
ਡਾਕਟਰਾਂ ਦਾ ਕਹਿਣਾ ਹੈ ਕਿ ਵਿਅਕਤੀ ਨੇ ਪਹਾੜੀ ਤੇ ਕੰਮ ਕਰਦੇ ਸਮੇਂ ਪਾਣੀ ਪੀਤਾ ਸੀ ਅਤੇ ਉਹਨਾਂ ਨੇ ਬਿਨ੍ਹਾਂ ਅਹਿਸਾਸ ਕੀਤੇ ਜੋਕ ਨੂੰ ਪਾਣੀ ਦੇ ਨਾਲ ਹੀ ਨਿਗਲ ਲਿਆ ਸੀ।
ਸ਼ੰਘਾਈ: ਤੁਸੀਂ ਪੂਰੀ ਦੁਨੀਆਂ ਵਿਚ ਵਾਪਰ ਰਹੀਆਂ ਅਜੀਬ ਬਿਮਾਰੀਆਂ ਬਾਰੇ ਜ਼ਰੂਰ ਸੁਣਿਆ ਹੋਵੇਗਾ, ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਜੋਕ ਕਿਸੇ ਵਿਅਕਤੀ ਦੇ ਅੰਦਰ ਹੈ? ਜੇ ਨਹੀਂ ਸੁਣਿਆ ਤਾਂ ਤੁਹਾਨੂੰ ਦੱਸ ਦਈਏ ਕਿ ਅਜਿਹਾ ਮਾਮਲਾ ਸਾਹਮਣੇ ਆਇਆ ਹੈ।
leeches
ਦਰਅਸਲ, ਚੀਨ ਦਾ ਇੱਕ ਵਿਅਕਤੀ ਲੰਬੇ ਸਮੇਂ ਤੋਂ ਲਗਾਤਾਰ ਖਾਂਸੀ ਦੇ ਕਾਰਨ ਪਰੇਸ਼ਾਨ ਸੀ ਅਤੇ ਉਹ ਆਪਣੀ ਖਾਂਸੀ ਦਾ ਇਲਾਜ ਕਰਵਾਉਣ ਲਈ ਡਾਕਟਰ ਕੋਲ ਗਿਆ ਜਿੱਤੇ ਡਾਕਟਰਾਂ ਨੇ ਪਹਿਲਾਂ ਉਹਨਾਂ ਦੀ ਸਿਟੀ ਸਕੈਨ ਕੀਤੀ ਪਰ ਕੁੱਝ ਵੀ ਪਤਾ ਨਾ ਚੱਲਿਆ ਜਿਸ ਦੇ ਬਾਅਦ ਉਸਨੇ ਐਂਡੋਸਕੋਪੀ ਦੀ ਇੱਕ ਤਕਨੀਕ ਬ੍ਰੋਕੋਸਕੋਪੀ ਟੈਸਟ ਕੀਤਾ।
leeches
ਇਸ ਜਾਂਚ ਵਿਚ ਡਾਕਟਰਾਂ ਨੂੰ ਪਤਾ ਲੱਗਿਆ ਕਿ ਉਸ ਵਿਅਕਤੀ ਦੇ ਨੱਕ ਵਿਚ 2 ਜੋਕ ਹਨ। ਇਸ ਘਟਨਾ ਬਾਰੇ ਉਸ ਵਿਅਕਤੀ ਨੂੰ ਉਸ ਸਮੇਂ ਪਤਾ ਚੱਲਿਆ ਜਦੋਂ ਉਸ ਵਿਅਕਤੀ ਦੇ ਖਾਂਸੀ ਕਰਨ ਸਮੇਂ ਖੂਨ ਆਉਣ ਲੱਗਾ। ਉਸ ਨੇ ਚੀਨ ਦੇ ਫੁਜੀਆਨ ਦੇ ਲੋਂਗਯਾਨ ਵਿਚ ਵੁਪਿੰਗ ਕਾਉਂਟੀ ਹਸਪਤਾਲ ਜਾਣ ਦਾ ਫੈਸਲਾ ਕੀਤਾ।
Doctores Opration
ਹਸਪਤਾਲ ਵਿਚ ਇਲਾਜ ਦੌਰਾਨ ਵਿਅਕਤੀ ਦਾ ਟੈਸਟ ਕਰਨ ਤੋਂ ਬਾਅਦ, ਡਾਕਟਰਾਂ ਨੇ ਦੇਖਿਆ ਕਿ ਇਕ ਜੋਕ ਉਸ ਦੀ ਨੱਕ ਦੀ ਸੱਜੀ ਨਸ ਵਿਚ ਰਹਿ ਰਹੀ ਸੀ
Doctors Opration
ਅਤੇ ਇਕ ਦੂਜੀ ਨਸ ਵਿਚ। ਡਾਕਟਰਾਂ ਨੇ ਇਨ੍ਹਾਂ ਦੋਨਾਂ ਜੋਕਾਂ ਨੂੰ ਆਪਰੇਸ਼ਨ ਕਰ ਕੇ ਵਿਅਕਤੀ ਦੇ ਸਰੀਰ ਵਿਚੋਂ ਬਾਹਰ ਕੱਢ ਦਿੱਤਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਵਿਅਕਤੀ ਨੇ ਪਹਾੜੀ ਤੇ ਕੰਮ ਕਰਦੇ ਸਮੇਂ ਪਾਣੀ ਪੀਤਾ ਸੀ ਅਤੇ ਉਹਨਾਂ ਨੇ ਬਿਨ੍ਹਾਂ ਅਹਿਸਾਸ ਕੀਤੇ ਜੋਕ ਨੂੰ ਪਾਣੀ ਦੇ ਨਾਲ ਹੀ ਨਿਗਲ ਲਿਆ ਸੀ।