India-Canada row: ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਦਾ ਅਹਿਮ ਬਿਆਨ, "ਭਾਰਤੀ ਵਿਦੇਸ਼ ਮੰਤਰੀ ਨਾਲ ਨਜ਼ਦੀਕੀ ਸੰਪਰਕ ’ਚ ਹਾਂ"
Published : Nov 10, 2023, 2:58 am IST
Updated : Nov 11, 2023, 8:59 am IST
SHARE ARTICLE
Canada Foreign Minister
Canada Foreign Minister

ਕਾਨਫ਼ਰੰਸ ਦੌਰਾਨ ਜੌਲੀ ਨੇ ਭਾਰਤ ਨਾਲ ਕੈਨੇਡਾ ਦੇ ਕੂਟਨੀਤਕ ਰੁਕਾਵਟ ਬਾਰੇ ਚਰਚਾ ਕੀਤੀ, ਖ਼ਾਸ ਤੌਰ ’ਤੇ ਅਜਿਹੇ ਸਮੇਂ ਜਦੋਂ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਤਣਾਅਪੂਰਨ ਹਨ।

India-Canada row: ਨਵੀਂ ਦਿੱਲੀ ਅਤੇ ਓਟਾਵਾ ਦਰਮਿਆਨ ਸਬੰਧਾਂ ਵਿਚ ਤਣਾਅ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਕਿਹਾ ਹੈ ਕਿ ਉਹ ਅਪਣੇ ਭਾਰਤੀ ਹਮਰੁਤਬਾ ਐਸ ਜੈਸ਼ੰਕਰ ਨਾਲ ਨਜ਼ਦੀਕੀ ਸੰਪਰਕ ਵਿਚ ਹੈ। ਦਹਾਕਿਆਂ ਤੋਂ ਚੱਲੇ ਆ ਰਹੇ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਇਕ ਮੁਸ਼ਕਲ ਪਲ ਹੈ। ਮੇਲਾਨੀਆ ਜੋਲੀ ਨੇ ਟੋਕੀਉ ਵਿਚ ਹੋਈ ਹਾਲ ਹੀ ਵਿਚ ਹੋਈ ਜੀ-7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਅਪਣੀ ਹਿੱਸੇਦਾਰੀ ਬਾਰੇ ਵਿਚਾਰ ਵਟਾਂਦਰੇ ਲਈ ਇਕ ਵਰਚੁਅਲ ਨਿਊਜ਼ ਕਾਨਫ਼ਰੰਸ ਕੀਤੀ।

ਕਾਨਫ਼ਰੰਸ ਦੌਰਾਨ ਜੌਲੀ ਨੇ ਭਾਰਤ ਨਾਲ ਕੈਨੇਡਾ ਦੇ ਕੂਟਨੀਤਕ ਰੁਕਾਵਟ ਬਾਰੇ ਚਰਚਾ ਕੀਤੀ, ਖ਼ਾਸ ਤੌਰ ’ਤੇ ਅਜਿਹੇ ਸਮੇਂ ਜਦੋਂ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਤਣਾਅਪੂਰਨ ਹਨ। ਉਸ ਨੇ ਕਿਹਾ, ‘ਜਦੋਂ ਭਾਰਤ ਦੀ ਗੱਲ ਆਉਂਦੀ ਹੈ ਤਾਂ ਮੈਂ ਇਸ ਦਾ ਕਈ ਵਾਰ ਜ਼ਿਕਰ ਕੀਤਾ ਹੈ... ਮੈਂ ਅਪਣੇ ਹਮਰੁਤਬਾ ਐਸ ਜੈਸ਼ੰਕਰ ਨਾਲ ਨਜ਼ਦੀਕੀ ਸੰਪਰਕ ਵਿਚ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਦਹਾਕਿਆਂ ਤੋਂ ਚੱਲੇ ਆ ਰਹੇ ਰਿਸ਼ਤੇ ਵਿਚ ਇਹ ਇਕ ਮੁਸ਼ਕਲ ਪਲ ਹੈ। ਸਾਨੂੰ ਯਕੀਨ ਹੈ ਕਿ ਅਸੀਂ ਇਸ ਮੁਸ਼ਕਲ ਦੌਰ ਵਿਚੋਂ ਲੰਘਣ ਦੇ ਯੋਗ ਹੋਵਾਂਗੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੇ ਬਹੁਤ ਸਾਰੇ ਹਿੱਤ ਵੀ ਹਨ ਜਿਨ੍ਹਾਂ ਲਈ ਅਸੀਂ ਸਾਂਝੇ ਤੌਰ ’ਤੇ ਕੰਮ ਕਰ ਸਕਦੇ ਹਾਂ। ਭਾਰਤ ਤੋਂ ਵਾਪਸ ਬੁਲਾਏ ਗਏ 41 ਕੈਨੇਡੀਅਨ ਡਿਪਲੋਮੈਟਾਂ ਦੇ ਮੁੱਦੇ ਨੂੰ ਉਜਾਗਰ ਕਰਦੇ ਹੋਏ, ਉਸਨੇ ਕਿਹਾ ਕਿ ਕੈਨੇਡੀਅਨ ਡਿਪਲੋਮੈਟਾਂ ਨੂੰ ਭਾਰਤ ਛਡਣਾ ਪਿਆ ਕਿਉਂਕਿ ਉਨ੍ਹਾਂ ਦੀਆਂ ਛੋਟਾਂ ਵਾਪਸ ਲੈ ਲਈਆਂ ਗਈਆਂ ਸਨ।

ਉਸ ਨੇ ਅੱਗੇ ਕਿਹਾ, ‘ਸਾਨੂੰ ਇਹ ਦੇਖ ਕੇ ਖ਼ੁਸ਼ ਹੋਈ ਕਿ ਘੋਸ਼ਣਾ (ਜੀ 7 ਘੋਸ਼ਣਾ) ਵਿਚ ਸਪੱਸ਼ਟ ਭਾਸ਼ਾ ਹੈ ਜੋ ਵਿਆਨਾ ਕਨਵੈਨਸ਼ਨ ਅਤੇ ਇਸ ਦਾ ਹਿੱਸਾ ਹਨ, ਕੂਟਨੀਤਕ ਛੋਟਾਂ ਦੀ ਮਹੱਤਤਾ ਦੀ ਪੁਸ਼ਟੀ ਕਰਦੀ ਹੈ।’ ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਖ਼ਾਲਿਸਤਾਨੀ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਦਾ ਹੱਥ ਹੋਣ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਤੋਂ ਬਾਅਦ ਭਾਰਤ ਤੇ ਕੈਨੇਡਾ ਦਰਮਿਆਨ ਕੂਟਨੀਤਕ ਤਣਾਅ ਵਧ ਗਿਆ ਹੈ।

ਹਾਲਾਂਕਿ ਭਾਰਤ ਨੇ ਇਨ੍ਹਾਂ ਦਾਅਵਿਆਂ ਨੂੰ ਬੇਹੂਦਾ ਅਤੇ ਪ੍ਰੇਰਿਤ ਕਰਾਰ ਦਿੰਦੇ ਹੋਏ ਪੂਰੀ ਤਰ੍ਹਾਂ ਰੱਦ ਕਰ ਦਿਤਾ ਸੀ। ਜ਼ਿਕਰਯੋਗ ਹੈ ਕਿ ਕੈਨੇਡਾ ਨੇ ਅਜੇ ਤਕ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਦਾਅਵੇ ਦੇ ਸਮਰਥਨ ਲਈ ਕੋਈ ਜਨਤਕ ਸਬੂਤ ਨਹੀਂ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement