ਪਿਤਾ ਦਿਵਸ : ਪਾਕਿ 'ਚ ਪਿਤਾ ਤੋਂ ਪ੍ਰੇਰਿਰਤ ਹੋ ਕੇ ਪੰਜ ਬੇਟੀਆਂ ਬਣੀਆਂ ਅਫ਼ਸਰ
Published : Jun 21, 2020, 7:20 pm IST
Updated : Jun 21, 2020, 7:20 pm IST
SHARE ARTICLE
five sisters
five sisters

ਪੰਜੇ ਭੈਣਾਂ ਸੀ.ਐਸ.ਐਸ ਦੀ ਪ੍ਰੀਖਿਆ ਪਾਸ ਕਰ ਕੇ ਹੋਰ ਲੜਕੀਆਂ ਲਈ ਬਣੀ ਪ੍ਰੇਰਣਾ ਸਰੋਤ

ਰਾਵਲਪਿੰਡੀ : ਪਾਕਿਸਤਾਨ ਦੇ ਰਾਵਲਪਿੰਡੀ ਵਸਨੀਕ ਮਲਿਕ ਰਫ਼ੀਕ ਅਵਾਨ ਦੀ ਪੰਜ ਬੇਟੀਆਂ ਅੱਜ ਸ਼ੇਰ ਭੈਣਾਂ ਦੇ ਨਾਂ ਤੋਂ ਪੂਰੀ ਦੁਨੀਆਂ 'ਚ ਜਾਨੀਆਂ ਜਾਂਦੀਆਂ ਹਨ। ਇਨ੍ਹਾਂ ਪੰਜੇ ਭੈਣਾਂ ਨੇ ਸੈਂਟ੍ਰਲ ਸੁਪੀਰਿਅਰ ਸਰਵਿਸਿਜ਼ (ਸੀਐਸਐਸ) ਪ੍ਰੀਖੀਆ ਪਾਸ ਕਰ ਕੇ ਹੋਰ ਲੜਕੀਆਂ ਲਈ ਇਕ ਪ੍ਰੇਰਣਾ ਸਥਾਪਤ ਕੀਤੀ ਹੈ।

five sistersfive sisters

ਇਹ ਪੰਜੇ ਭੈਣਾਂ ਅਪਣੀ ਕਾਮਯਾਬੀ ਦਾ ਕ੍ਰੇਡਿਟ ਅਪਣੇ ਪਿਤਾ ਨੂੰ ਦਿੰਦੀਆਂ ਹਨ। ਜੋਹਾ ਮਲਿਕ ਦੇ ਪਿਤਾ ਮਲਿਕ ਰਫ਼ੀਕ ਅਵਾਨ ਵਾਟਰ ਐਂਡ ਪਾਵਰ ਡਿਵੇਲਪਮੈਂਟ ਅਥਾਰਿਟੀ ਦੇ ਸਿਵਾਮੁਕਤ ਅਫ਼ਸਰ ਹਨ। ਉਨ੍ਹਾਂ ਦੀ ਸੱਭ ਤੋਂ ਵੱਡੀ ਬੇਟੀ ਲੈਲਾ ਮਲਿਕ ਸ਼ੇਰ ਨੇ 2008 'ਚ ਸੀਐਸਐਸ ਪ੍ਰੀਖੀਆ ਪਾਸ ਕਰ ਕੇ ਫੈਡਰਲ ਬੋਰਡ ਆਫ਼ ਰਿਵੇਨਿਊ ਕਰਾਚੀ 'ਚ ਡਿਪਟੀ ਕਮਿਸ਼ਨਰ ਲੱਗੀ। ਉਹ ਅਪਣੀ ਭੈਣਾਂ ਲਈ ਪ੍ਰੇਰਣਾ ਦਾ ਸਰੋਤ ਬਣੀ।

five sistersfive sisters

ਲੈਲਾ ਦੀ ਛੋਟੀ ਭੈਣ ਸ਼ੀਰੀਨ ਮਲਿਕ ਸ਼ੇਰ ਨੇ 2010 'ਚ ਸੀਐਸਐਸ ਪ੍ਰੀਖੀਆ ਪਾਸ ਕੀਤੀ। ਇਹ ਨੈਸ਼ਨਲ ਹਾਈਵੇ ਅਥਾਰਿਟੀ ਦੀ ਡਾਇਰੈਕਟਰ ਹੈ। ਉਸ ਤੋਂ ਛੋਟੀ ਭੈਣ ਸਾਸੀ ਮਲਿਕ ਸ਼ੇਰ ਅੰਡਰ ਟ੍ਰੈਨਿੰਗ ਲਾਹੌਰ ਕੈਂਟੋਨਮੇਂਟ 'ਚ ਸੀ.ਈ.ਓ. ਹੈ। ਮਾਰਵੀ ਮਲਿਕ ਸ਼ੇਰ ਨੇ 2017 'ਚ ਸੀਐਸਐਸ ਪ੍ਰੀਖੀਆ ਪਾਸ ਕੀਤੀ ਅਤੇ Àਹੁ ਹੁਣ ਏਬਟਾਬਾਦ 'ਚ ਅਸਿਸਟੈਂਟ ਕਮਿਸ਼ਨਰ ਹੈ।

five sistersfive sisters

ਦਲੇਰ ਭੈਣਾਂ ਨੇ ਅਪਣੇ ਪਿਤਾ ਨੂੰ ਹਮੇਸ਼ਾ ਤੋਂ ਹੀ ਔਰਤਾਂ ਦਾ ਸਨਮਾਨ ਕਰਦੇ ਹੋਏ ਦੇਖਿਆ ਹੈ। ਖ਼ਾਸਤੌਰ ਤੋਂ ਨੌਕਰੀਪੇਸ਼ਾ ਮਹਿਲਾ ਦੀ ਉਹ ਹਮੇਸ਼ਾ ਤਾਰੀਫ਼ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਹਰ ਖੇਤਰ 'ਚ ਨੌਕਰੀਪੇਸ਼ਾ ਮਹਿਲਾ ਕੰਮ ਦੇ ਮਾਮਲੇ 'ਚ ਪੁਰਸ਼ਾਂ ਤੋਂ ਅੱਗੇ ਰਹਿੰਦੀ ਹੈ। ਸਿਰਫ਼ ਬਾਹਰ ਦੇ ਕੰਮ ਹੀ ਨਹੀਂ, ਬਲਕਿ ਘਰ 'ਚ ਬੱਚਿਆਂ ਦੀ ਦੇਖਭਾਲ ਕਰਨ ਵਿਚ ਹੀ ਉਹ ਸੱਭ ਤੋਂ ਅੱਗੇ ਹਨ। ਜੋਹਾ ਨੇ ਕਿਹਾ ਕਿ ਪਾਕਿਸਤਾਨ ਦੀ ਔਰਤਾਂ ਵੀ ਹੋਰ ਔਰਤਾਂ ਦੀ ਤਰ੍ਹਾਂ ਹਰ ਖੇਤਰ 'ਚ ਅੱਗੇ ਹਨ। ਪਰ ਜ਼ਰੂਰਤ ਉਨ੍ਹਾਂ ਦੇ ਹੁਨਰ ਨੂੰ ਪਹਿਚਾਨਣ ਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।

Location: Pakistan, Punjab, Rawalpindi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM

Singer Sukh Brar Slams Neha Kakkar over candy Shop Song Controversy |ਕੱਕੜ ਦੇ ਗਾਣੇ 'ਤੇ ਫੁੱਟਿਆ ਗ਼ੁੱਸਾ!

14 Jan 2026 3:12 PM

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM
Advertisement