PUBG ਗੇਮ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਨੇ ਅਪਣੀਆਂ ਹੀ ਭੈਣਾਂ ਦਾ ਕੀਤਾ ਕਤਲ

By : GAGANDEEP

Published : Jul 21, 2023, 1:21 pm IST
Updated : Jul 21, 2023, 1:21 pm IST
SHARE ARTICLE
photo
photo

ਦੋਸ਼ੀ ਨੇ ਕਤਲ ਕਰਨ ਤੋਂ ਬਾਅਦ ਪੁਲਿਸ ਨੂੰ ਭੈਣਾਂ ਦੇ ਲਾਪਤਾ ਹੋਣ ਦੀ ਦਿੱਤੀ ਜਾਣਕਾਰੀ

 

 ਇਸਲਮਾਬਾਦ: ਮਾਤਾ-ਪਿਤਾ ਅਕਸਰ ਇਹ ਸ਼ਿਕਾਇਤ ਕਰਦੇ ਦੇਖੇ ਜਾਂਦੇ ਹਨ ਕਿ ਉਹਨਾਂ ਦੇ ਬੱਚੇ ਪਬਜੀ  ਮੋਬਾਈਲ ਗੇਮ ਦੇ ਦੀਵਾਨੇ ਹਨ। ਭਾਰਤ 'ਚ ਇਸ ਗੇਮ ਦੇ ਕਈ ਮਾੜੇ ਪ੍ਰਭਾਵਾਂ ਕਾਰਨ ਇਸ 'ਤੇ ਪਾਬੰਦੀ ਲਗਾਈ ਗਈ ਹੈ। ਇਸ ਗੇਮ ਨੇ ਦੁਨੀਆ ਭਰ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਆਪਣਾ ਦੀਵਾਨਾ ਬਣਾ ਦਿਤਾ ਹੈ। ਅਜਿਹੀਆਂ ਖੇਡਾਂ ਦੇ ਪ੍ਰਭਾਵਾਂ ਕਾਰਨ ਅਕਸਰ ਗੰਭੀਰ ਘਟਨਾਵਾਂ ਹੁੰਦੀਆਂ ਹਨ, ਅਜਿਹੀ ਹੀ ਮੰਦਭਾਗੀ ਘਟਨਾ ਪਾਕਿਸਤਾਨ  ਤੋਂ ਸਾਹਮਣੇ ਆਈ ਹੈ। ਇਸ ਗੇਮ ਕਾਰਨ 14 ਸਾਲ ਦਾ ਲੜਕਾ ਇਸ ਪੱਧਰ 'ਤੇ ਪਹੁੰਚ ਗਿਆ ਕਿ ਉਸ ਨੇ ਆਪਣੇ ਹੀ ਪਰਿਵਾਰ ਨੂੰ ਤਬਾਹ ਕਰ ਦਿਤਾ।

ਇਹ ਵੀ ਪੜ੍ਹੋ: ਅਦਾਕਾਰ ਅਰਜੁਨ ਰਾਮਪਾਲ ਦੇ ਘਰ ਗੂੰਜੀਆਂ ਕਿਲਕਾਰੀਆਂ, ਪ੍ਰੇਮਿਕਾ ਨੇ ਪੁੱਤਰ ਨੂੰ ਦਿਤਾ ਜਨਮ

ਪਾਕਿਸਤਾਨ ਦੇ ਸ਼ਹਿਰ ਮੁਜਫ਼ਰਗੜ ਦੀ ਥਰਮਲ ਪਲਾਂਟ ਕਲੋਨੀ ਵਿਚ ਪਬ-ਜੀ ਗੇਮ ਤੋਂ ਪ੍ਰਭਾਵਿਤ ਹੋ ਕੇ ਆਪਣੀ ਤਿੰਨ ਨਾਬਾਲਿਗ ਭੈਣਾਂ ਦੀ ਹੱਤਿਆ  ਕਰ ਦਿਤੀ। ਦੋਸ਼ੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਸੂਤਰਾਂ ਅਨੁਸਾਰ ਬੁੱਧਵਾਰ ਨੂੰ ਥਰਮਲ ਸਕਿਊਰਿਟੀ ਸਾਰਜਟ ਏਜਾਜ ਦੀਆਂ ਤਿੰਨ ਕੁੜੀਆਂ ਫਾਤਿਮਾ (9) ਜਾਹਿਰਾ (8) ਅਤੇ ਆਰੀਸ਼ਾ (5) ਦੀਆਂ ਲਾਸ਼ਾਂ ਥਰਮਲ ਪਲਾਂਟ ਕਾਲੋਨੀ ਦੇ ਇਕ ਖਾਲੀ ਪਏ ਕੁਆਰਟਰ ਵਿਚ ਪਈਆਂ ਮਿਲੀਆਂ।

 ਇਹ ਵੀ ਪੜ੍ਹੋ: ਭਾਰੀ ਹੰਗਾਮੇ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ 24 ਜੁਲਾਈ ਤੱਕ ਮੁਲਤਵੀ 

ਤਿੰਨਾਂ ਲੜਕੀਆਂ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ। ਇਸ ਸਬੰਧੀ ਸੂਚਨਾ ਮਿਲਣ ’ਤੇ ਜਦ ਪੁਲਿਸ ਜਾਂਚ ’ਚ ਲੱਗੀ ਤਾਂ ਤਿੰਨ ਮ੍ਰਿਤਕ ਕੁੜੀਆਂ ਦਾ ਭਰਾ ਬਾਸਿਸ ਨੂੰ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਬਾਸਿਤ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ । ਇਸ ਪੁੱਛਗਿੱਛ 'ਤੇ ਮੁਲਜ਼ਮ ਭਰਾ ਨੇ ਆਪਣਾ ਜ਼ੁਰਮ ਸਵੀਕਾਰ ਕਰਦੇ ਹੋਏ ਕਿਹਾ ਕਿ ਉਸ ਨੇ ਪਬ-ਜੀ ਗੇਮ ਦਾ ਸ਼ਿਕਾਰ ਹੋ ਕੇ ਆਪਣੀਆਂ ਭੈਣਾਂ ਦਾ ਕਤਲ ਕੀਤਾ ਅਤੇ ਬਾਅਦ ਵਿਚ ਲਾਸ਼ਾਂ ਨੂੰ ਖਾਲੀ ਕੁਆਰਟਰ ਵਿਚ ਸੁੱਟ ਦਿੱਤਾ। ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement