
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਵਿਚਕਾਰ ਸਿੰਗਾਪੁਰ ਵਿਚ ਜਾਰੀ ਇਤਿਹਾਸਕ ਸ਼ਿਖ਼ਰ ...
ਸਿੰਗਾਪੁਰ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਵਿਚਕਾਰ ਸਿੰਗਾਪੁਰ ਵਿਚ ਜਾਰੀ ਇਤਿਹਾਸਕ ਸ਼ਿਖ਼ਰ ਵਾਰਤਾ ਖ਼ਤਮ ਹੋ ਗਈ ਹੈ। ਇਸ ਮੀਟਿੰਗ ਦਾ ਉਦੇਸ਼ ਦੁਵੱਲੇ ਸਬੰਧਾਂ ਨੂੰ ਆਮ ਬਣਾਉਣਾ ਅਤੇ ਕੋਰੀਆਈ ਪ੍ਰਾਯਦੀਪ ਵਿਚ ਪੂਰਨ ਪਰਮਾਣੂ ਹਥਿਆਰਬੰਦੀ ਹੈ। ਟਰੰਪ ਅਤੇ ਕਿਮ ਦੇ ਵਿਚਕਾਰ ਇਹ ਮੁਲਾਕਾਤ ਸਿੰਗਾਪੁਰ ਦੇ ਮਸ਼ਹੂਰ ਸੈਲਾਨੀ ਸਥਾਨ ਸੇਂਟੋਸਾ ਦੇ ਇਕ ਹੋਟਲ ਵਿਚ ਹੋਈ।
kim jing un and donald trumpਮੌਂਜੂਦਾ ਅਮਰੀਕੀ ਰਾਸ਼ਟਰਪਤੀ ਅਤੇ ਇਕ ਉਤਰ ਕੋਰੀਆਈ ਨੇਤਾ ਦੇ ਵਿਚਕਾਰ ਹੋ ਰਹੀ ਇਹ ਪਹਿਲੀ ਸ਼ਿਖ਼ਰ ਵਾਰਤਾ ਟਰੰਪ ਅਤੇ ਕਿਮ ਵਿਚਕਾਰ ਕਦੇ ਬੇਹੱਦ ਤਲਖ਼ ਰਹੇ ਰਿਸ਼ਤਿਆਂ ਨੂੰ ਬਦਲਣ ਵਾਲੀ ਸਾਬਤ ਹੋਵੇਗੀ। ਗੱਲਬਾਤ ਦੀ ਪਹਿਲੀ ਸ਼ਾਮ ਅਮਰੀਕਾ ਨੇ ਕੋਰੀਆ ਨੂੰ ਵਿਸ਼ੇਸ਼ ਸੁਰੱਖਿਆ ਗਰੰਟੀ ਦੀ ਪੇਸ਼ਕਸ਼ ਕੀਤੀ ਸੀ। ਵਾਈਟ ਹਾਊਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਰਾਸ਼ਟਰਪਤੀ ਟਰੰਪ ਅਤੇ ਕਿਮ ਦੇ ਵਿਚਕਾਰ ਪਹਿਲਾਂ ਇਕੱਲੇ ਮੀਟਿੰਗ ਹੋਈ, ਜਿਸ ਵਿਚ ਸਿਰਫ਼ ਅਨੁਵਾਦਕ ਮੌਂਜੂਦ ਸਨ।
donald trumpਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਕਾਰ ਬੈਠਕ ਤਕਰੀਬਨ 50 ਮਿੰਟ ਤਕ ਚੱਲੀ। ਦੋਹਾਂ ਨੇਤਾਵਾਂ ਨੇ ਆਪਸ 'ਚ ਹੱਥ ਮਿਲਾ ਕੇ ਇਤਿਹਾਸਕ ਮੁਲਾਕਾਤ ਦੀ ਸ਼ੁਰੂਆਤ ਕੀਤੀ। ਉੱਥੇ ਹੀ ਹੋਟਲ 'ਚ ਮੁਲਾਕਾਤ ਲਈ ਅੰਦਰ ਜਾਣ ਤੋਂ ਪਹਿਲਾਂ ਕਿਮ ਅਤੇ ਟਰੰਪ ਨੇ ਇਕ ਛੋਟੀ ਜਿਹੀ ਪ੍ਰੈੱਸ ਕਾਨਫਰੰਸ ਵੀ ਕੀਤੀ। ਟਰੰਪ ਨੇ ਇਸ ਦੌਰਾਨ ਕਿਹਾ, ''ਮੈਂ ਬਹੁਤ ਹੀ ਚੰਗਾ ਮਹਿਸੂਸ ਕਰ ਰਿਹਾ ਹਾਂ, ਸਾਡੇ ਵਿਚਕਾਰ ਗੱਲਬਾਤ ਹੋਣ ਵਾਲੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਮੁਲਾਕਾਤ ਜ਼ਬਰਦਸਤ ਰੂਪ ਨਾਲ ਕਾਮਯਾਬ ਰਹੇਗੀ।
kim jing unਇਹ ਮੇਰੇ ਲਈ ਬਹੁਤ ਹੀ ਸਨਮਾਨਜਨਕ ਹੈ ਅਤੇ ਇਸ 'ਚ ਮੈਨੂੰ ਕੋਈ ਸ਼ੱਕ ਨਹੀਂ ਕਿ ਸਾਡੇ ਵਿਚਕਾਰ ਚੰਗੇ ਸੰਬੰਧ ਸਥਾਪਤ ਹੋਣਗੇ।'' ਕਿਮ ਨੇ ਵੀ ਟਰੰਪ ਨੂੰ ਸੰਬੋਧਤ ਕਰਦੇ ਹੋਏ ਕਿਹਾ, ''ਤੁਹਾਡੇ ਨਾਲ ਮਿਲਣਾ ਸੌਖਾ ਨਹੀਂ ਸੀ, ਬੈਠਕ ਦੀ ਰਾਹ 'ਚ ਕਈ ਰੋੜੇ ਸਨ। ਅਸੀਂ ਕਈ ਰੁਕਾਵਟਾਂ ਨੂੰ ਪਾਰ ਕੀਤਾ ਅਤੇ ਅੱਜ ਅਸੀਂ ਇੱਥੇ ਹਾਂ''। ਇਹ ਮੁਲਾਕਾਤ ਕਈ ਗੱਲਾਂ 'ਚ ਇਤਿਹਾਸਕ ਹੈ। ਅਮਰੀਕਾ ਦਾ ਕੋਈ ਸੀਟਿੰਗ ਰਾਸ਼ਟਰਪਤੀ ਪਹਿਲੀ ਵਾਰ ਕਿਸੇ ਉੱਤਰੀ ਕੋਰੀਆ ਨੇਤਾ ਨੂੰ ਮਿਲਿਆ ਹੈ।
kim jing un and donald trumpਉੱਥੇ ਹੀ ਸੱਤਾ ਸੰਭਾਲਣ ਦੇ 7 ਸਾਲ ਬਾਅਦ ਕਿਮ ਜੋਂਗ ਉਨ ਪਹਿਲੀ ਵਾਰ ਇੰਨੀ ਲੰਮੀ ਵਿਦੇਸ਼ ਯਾਤਰਾ 'ਤੇ ਗਏ ਸਨ। ਭਾਰਤੀ ਸਮੇਂ ਮੁਤਾਬਕ ਸਵੇਰੇ ਕਰੀਬ 6.30 ਵਜੇ ਦੋਹਾਂ ਨੇਤਾ ਆਪਣੇ-ਆਪਣੇ ਹੋਟਲ ਤੋਂ ਸੈਂਟੋਸਾ ਦੇ ਪ੍ਰਸਿੱਧ ਕੈਪੇਲਾ ਹੋਟਲ 'ਚ ਪਹੁੰਚੇ ਸਨ। ਹੋਟਲ ਪਹੁੰਚਣ 'ਤੇ ਦੋਹਾਂ ਨੇਤਾਵਾਂ ਨੇ ਇਕ-ਦੂਜੇ ਨਾਲ ਹੱਥ ਮਿਲਾਇਆ ਅਤੇ ਤਸਵੀਰਾਂ ਖਿਚਵਾਈਆਂ। ਕਿਮ ਜੋਂਗ ਨੇ ਟਰੰਪ ਨੂੰ ਕਿਹਾ,''ਨਾਈਸ ਟੂ ਮੀਟ ਯੂ ਮਿਸਟਰ ਪ੍ਰੈਜ਼ੀਡੈਂਟ।''
donald trump singaporeਬੈਠਕ ਦੌਰਾਨ ਟਰੰਪ ਨੇ ਪ੍ਰਮਾਣੂ ਹਥਿਆਰਬੰਦੀ 'ਤੇ ਕਿਮ ਨਾਲ ਗੱਲ ਕੀਤੀ। ਟਰੰਪ ਨੇ ਉਮੀਦ ਜ਼ਾਹਿਰ ਕੀਤੀ ਕਿ ਉਹ ਅਤੇ ਕਿਮ ਜੋਂਗ ਮਿਲ ਕੇ ਵੱਡੀ ਸਮੱਸਿਆ ਅਤੇ ਸੰਕਟ ਦਾ ਹੱਲ ਕੱਢਣਗੇ, ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਇਸ ਮਾਮਲੇ ਨੂੰ ਦੇਖਾਂਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਿਮ ਜੋਂਗ ਉਨ ਵਿਚਾਲੇ ਹੋਈ ਇਸ ਸਿਖਰ ਵਾਰਤਾ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਸਨ।
kim jing un and donald trumpਸਿੰਗਾਪੁਰ ਨੇ 2 ਅਜਿਹੇ ਨੇਤਾਵਾਂ ਦੇ ਸ਼ਿਖ਼ਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਹੈ, ਜੋ ਇਕ-ਦੂਜੇ 'ਤੇ ਨਿੱਜੀ ਹਮਲੇ ਕਰਨ ਦਾ ਕੋਈ ਮੌਕਾ ਨਹੀਂ ਖੁੰਝਾਉਂਦੇ ਸਨ। ਪ੍ਰਧਾਨ ਮੰਤਰੀ ਲੀ ਸਿਏਨ ਲੂੰਗ ਨੇ ਦਸਿਆ ਕਿ ਸਿੰਗਾਪੁਰ ਇਸ ਮੁਲਾਕਾਤ 'ਤੇ ਕਰੀਬ 2 ਕਰੋੜ ਸਿੰਗਾਪੁਰੀ ਡਾਲਰ ਭਾਵ ਕਰੀਬ 101 ਕਰੋੜ ਰੁਪਏ ਖ਼ਰਚ ਕਰ ਰਿਹਾ ਹੈ। ਇਸ ਰਕਮ ਦਾ ਅੱਧਾ ਹਿੱਸਾ ਭਾਵ ਕਰੀਬ 50 ਕਰੋੜ ਰੁਪਏ ਸਿਰਫ਼ ਸੁਰੱਖਿਆ 'ਤੇ ਖ਼ਰਚਿਆ ਗਿਆ। ਇਸ ਮੀਟਿੰਗ ਦਾ ਕਾਫ਼ੀ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਯਕੀਨਨ ਤੌਰ 'ਤੇ ਇਸ ਮੀਟਿੰਗ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।