
ਲਵਪ੍ਰੀਤ ਸਿੰਘ ਪਹਿਲਾ ਭਾਰਤੀ ਹੈ, ਜਿਸ ਨੇ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਅਤੇ ਰਿਕਾਰਡ ਸਥਾਪਤ ਕੀਤਾ।
ਰੋਮ : ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਅਧੀਨ ਪੈਂਦੇ ਕਸਬਾ ਗੋਤੋਲੇਂਗੋ ਦੀ ਨਗਰਪਾਲਿਕਾ ਦੀਆਂ ਹੋਈਆਂ ਚੋਣਾਂ ਵਿਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਭਾਰਤੀ ਉਮੀਦਵਾਰ ਲਵਪ੍ਰੀਤ ਸਿੰਘ (22) ਨੂੰ ਸਿਟੀ ਕੌਂਸਲ ਲਈ ਸਲਾਹਕਾਰ ਚੁਣਿਆ ਗਿਆ ਹੈ।
ਲਵਪ੍ਰੀਤ ਸਿੰਘ ਪਹਿਲਾ ਭਾਰਤੀ ਹੈ, ਜਿਸ ਨੇ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਅਤੇ ਰਿਕਾਰਡ ਸਥਾਪਤ ਕੀਤਾ। ਲਵਪ੍ਰੀਤ ਸਿੰਘ ਨੇ ਮਿਸਟਰ ਦਾਨੀਅਲ ਦੀ ਅਗਵਾਈ ਵਾਲੀ ਪਾਰਟੀ ਅਧੀਨ ਇਹ ਚੋਣਾਂ ਲੜੀਆਂ ਅਤੇ ਸਾਬਕਾ ਮੇਅਰ ਤੋਂ ਬਾਅਦ ਦੂਜੇ ਨੰਬਰ ’ਤੇ ਰਿਹਾ।
ਕਸਬਾ ਗੋਤੋਲੇਂਗੋ ਵਿਚ ਰਹਿ ਰਹੇ ਵਿਦੇਸ਼ੀਆਂ ਵਿਚੋਂ ਖ਼ਾਸ ਕਰ ਕੇ ਭਾਰਤੀਆਂ ਨੂੰ ਲਵਪ੍ਰੀਤ ਸਿੰਘ ਤੋਂ ਉਮੀਦ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰੇਗਾ।