਰੰਪ ਨੇ ਕੈਬੀਨਟ ਮੈਂਬਰ ਅਤੇ ਰਿਬਪਲਿਕ ਲਾਅ ਮੇਕਰ ਦੇ ਨਾਲ ਹੋਈ ਇੱਕ ਬੈਠਕ ਵਿਚ ਕਿਹਾ ਕਿ ਅਸੀ ਪਰਿਵਾਰਾਂ ਨੂੰ ਦੁਬਾਰਾ ਮਿਲਾਉਣ ਜਾ ਰਹੇ ਹਾਂ।