
ਕਿਹਾ, ਚੀਨ ਆਪਣੀ ਧਰਤੀ 'ਤੇ ਕਰ ਰਿਹੈ ਉਸਾਰੀ ਦਾ ਕੰਮ
ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਵਿਚ ਚੀਨ ਦੇ ਇਕ ਪਿੰਡ ਦੀ ਉਸਾਰੀ ਦੀਆਂ ਖਬਰਾਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸੰਬੰਧ ਹੋਰ ਵਿਗੜ ਸਕਦੇ ਹਨ। ਇਸ ਪਿੰਡ ਦੀ ਉਸਾਰੀ ਦੇ ਜਵਾਬ ਵਿਚ ਭਾਰਤ ਨੇ ਕਿਹਾ ਸੀ ਕਿ ਉਹ ਹਰ ਤਰ੍ਹਾਂ ਦੀ ਕਾਰਵਾਈ ‘ਤੇ ਨਜ਼ਰ ਰੱਖ ਰਹੀ ਹੈ। ਇਸ ਦੇ ਨਾਲ ਹੀ ਚੀਨ ਨੇ ਵੀ ਇਸ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਜਾਰੀ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ਮੁਤਾਬਕ ਉਹ ਆਪਣੀ ਧਰਤੀ ‘ਤੇ ਕੰਮ ਕਰ ਰਿਹਾ ਹੈ ਅਤੇ ਇਹ ਪੂਰੀ ਇਮਾਨਦਾਰੀ ਦਾ ਮਾਮਲਾ ਹੈ।
china-Indian border
ਦੱਸਣਯੋਗ ਹੈ ਕਿ ਚੀਨ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦੇ ਹਿੱਸੇ ਵਜੋਂ ਦਾਅਵਾ ਕਰਦਾ ਰਿਹਾ ਹੈ। ਦੂਜੇ ਪਾਸੇ,ਭਾਰਤ ਦਾ ਪੱਖ ਹੈ ਕਿ ਇਹ ਉੱਤਰ-ਪੂਰਬ ਰਾਜ ਭਾਰਤ ਦਾ ਅਟੁੱਟ ਅਤੇ ਅਨਿਖੜਵਾਂ ਅੰਗ ਹੈ। ਅਰੁਣਾਚਲ ਪ੍ਰਦੇਸ਼ ਵਿਚ ਹੋਣ ਵਾਲੇ ਨਿਰਮਾਣ ਕਾਰਜਾਂ ਲਈ ਚੀਨ ਦਾ ਵਿਰੋਧ ਕਰਦਾ ਰਿਹਾ ਹੈ।
China-India border
ਭਾਰਤ-ਚੀਨ ਦਰਮਿਆਨ ਸਰਹੱਦੀ ਵਿਵਾਦ 3488 ਕਿਲੋਮੀਟਰ ਲੰਬੀ ਲਾਈਨ ਆਫ ਐਕਚੁਅਲ ਕੰਟਰੋਲ (ਐੱਲ.ਏ.ਸੀ.) ਸਬੰਧੀ ਹੈ। ਚੀਨ ਐੱਲ.ਏ.ਸੀ. ਨੂੰ ਮਾਨਤਾ ਨਹੀਂ ਦਿੰਦਾ ਹੈ ਅਤੇ ਕਰੀਬ 90,000 ਵਰਗ ਕਿਲੋਮੀਟਰ ਦੀ ਜ਼ਮੀਨ 'ਤੇ ਆਪਣਾ ਦਾਅਵਾ ਪੇਸ਼ ਕਰਦਾ ਹੈ। ਬੀਜਿੰਗ ਅਰੂਣਾਚਲ ਪ੍ਰਦੇਸ਼ ਨੂੰ ਆਪਣੇ ਨਕਸ਼ੇ ਵਿਚ ਦੱਖਣੀ ਤਿਬੱਤ ਦਿਖਾਉਂਦਾ ਹੈ।
china-Indian border
ਕਾਬਲੇਗੌਰ ਹੈ ਕਿ ਬੀਤੇ ਦਿਨੀਂ ਕੁਝ ਸੈਟੇਲਾਈਟ ਤਸਵੀਰਾਂ ਦੇ ਹਵਾਲੇ ਨਾਲ ਖਬਰਾਂ ਸਾਹਮਣੇ ਆਈਆਂ ਸਨ ਕਿ ਇਹ ਪਿੰਡ ਨੂੰ ਨਵੰਬਰ 2019 ਤੋਂ ਨਵੰਬਰ 2020 ਦਰਮਿਆਨ ਬਣਾਇਆ ਗਿਆ ਹੈ। ਭਾਵੇਂਕਿ ਵਿਦੇਸ਼ ਮੰਤਰਾਲੇ ਨੇ ਪਿੰਡ ਵਸਾਉਣ ਦੀ ਖ਼ਬਰ ਨੂੰ ਖਾਰਿਜ ਨਹੀਂ ਕੀਤਾ ਅਤੇ ਕਿਹਾ ਕਿ ਭਾਰਤ ਸਰਕਾਰ ਦੇਸ਼ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਸਾਰੇ ਘਟਨਾਕ੍ਰਮਾਂ 'ਤੇ ਨਜ਼ਰ ਰੱਖ ਰਹੀ ਹੈ। ਇਸ ਦੇ ਨਾਲ ਹੀ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਸੁਰੱਖਿਆ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ।