ਡਾਕਟਰ ਨੇ ਡਾਇਰੀ 'ਚ ਲਿਖੀ 349 ਬੱਚਿਆਂ ਨਾਲ ਕੀਤੀ ਦਰਿੰਦਗੀ ਦੀ ਦਾਸਤਾਂ
Published : Dec 21, 2019, 11:52 am IST
Updated : Dec 21, 2019, 12:41 pm IST
SHARE ARTICLE
Doctor
Doctor

ਦੱਸਿਆ ਜਾ ਰਿਹਾ ਹੈ ਕਿ ਬਤੌਰ ਸਰਜਨ Joel Le Scouarnec ਨੇ ਤਿੰਨ ਦਹਾਕਿਆਂ ਤੱਕ ਮੱਧ ਅਤੇ ਪੱਛਮੀ ਫਰਾਂਸ ਦੇ ਹਸਪਤਾਲਾਂ ਵਿਚ ਕੰਮ ਕੀਤਾ।

ਨਵੀਂ ਦਿੱਲੀ: ਫਰਾਂਸ ਵਿਚ ਜਿਨਸੀ ਸ਼ੋਸ਼ਣ ਨਾਲ ਜੁੜਿਆ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਕਰਤਾਵਾਂ ਨੂੰ ਸ਼ੱਕ ਹੈ ਕਿ ਇਸ ਡਾਕਟਰ ਨੇ ਬੀਤੇ 30 ਸਾਲਾਂ ਵਿਚ 349 ਬੱਚਿਆਂ ਦਾ ਸ਼ੋਸ਼ਣ ਕੀਤਾ ਹੈ। ਬੀਤੇ ਸ਼ੁੱਕਰਵਾਰ ਨੂੰ ਪ੍ਰਾਸੀਕਿਊਟਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂ ਕੀਤੀ ਜਾ ਰਹੀ ਹੈ। 68 ਸਾਲ ਦੇ ਸਰਜਨ Joel Le Scouarnec ‘ਤੇ ਬੱਚਿਆਂ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਮਾਰਚ ਤੋਂ ਟ੍ਰਾਇਲ ਚਲਾਇਆ ਜਾਵੇਗਾ।

Doctor wrote pregnancy test Doctor ਦੱਸਿਆ ਜਾ ਰਿਹਾ ਹੈ ਕਿ ਬਤੌਰ ਸਰਜਨ Joel Le Scouarnec ਨੇ ਤਿੰਨ ਦਹਾਕਿਆਂ ਤੱਕ ਮੱਧ ਅਤੇ ਪੱਛਮੀ ਫਰਾਂਸ ਦੇ ਹਸਪਤਾਲਾਂ ਵਿਚ ਕੰਮ ਕੀਤਾ। Joel Le Scouarnec ‘ਤੇ ਸਭ ਤੋਂ ਪਹਿਲਾ ਇਲਜ਼ਾਮ ਲੱਗਿਆ ਕਿ ਉਸ ਨੇ ਅਪਣੇ ਗੁਆਂਢ ਵਿਚ ਰਹਿਣ ਵਾਲੀ 6 ਸਾਲ ਦੀ ਬੱਚੀ ਨਾਲ ਜਬਰ ਜਨਾਹ ਕੀਤਾ ਸੀ। ਇਹਨਾਂ ਸਾਰੇ ਮਾਮਲਿਆਂ ਵਿਚ ਉਸ ‘ਤੇ ਲਗਾਏ ਗਏ ਇਲਜ਼ਾਮਾਂ ਦੀ ਜਾਂਚ ਦੌਰਾਨ ਕਈ ਖੁਲਾਸੇ ਹੋਏ।

File PhotoFile Photo

ਜਾਂਚ ਕਰਤਾਵਾਂ ਨੂੰ ਜਾਂਚ ਦੌਰਾਨ ਡਾਕਟਰ ਦੀ ਇਕ ਨਿੱਜੀ ਡਾਇਰੀ ਮਿਲੀ ਸੀ। ਇਸ ਡਾਇਰੀ ਵਿਚ Joel Le Scouarnec ਨੇ ਬੱਚਿਆਂ ਦੇ ਨਾਲ ਕੀਤੇ ਗਏ ਸ਼ੋਸ਼ਣ ਦਾ ਬਿਓਰਾ ਲਿਖਿਆ ਸੀ ਅਤੇ ਉਹਨਾਂ ਨੂੰ ਨੰਬਰ ਵਿਚ ਦਿੱਤਾ ਸੀ। ਗੰਭੀਰ ਗੱਲ ਇਹ ਹੈ ਕਿ ਇਸ ਡਾਇਰੀ ਵਿਚ ਬੱਚਿਆਂ ਦੇ ਨਾਂਅ ਵੀ ਲਿਖੇ ਸੀ, ਜਿਸ ਨਾਲ ਪੁਲਿਸ ਨੂੰ ਇਹਨਾਂ ਬੱਚਿਆਂ ਨੂੰ ਖੋਜਣ ਵਿਚ ਅਸਾਨੀ ਹੋਈ।

File PhotoFile Photo

Northwest France ਦੇ ਚੀਫ ਪ੍ਰਾਸੀਕਿਊਟਰ, Laureline Peyrefitte ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਕਿ ‘ਜਿਨਸੀ ਸ਼ੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਗਿਣਤੀ 349 ਹੋ ਸਕਦੀ ਹੈ। ਕਈ ਮਾਮਲੇ ਪੁਰਾਣੇ ਵੀ ਹਨ’। ਇਸ ਮਾਮਲੇ ਵਿਚ ਪੁਲਿਸ ਨੇ ਕੁੱਲ 229 ਲੋਕਾਂ ਨਾਲ ਪੁੱਛ-ਗਿੱਛ ਕੀਤੀ ਹੈ ਅਤੇ ਹੋਰ ਕਈ ਲੋਕਾਂ ਨੇ ਡਾਕਟਰ ‘ਤੇ ਲੱਗੇ ਇਲਜ਼ਾਮਾਂ ਨੂੰ ਸਹੀ ਕਿਹਾ ਹੈ।

File PhotoFile Photo

ਇਸ ਮਾਮਲੇ ਵਿਚ ਕੁਝ ਪੀੜਤਾਂ ਦੇ ਵਕੀਲ ਨੇ ਦੱਸਿਆ ਕਿ ‘ਪੀੜਤ ਬੱਚਿਆਂ ਨੂੰ ਅਪਣੇ ਨਾਲ ਵਾਪਰੀ ਘਟਨਾ ਬਾਰੇ ਚੰਗੀ ਤਰ੍ਹਾਂ ਪਤਾ ਹੈ ਪਰ ਉਹਨਾਂ ਨੇ ਡਰ ਕਾਰਨ ਕਿਸੇ ਸਾਹਮਣੇ ਅਪਣਾ ਮੂੰਹ ਨਹੀਂ ਖੋਲਿਆ’। ਦੱਸ ਦਈਏ ਕਿ ਡਾਕਟਰ Joel Le Scouarnec ਫਿਲਹਾਲ ਜੇਲ੍ਹ ਵਿਚ ਹਨ ਅਤੇ ਟ੍ਰਾਇਲ ਦਾ ਇੰਤਜ਼ਾਰ ਕਰ ਰਹੇ ਹਨ। ਫਸਟ ਡਿਗਟੀ ਚਾਰਜ ਵਿਚ ਦੋਸ਼ੀ ਪਾਏ ਜਾਣ ‘ਤੇ ਉਹਨਾਂ ਨੂੰ 20 ਸਾਲ ਦੀ ਸਜ਼ਾ ਹੋ ਸਕਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement