
ਅਜਿਹਾ ਦਾਅਵਾ ਵਾਸ਼ਿੰਗਟਨ ਪੋਸਟ ਵਿੱਚ ਪ੍ਰਕਾਸ਼ਿਤ ਇੱਕ ਖਬਰ ਵਿੱਚ ਕੀਤਾ ਗਿਆ ਹੈ।
ਸੈਨ ਫ਼ਰਾਂਸਿਸਕੋ - ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਟਵਿੱਟਰ ਦੇ ਮਾਲਕ ਉਦਯੋਗਪਤੀ ਐਲੋਨ ਮਸਕ ਬਣਦੇ ਹਨ, ਤਾਂ ਕੰਪਨੀ ਦੇ ਵੱਡੀ ਗਿਣਤੀ ਕਰਮਚਾਰੀਆਂ ਦੀ ਛਾਂਟੀ ਹੋਵੇਗੀ। ਅਜਿਹਾ ਦਾਅਵਾ ਵਾਸ਼ਿੰਗਟਨ ਪੋਸਟ ਵਿੱਚ ਪ੍ਰਕਾਸ਼ਿਤ ਇੱਕ ਖਬਰ ਵਿੱਚ ਕੀਤਾ ਗਿਆ ਹੈ।
ਇਹ ਰਿਪੋਰਟ ਵੀਰਵਾਰ 20 ਅਕਤੂਬਰ ਨੂੰ ਪ੍ਰਕਾਸ਼ਿਤ ਹੋਈ ਹੈ। ਦਸਤਾਵੇਜ਼ਾਂ ਅਤੇ ਸੂਤਰਾਂ ਦੇ ਹਵਾਲੇ ਨਾਲ ਇਸ 'ਚ ਕਿਹਾ ਗਿਆ ਹੈ ਕਿ ਮਸਕ ਨੇ ਟਵਿੱਟਰ ਖਰੀਦ ਲਈ ਸੰਭਾਵੀ ਨਿਵੇਸ਼ਕਾਂ ਨੂੰ ਕਿਹਾ ਹੈ ਕਿ ਉਹ 7,500 ਕਰਮਚਾਰੀਆਂ ਵਿੱਚੋਂ ਲਗਭਗ 75 ਫ਼ੀਸਦੀ ਕਰਮਚਾਰੀਆਂ ਦੀ ਛਾਂਟੀ ਕਰਨਗੇ, ਅਤੇ ਕੰਪਨੀ 'ਚ ਘੱਟੋ-ਘੱਟ ਕਰਮਚਾਰੀ ਰਹਿਣਗੇ। ਕਰਮਚਾਰੀਆਂ ਅੰਦਰ ਛਾਂਟੀ ਦਾ ਡਰ ਪਹਿਲਾਂ ਤੋਂ ਹੀ ਸੀ, ਪਰ ਮਸਕ ਦੀਆਂ ਯੋਜਨਾਵਾਂ ਬਹੁਤ ਵਿਆਪਕ ਛਾਂਟੀ ਦੀਆਂ ਹਨ।
ਡੈਨ ਈਵਜ਼ ਨਾਂਅ ਦੇ ਇੱਕ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਟਵਿੱਟਰ ਦੇ ਕਰਮਚਾਰੀਆਂ ਦੀ ਗਿਣਤੀ ਵਿੱਚ ਐਨੀ ਵੱਡੀ ਕਟੌਤੀ ਕਰਨ ਦਾ ਸਿੱਧਾ ਮਤਲਬ ਹੈ ਕੰਪਨੀ ਨੂੰ ਕਈ ਸਾਲ ਪਿੱਛੇ ਲੈ ਜਾਣਾ ਹੋਵੇਗਾ। ਮਾਹਿਰਾਂ ਸਮੇਤ ਟਵਿੱਟਰ ਦੇ ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਸਮੱਗਰੀ ਅਤੇ ਡੇਟਾ ਸੁਰੱਖਿਆ 'ਚ ਨਿਵੇਸ਼ 'ਤੇ ਰੋਕ, ਟਵਿੱਟਰ ਅਤੇ ਇਸ ਦੇ ਉਪਭੋਗਤਾਵਾਂ ਲਈ ਨੁਕਸਾਨਦੇਹ ਹੋਵੇਗਾ।