
ਕਿਹਾ- ਅਜਿਹੀਆਂ ਗਤੀਵਿਧੀਆਂ ਦੇਸ਼ ਦੀ ਇਸਲਾਮਿਕ ਪਛਾਣ ਦਾ ਕਰਦੀਆਂ ਘਾਣ
ਇਸਲਾਮਾਬਾਦ: ਕਾਇਦ-ਏ-ਆਜ਼ਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ 12 ਜੂਨ ਨੂੰ ਕੈਂਪਸ ਵਿਚ ਹੋਲੀ ਮਨਾਉਣ ਅਤੇ ਇਸ ਘਟਨਾ ਦੀ ਇਕ ਵੀਡੀਓ ਵਾਇਰਲ ਹੋਣ ਤੋਂ ਕੁਝ ਦਿਨ ਬਾਅਦ ਪਾਕਿਸਤਾਨ ਦੇ ਉੱਚ ਸਿੱਖਿਆ ਕਮਿਸ਼ਨ (ਐਚ.ਈ.ਸੀ.) ਨੇ ਯੂਨੀਵਰਸਿਟੀਆਂ ਵਿਚ ਹੋਲੀ ਮਨਾਉਣ 'ਤੇ ਪਾਬੰਦੀ ਲਗਾ ਦਿਤੀ ਹੈ।
ਇਹ ਵੀ ਪੜ੍ਹੋ: ਕ੍ਰਿਸਟੀਆਨੋ ਰੋਨਾਲਡੋ ਨੇ ਰਚਿਆ ਇਤਿਹਾਸ, 200 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਬਣੇ ਪਹਿਲੇ ਫੁੱਟਬਾਲਰ
ਹਾਇਰ ਐਜੂਕੇਸ਼ਨ ਕਮਿਸ਼ਨ ਦੇ ਨੋਟਿਸ 'ਚ ਕਿਹਾ ਗਿਆ ਹੈ ਕਿ ਕਾਲਜ ਕੈਂਪਸ 'ਚ ਇਸਲਾਮਿਕ ਕਦਰਾਂ-ਕੀਮਤਾਂ ਦੇ ਵਿਨਾਸ਼ ਨਾਲ ਜੁੜੀਆਂ ਕਈ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਹ ਬਹੁਤ ਦੁੱਖ ਦੀ ਗੱਲ ਹੈ। ਅਜਿਹੀਆਂ ਗਤੀਵਿਧੀਆਂ ਦੇਸ਼ ਦੀਆਂ ਸਮਾਜਿਕ-ਸੱਭਿਆਚਾਰਕ ਕਦਰਾਂ-ਕੀਮਤਾਂ ਤੋਂ ਬਿਲਕੁਲ ਵੱਖਰੀਆਂ ਹਨ ਅਤੇ ਦੇਸ਼ ਦੀ ਇਸਲਾਮਿਕ ਪਛਾਣ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।
ਇਹ ਵੀ ਪੜ੍ਹੋ: ਜਾਗਰਣ ਵੇਖ ਕੇ ਮੋਟਰਸਾਈਕਲ 'ਤੇ ਵਾਪਸ ਜਾ ਰਹੇ ਪ੍ਰਵਾਰ ਨੂੰ ਪਿਕਅੱਪ ਨੇ ਕੁਚਲਿਆ, ਹਸਪਤਾਲ ਭਰਤੀ
ਨੋਟਿਸ ਵਿਚ ਕਿਹਾ ਗਿਆ ਹੈ ਕਿ ਹਾਲਾਂਕਿ, ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਸੱਭਿਆਚਾਰਕ, ਨਸਲੀ ਅਤੇ ਧਾਰਮਿਕ ਵਿਭਿੰਨਤਾ ਇਕ ਸਮਾਵੇਸ਼ੀ ਅਤੇ ਸਹਿਣਸ਼ੀਲ ਸਮਾਜ ਵੱਲ ਲੈ ਕੇ ਜਾਂਦੀ ਹੈ। ਜਿਥੇ ਸਾਰੇ ਧਰਮਾਂ ਅਤੇ ਮੱਤਾਂ ਦਾ ਡੂੰਘਾ ਸਤਿਕਾਰ ਕੀਤਾ ਜਾਂਦਾ ਹੈ, ਪਰ ਉਹਨਾਂ ਨੂੰ ਹੱਦ ਤੋਂ ਜ਼ਿਆਦਾ ਅੱਗੇ ਵਧਣ ਤੋਂ ਰੋਕਣਾ ਹੋਵੇਗਾ। ਕਾਇਦ-ਏ-ਆਜ਼ਮ ਯੂਨੀਵਰਸਿਟੀ ਵਿਚ ਹੋਲੀ ਦੇ ਜਸ਼ਨਾਂ ਦੇ ਸਪੱਸ਼ਟ ਸੰਦਰਭ ਵਿਚ ਕਮਿਸ਼ਨ ਨੇ ਕਿਹਾ, 'ਯੂਨੀਵਰਸਿਟੀ ਦੇ ਪਲੇਟਫਾਰਮ ਤੋਂ ਵਿਆਪਕ ਤੌਰ 'ਤੇ ਪ੍ਰਚਾਰੀ ਗਈ ਇਸ ਘਟਨਾ ਨੇ ਚਿੰਤਾ ਪੈਦਾ ਕੀਤੀ ਹੈ ਅਤੇ ਦੇਸ਼ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ।