
ਖੇਡ ਜਗਤ ਵਿਚ ਇਤਿਹਾਸ ਰਚਣ ਵਾਲੇ ਮਿਲਖਾ ਸਿੰਘ ਉਡਣਾ ਸਿੱਖ (Flying Sikh) ਦੇ ਨਾਮ ਨਾਲ ਮਸ਼ਹੂਰ ਰਹੇ।
ਚੰਡੀਗੜ੍ਹ: ਖੇਡ ਜਗਤ ਵਿਚ ਇਤਿਹਾਸ ਰਚਣ ਵਾਲੇ ਮਿਲਖਾ ਸਿੰਘ ਉਡਣਾ ਸਿੱਖ (Flying Sikh) ਦੇ ਨਾਮ ਨਾਲ ਮਸ਼ਹੂਰ ਰਹੇ। ਉਹਨਾਂ ਦੇ ਇਸ ਨਾਮ ਪਿੱਛੇ ਬਹੁਤ ਦਿਲਚਸਪ ਕਹਾਣੀ ਹੈ। ਇਕ ਇੰਟਰਵਿਊ ਦੌਰਾਨ ਉਹਨਾਂ ਨੇ ਇਸ ਕਹਾਣੀ ਬਾਰੇ ਖੁਲਾਸਾ ਕੀਤਾ ਸੀ। 1960 ਵਿਚ ਮਿਲਖਾ ਸਿੰਘ ਨੂੰ ਪਾਕਿਸਤਾਨ ਦੇ ਇੰਟਰਨੈਸ਼ਨਲ ਐਥਲੀਟ ਮੁਕਾਬਲੇ ਵਿਚ ਹਿੱਸਾ ਲੈਣ ਲਈ ਸੱਦਾ ਆਇਆ ਸੀ। 1947 ਦੀ ਵੰਡ ਸਮੇਂ ਵਾਪਰੇ ਦੁਖਾਂਤ ਕਾਰਨ ਮਿਲਖਾ ਸਿੰਘ (Milkha Singh Death) ਪਾਕਿਸਤਾਨ ਨਹੀਂ ਜਾਣਾ ਚਾਹੁੰਦੇ ਸੀ ਪਰ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਕਹਿਣ ’ਤੇ ਉਹ ਪਾਕਿਸਤਾਨ ਚਲੇ ਗਏ।
Milkha Singh
ਹੋਰ ਪੜ੍ਹੋ: ਜਦੋਂ Bhaag Milkha Bhaag ਵਿਚ ਅਪਣੀ ਕਹਾਣੀ ਦੇਖ ਕੇ ਰੋ ਪਏ ਸੀ ਮਿਲਖਾ ਸਿੰਘ
ਉਹਨਾਂ ਦਾ ਮੁਕਾਬਲਾ ਪਾਕਿਸਤਾਨ ਦੇ ਸਰਬੋਤਮ ਦੌੜਾਕ ਅਬਦੁੱਲ ਖ਼ਾਲਿਕ ਨਾਲ ਸੀ। ਮੁਕਾਬਲੇ ਵਿਚ ਲਗਭਗ 60000 ਪਾਕਿਸਤਾਨੀ ਫੈਨਜ਼ ਅਬਦੁੱਲ ਖ਼ਾਲਿਕ ਦਾ ਜੋਸ਼ ਵਧਾ ਰਹੇ ਸੀ। ਸਟੇਡੀਅਮ ਵਿਚ ਪਾਕਿਸਤਾਨ ਜ਼ਿੰਦਾਬਾਦ…ਅਬਦੁੱਲ ਖ਼ਾਲਿਕ ਜ਼ਿੰਦਾਬਾਦ… ਦੇ ਨਾਅਰੇ ਗੂੰਜ ਰਹੇ ਸੀ। ਮਿਲਖਾ ਸਿੰਘ ਨੇ ਇਸ ਦੌੜ ਵਿਚ ਅਬਦੁੱਲ ਖ਼ਾਲਿਕ ਨੂੰ ਹਰਾ ਦਿੱਤਾ।
Milkha Singh
ਇਹ ਵੀ ਪੜ੍ਹੋ: ਦੇਹਾਂਤ ਤੋਂ 24 ਮਿੰਟ ਪਹਿਲਾਂ ਦੀ ਤਸਵੀਰ, 10-12 ਘੰਟੇ ਜ਼ਿੰਦਗੀ ਦੀ ਜੰਗ ਲੜਦੇ ਰਹੇ ਮਿਲਖਾ ਸਿੰਘ
ਉਹਨਾਂ ਨੇ ਇਹ ਦੌੜ 20..7 ਸੈਕਿੰਡ 'ਚ ਮੁਕੰਮਲ ਕੀਤੀ ਸੀ। ਇਹ ਉਸ ਸਮੇਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਸੀ। ਜਦੋਂ ਦੌੜ ਖ਼ਤਮ ਹੋਈ ਤਾਂ ਖ਼ਾਲਿਕ ਮੈਦਾਨ 'ਚ ਹੀ ਲੇਟ ਕੇ ਰੋਣ ਲੱਗ ਪਏ। ਮਿਲਖਾ ਸਿੰਘ ਉਹਨਾਂ ਕੋਲ ਗਏ ਅਤੇ ਖ਼ਾਲਿਕ ਦੀ ਪਿੱਠ ਥਾਪੜਦਿਆਂ ਬੋਲੇ, " ਹਾਰ-ਜਿੱਤ ਤਾਂ ਖੇਡ ਦਾ ਹੀ ਹਿੱਸਾ ਹਨ। ਇਸ ਨੂੰ ਦਿਲ ਨਾਲ ਨਹੀਂ ਲਗਾਉਣਾ ਚਾਹੀਦਾ ਹੈ।"
Milkha Singh
ਹੋਰ ਪੜ੍ਹੋ: ਸਿਹਤ ਨੂੰ ਸਭ ਤੋਂ ਉੱਪਰ ਰੱਖਦੇ ਸੀ ਉਡਣਾ ਸਿੱਖ, ਕਹਿੰਦੇ ਸੀ ‘ਜਿੰਨੀ ਭੁੱਖ ਹੋਵੇ, ਉਸ ਤੋਂ ਅੱਧਾ ਖਾਓ’
ਦੌੜ ਤੋਂ ਬਾਅਦ ਮਿਲਖਾ ਸਿੰਘ ਨੇ ਵਿਕਟਰੀ ਲੈਪ ਲਗਾਇਆ। ਮਿਲਖਾ ਸਿੰਘ ਨੂੰ ਤਗਮਾ ਦਿੰਦਿਆਂ ਪਾਕਿਸਤਾਨ ਦੇ ਰਾਸ਼ਟਰਪਤੀ ਫ਼ੀਲਡ ਮਾਰਸ਼ਲ ਅਯੂਬ ਖ਼ਾਨ ਨੇ ਕਿਹਾ, " ਮਿਲਖਾ ਅੱਜ ਤੋਸੀਂ ਦੌੜੇ ਨਹੀਂ, ਉੱਡੇ ਹੋ। ਮੈਂ ਤੁਹਾਨੂੰ ਫਲਾਇੰਗ ਸਿੱਖ ਦਾ ਖ਼ਿਤਾਬ ਦਿੰਦਾ ਹਾਂ।" ਇਸ ਤੋਂ ਬਾਅਦ ਮਿਲਖਾ ਸਿੰਘ ਦੇ ਨਾਮ ਨਾਲ ਫਲਾਇੰਗ ਸਿੱਖ ਲੱਗਣਾ ਸ਼ੁਰੂ ਹੋ ਗਿਆ। ਮਿਲਖਾ ਦਾ ਜਨਮ ਗੋਵਿੰਦਪੁਰਾ 'ਚ 20 ਨਵੰਬਰ 1929 ਨੂੰ ਜੋ ਕਿ ਹੁਣ ਪਾਕਿਸਤਾਨ ਵਿਚ ਹੈ ਹੋਇਆ ਪਰ ਉਹ ਆਜ਼ਾਦੀ ਤੋਂ ਬਾਅਦ ਭਾਰਤ ਆ ਗਏ। ਉਹਨਾਂ ਦੇ ਦੇਹਾਂਤ ਨਾਲ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਹੋਰ ਪੜ੍ਹੋ: ਅਲਵਿਦਾ Flying Sikh : ਦੇਸ਼ ਦੀਆਂ ਮਹਾਨ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ