
ਚੋਣ ਰੈਲੀ ਦੌਰਾਨ ਚੀਨ 'ਤੇ ਸਾਧਿਆ ਨਿਸ਼ਾਨਾ
ਵਾਸਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਨਲੇਵਾ ਕੋਰੋਨਾ ਵਾਇਰਸ ਦੇ ਦੁਨੀਆਂ ਭਰ 'ਚ ਫੈਲਣ ਦੇ ਲਈ ਇਕ ਬਾਰ ਫਿਰ ਚੀਨ ਨੂੰ ਜ਼ਿੰਮੇਦਾਰ ਠਰਿਰਾਇਆ ਅਤੇ ਇਸ ਬਿਮਾਰੀ ਨੂੰ 'ਕੁੰਗ ਫ਼ਲੂ ਦਸਿਆ। ਇਹ ਮਹਾਂਮਾਰੀ ਦੁਨੀਆਂ ਭਰ 'ਚ 4,50,000 ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕੀ ਹੈ ਅਤੇ 85 ਲੱਖ ਤੋਂ ਵੱਧ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ।
Donald Trump
ਟਰੰਪ ਨੇ ਪਛਿਲੇ ਸਾਲ ਦਸੰਬਰ 'ਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਮਹਾਂਮਾਰੀ ਲਈ ਵਾਰ ਵਾਰ ਚੀਨ ਨੂੰ ਜ਼ਿੰਮੇਦਾਰ ਠਰਿਰਾਉਂਦੇ ਆ ਰਹੇ ਹਨ। ਉਨ੍ਹਾਂ ਨੇ ਬੀੰਿਜਗ 'ਤੇ ਵਾਇਰਸ ਦੇ ਬਾਰੇ ਜਾਣਕਾਰੀ ਲੁਕਾਉਣ ਦਾ ਦੋਸ਼ ਲਾਇਆ ਸੀ। ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਸ ਦੇ ਪੈਦਾ ਹੋਣ ਦੇ ਕਾਰਨ ਇਸ ਨੂੰ ਵੁਹਾਨ ਵਾਇਰਸ ਕਿਹਾ ਹੈ।
Donald Trump
ਅਮਰੀਕਾ 'ਚ ਇਸ ਸਾਲ ਦੀ ਸ਼ੁਰੂਆਤ 'ਤੇ ਕੋਰੋਨਾ ਵਾਇਰਸ ਦਾ ਪ੍ਰਕੋਪ ਸ਼ੁਰੂ ਹੋਣ ਦੇ ਬਾਅਦ ਸਨਿਚਰਵਾਰ ਨੂੰ ਅੋਕਲਾਹੋਮ ਦੇ ਟੁਲਸਾ 'ਚ ਅਪਣੀ ਪਹਿਲੀ ਚੋਣ ਰੈਲੀ ਨੂੰ ਸੰਬਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਦੋਵਿਡ 19 ਬਿਮਾਰੀ ਦੇ ਇਨੇਂ ਨਾਂ ਹਨ ਜਿਨ੍ਹੇ ਇਤਿਹਾਸ 'ਚ ਕਿਸੇ ਰੋਗ ਦੇ ਨਹੀ ਹੋਏ।
ਉਨ੍ਹਾਂ ਨੇ ਕਿਹਾ, ''ਮੈਂ ਇਸ ਨੂੰ ਕੁੰਗ ਫ਼ਲੂ ਕਹਿ ਸਕਦਾ ਹੈ। ਮੈਂ ਇਸ ਦੇ 19 ਵੱਖ ਵੱਖ ਨਾਂ ਲੈ ਸਕਦਾ ਹੈ।
Donald Trump
ਕਈ ਲੋਕ ਇਸ ਨੂੰ ਵਾਇਰਸ ਕਹਿੰਦੇ ਹਨ, ਜੋ ਕਿ ਇਹ ਹੈ ਵੀ। ਕਈ ਇਸ ਨੂੰ ਫ਼ਲੂ ਕਹਿੰਦੇ ਹਨ। ਫ਼ਰਕ ਕੀ ਹੈ। ਮੈਨੂੰ ਲਗਦਾ ਹੈ ਕਿ ਸਾਡੇ ਕੋਲ ਇਸ ਦੇ 19 ਜਾਂ 20 ਨਾਂ ਹਨ।'' 'ਕੁੰਗ ਫ਼ਲੂ' ਸੰਬਦ ਚੀਨ ਦੀ ਰਵਾਇਤ ਮੁਤਾਬਕ ਮਾਰਸ਼ਲ ਆਰਟ 'ਕੁੰਗ ਫ਼ੂ' ਨਾਲ ਮਿਲਦਾ ਜੁਲਦਾ ਹੈ। ਜਾਨਸ ਹਾਪਕਿਨਸ ਕੋਰੋਨਾ ਵਾਇਰਸ ਰਿਸੋਰਸ ਸੈਂਟਰ ਮੁਤਬਕ ਕੋਰੋਨਾ ਵਾਇਰਸ ਨਾਲ ਦੁਨੀਆਂ ਭਰ 'ਚ 85 ਲੱਖ ਤੋਂ ਵੱਧ ਲੋਕ ਪ੍ਰਭਾਵਤ ਹੋ ਚੁੱਕੇ ਹਨ ਅਤੇ 5.4 ਲੱਖ ਤੋਂ ਵੱਧ ਲੋਕਾ ਦੀ ਜਾਨ ਜਾ ਚੁੱਕੀ ਹੈ।
Donald Trump
ਦੁਨੀਆਂ ਭਰ 'ਚ ਇਸ ਬਿਮਾਰੀ ਦੇ ਸੱਭ ਤੋਂ ਵੱਧ ਪ੍ਰਭਾਵਤ ਅਮਰੀਕਾ ਹੋਇਆ ਹੈ ਜਿਥੇ ਲਾਗ ਦੇ 22 ਲੱਖ ਤੋਂ ਵੱਧ ਮਾਮਲੇ ਹਨ ਅਤੇ 119000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਟਰੰਪ ਨਵੰਬਰ 'ਚ ਹੋਣ ਵਾਲੀ ਰਾਸ਼ਟਰਪਤੀ ਚੋਣ 'ਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਨੂੰ ਹਰਾ ਕੇ ਮੁੜ ਰਾਸ਼ਟਰਪਤੀ ਬਣਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।