Reunion of families in Mecca: ਭਾਰਤ-ਪਾਕਿਸਤਾਨ ਦੀ ਵੰਡ 'ਚ ਵਿਛੜੇ ਪ੍ਰਵਾਰਾਂ ਦਾ ਦਹਾਕਿਆਂ ਮਗਰੋਂ ਮੱਕਾ ਵਿਖੇ ਹੋਇਆ ਮੇਲ
Published : Nov 21, 2023, 12:20 pm IST
Updated : Nov 21, 2023, 12:20 pm IST
SHARE ARTICLE
Torn apart by Partition, an Indo-Pak reunion of families in Mecca
Torn apart by Partition, an Indo-Pak reunion of families in Mecca

ਕਪੂਰਥਲਾ ਵਿਚ ਰਹਿੰਦੀ ਭਾਣਜੀ ਹਨੀਫਾ ਨੂੰ ਮਿਲ ਭਾਵੁਕ ਹੋਈ ਪਾਕਿਸਤਾਨ ਦੀ 105 ਸਾਲਾ ਹਾਜਰਾ ਬੀਬੀ

Reunion of families in Mecca: ਦਹਾਕਿਆਂ ਬਾਅਦ ਮੱਕਾ ਦੇ ਕਾਬਾ ਵਿਖੇ ਭਾਰਤ-ਪਾਕਿਸਤਾਨ ਵੰਡ ਦੇ ਵਿਛੜੇ ਪ੍ਰਵਾਰਾਂ ਦਾ ਮੇਲ ਹੋਇਆ ਹੈ। ਇਸ ਦੌਰਾਨ ਕਪੂਰਥਲਾ ਵਿਚ ਰਹਿੰਦੀ ਅਪਣੀ ਭਾਣਜੀ ਹਨੀਫਾ ਨੂੰ ਮਿਲ ਪਾਕਿਸਤਾਨ ਦੀ ਹਾਜਰਾ ਬੀਬੀ ਭਾਵੁਕ ਹੋ ਗਈ। ਇਨ੍ਹਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਲਹਿੰਦੇ ਪੰਜਾਬ ਦੇ ਯੂਟਿਊਬਰ ਨਾਸਿਰ ਢਿੱਲੋਂ ਨੇ ਸਾਂਝੀਆਂ ਕੀਤੀਆਂ ਹਨ।

ਉਨ੍ਹਾਂ ਦਸਿਆ ਕਿ ਹਾਜਰਾ ਬੀਬੀ ਜੋ 105 ਸਾਲ ਦੇ ਕਰੀਬ ਹੈ, 1947 ਦੀ ਵੰਡ ਵੇਲੇ ਅਪਣੇ ਪ੍ਰਵਾਰ ਤੋਂ ਵੱਖ ਹੋ ਗਈ ਸੀ। ਬੀਬੀ ਨੂੰ ਬਾਅਦ ਵਿਚ ਇਕ ਚਿੱਠੀ ਮਿਲੀ ਜਿਸ ਵਿਚ ਲਿਖਿਆ ਸੀ ਕਿ ਉਸ ਦੀ ਇਕ ਭੈਣ ਮਜੀਦਾ ਜ਼ਿੰਦਾ ਹੈ ਅਤੇ ਕਪੂਰਥਲਾ (ਪੰਜਾਬ), ਭਾਰਤ ਵਿਚ ਹੈ। ਉਸ ਤੋਂ ਬਾਅਦ ਕੋਈ ਸੰਪਰਕ ਨਹੀਂ ਹੋਇਆ। ਨਾਸਿਰ ਢਿੱਲੋਂ ਦਸਿਆ ਕਿ ਉਨ੍ਹਾਂ ਨੇ ਪਿਛਲੇ ਸਾਲ ਉਨ੍ਹਾਂ ਦੀ ਇਕ ਵੀਡੀਉ ਬਣਾ ਕੇ ਅਪਣੇ ਚੈਨਲ ਪੰਜਾਬੀ ਲਹਿਰ ‘ਤੇ ਅਪਲੋਡ ਕੀਤੀ। ਕੁੱਝ ਦਿਨਾਂ ਬਾਅਦ ਹਾਜਰਾ ਬੀਬੀ ਦੀ ਭੈਣ ਦਾ ਪ੍ਰਵਾਰ ਲੱਭਿਆ, ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਦੀ ਭੈਣ ਦਨੀਆਂ ਵਿਚ ਨਹੀਂ ਰਹੀ ਪਰ ਉਸ ਦੀ ਧੀ ਬਾਰੇ ਜਾਣਕਾਰੀ ਮਿਲੀ, ਜਿਸ ਮਗਰੋਂ ਉਨ੍ਹਾਂ ਦੀ ਵੀਡੀਉ ਕਾਲ ਜ਼ਰੀਏ ਗੱਲਬਾਤ ਹੋਈ।

ਇਸ ਪ੍ਰਵਾਰ ਨੂੰ ਮਿਲਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ। ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਦੋ ਵਾਰ ਪ੍ਰਵਾਰ ਨੇ ਮਿਲਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਵਾਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲੀ। ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲਿਆ।  

ਜਦੋਂ ਦੋਵੇਂ ਪ੍ਰਵਾਰਾਂ ਨੇ ਉਮੀਦ ਛੱਡਣੀ ਸ਼ੁਰੂ ਕੀਤੀ ਸੀ ਤਾਂ ਯੂਟਿਊਬਰ ਨਾਸਿਰ ਢਿੱਲੋਂ ਅਤੇ ਅਮਰੀਕਾ ਵਿਚ ਰਹਿਣ ਵਾਲੇ ਪਾਲ ਸਿੰਘ ਗਿੱਲ ਉਨ੍ਹਾਂ ਦੀ ਮਦਦ ਲਈ ਆਏ। ਉਨ੍ਹਾਂ ਨੇ ਦੋਵਾਂ ਪ੍ਰਵਾਰਾਂ ਦੀ ਮੱਕਾ ਯਾਤਰਾ ਵਿਚ ਸਹਾਇਤਾ ਕੀਤੀ। ਇਸ ਦੌਰਾਨ ਉਨ੍ਹਾਂ ਵਲੋਂ ਰਹਿਣ-ਸਹਿਣ ਅਤੇ ਖਰਚਿਆਂ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਤੋਂ ਬਾਅਦ ਭਾਰਤ ਤੋਂ ਹਨੀਫਾ ਬੀਬੀ ਦਾ ਉਮਰਾ ਵੀਜ਼ਾ ਲਗਵਾਇਆ ਅਤੇ ਪਾਕਿਸਤਾਨ ਤੋਂ ਹਾਜਰਾ ਬੀਬੀ ਅਤੇ ਉਸ ਦੀ ਸਾਥੀ ਅਮੀਨਾ ਲਈ ਵੀਜ਼ਾ ਤੇ ਟਿਕਟਾਂ ਦਾ ਪ੍ਰਬੰਧ ਕੀਤਾ। ਅਮੀਨਾ ਬੀਬੀ ਹਾਜਰਾ ਦੀ ਗੁਆਂਢਣ ਹੈ। ਇਸ ਮਗਰੋਂ ਕਾਬਾ ਵਿਖੇ ਦੋਵਾਂ ਵਿਛੜੇ ਪ੍ਰਵਾਰਾਂ ਦਾ ਮੇਲ ਹੋਇਆ। ਵਿਛੜੇ ਪ੍ਰਵਾਰਾਂ ਦੇ ਮੇਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।  

(For more news apart from Torn apart by Partition, an Indo-Pak reunion of families in Mecca, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement