ਬਿਸਕੁਟ ਲੈਣ ਗਈ ਔਰਤ ਬਣ ਗਈ ਕਰੋੜਪਤੀ, ਜਾਣੋ ਪੂਰਾ ਮਾਮਲਾ

By : GAGANDEEP

Published : Jan 22, 2023, 4:26 pm IST
Updated : Jan 22, 2023, 9:18 pm IST
SHARE ARTICLE
Lottery
Lottery

ਕੈਰੋਲੀਨਾ 'ਚ ਰਹਿਣ ਵਾਲੀ ਅਮੇਲੀਆ ਐਸਟੇਸ ਨੇ 1600 'ਚ ਖਰੀਦਿਆ ਸਕ੍ਰੈਚ ਕਾਰਡ

 

ਭਾਵੇਂ ਰਾਤੋ-ਰਾਤ ਅਮੀਰ ਬਣਨ ਦਾ ਕੋਈ ਸ਼ਾਰਟਕੱਟ ਨਹੀਂ ਹੈ ਪਰ ਜੇਕਰ ਕਿਸਮਤ ਮਿਹਰਬਾਨ ਹੋਵੇ ਤਾਂ ਕੁਝ ਵੀ ਹੋ ਸਕਦਾ ਹੈ। ਅਮਰੀਕਾ ਦੇ ਕੈਰੋਲੀਨਾ 'ਚ ਰਹਿਣ ਵਾਲੀ ਅਮੇਲੀਆ ਐਸਟੇਸ ਸ਼ਨੀਵਾਰ ਨੂੰ ਘਰ ਤੋਂ ਬਾਹਰ ਬਿਸਕੁਟ ਲੈਣ ਲਈ ਨਿਕਲੀ ਤਾਂ ਅਚਾਨਕ ਉਸ ਨੇ ਦੁਕਾਨ 'ਤੇ 1600 ਰੁਪਏ ਦਾ ਲਾਟਰੀ ਦਾ ਸਕ੍ਰੈਚ ਕਾਰਡ ਖਰੀਦ ਲਿਆ, ਜਿਸ ਬਾਰੇ ਉਸ ਨੇ ਸੋਚਿਆ ਵੀ ਨਹੀਂ ਸੀ।

ਇਕ ਰਿਪੋਰਟ ਮੁਤਾਬਕ ਜਦੋਂ ਉਸ ਨੇ ਕਾਰਡ ਸਕ੍ਰੈਚ ਕਰਕੇ ਲਾਟਰੀ ਨੰਬਰ ਨਾਲ ਮੈਚ ਕੀਤਾ ਤਾਂ ਉਹ ਹੈਰਾਨ ਰਹਿ ਗਈ। ਉਸ ਦੇ ਨਾਂ 16 ਕਰੋੜ ਰੁਪਏ ਦੀ ਲਾਟਰੀ ਨਿਕਲੀ। ਐਜੂਕੇਸ਼ਨ ਲਾਟਰੀ ਦੇ ਨਤੀਜੇ ਦਾ ਐਲਾਨ ਹੋਣ ਤੱਕ ਐਮਿਲਿਆ ਦੇ ਦਿਮਾਗ 'ਚ ਕਈ ਗੱਲਾਂ ਚੱਲ ਰਹੀਆਂ ਸਨ ਕਿਉਂਕਿ ਉਸ ਲਾਟਰੀ ਦਾ ਲੱਕੀ ਡਰਾਅ ਉਸੇ ਦਿਨ ਨਿਕਲਣਾ ਸੀ। ਐਮਿਲਿਆ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਘਰ ਆ ਕੇ ਨਤੀਜਾ ਦੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਅਸਲ 'ਚ ਐਮਿਲਿਆ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਬਿਸਕੁਟ ਦੇ ਇਕ ਪੈਕੇਟ ਨੇ ਉਸ ਨੂੰ 16 ਕਰੋੜ ਰੁਪਏ ਦਾ ਮਾਲਕ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਮਾਲ ਦੀ ਛੱਤ 'ਤੇ ਚੜ੍ਹੀ ਲੜਕੀ, ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼  

ਐਮਿਲਿਆ ਨੇ ਦੱਸਿਆ ਕਿ ਉਸ ਨੂੰ ਅੰਦਰੋਂ ਵਾਰ-ਵਾਰ ਉਹੀ ਆਵਾਜ਼ ਆ ਰਹੀ ਸੀ ਜੋ ਕਹਿ ਰਹੀ ਸੀ ਕਿ ਉਹ ਟਿਕਟ ਖਰੀਦ ਲਵੇ। ਜਿਵੇਂ ਹੀ ਉਸਨੇ ਟਿਕਟ ਖਰੀਦੀ, ਉਸਦੀ ਕਿਸਮਤ ਚਮਕ ਗਈ। ਲਾਟਰੀ ਦਾ ਨਤੀਜਾ ਆਉਣ ਤੋਂ ਬਾਅਦ, ਐਮਿਲਿਆ ਨੇ ਆਪਣੀ ਮਾਂ ਨੂੰ ਖੁਸ਼ਖਬਰੀ ਦਿੱਤੀ, ਇਸ ਲਈ ਉਸਨੇ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਿੱਚ ਕੋਈ ਸਮਾਂ ਨਹੀਂ ਲਗਾਇਆ। ਇਸ ਤੋਂ ਬਾਅਦ ਦੀ ਕਹਾਣੀ ਵੀ ਦਿਲਚਸਪ ਹੈ।

 

ਇਹ ਵੀ ਪੜ੍ਹੋ-ਸਿਗਰਟ ਪੀਣ ਤੋਂ ਇੰਜੀਨੀਅਰ ਨੂੰ ਰੋਕਿਆ, ਤਾਂ ਕੀਤਾ ਹਾਈ ਵੋਲਟੇਜ ਡਰਾਮਾ, ਜਦ ਕੱਟਿਆ ਚਾਲਾਨ ਤਾਂ ਕਰਨ ਲੱਗਾ ਮਿੰਨਤਾਂ 

ਅਜਿਹਾ ਇਸ ਲਈ ਕਿਉਂਕਿ ਲਾਟਰੀ ਕੰਪਨੀ ਪੂਰੇ ਪੈਸੇ ਇੱਕੋ ਵਾਰ ਨਹੀਂ ਦਿੰਦੀ, ਇਹ ਇਨਾਮ ਜੇਤੂਆਂ ਨੂੰ ਦੋ ਵਿਕਲਪ ਦਿੰਦੀ ਹੈ। ਸਭ ਤੋਂ ਪਹਿਲਾਂ, ਜਾਂ ਤਾਂ ਜੇਤੂ ਨੂੰ 20 ਸਾਲਾਂ ਤੱਕ ਲਗਾਤਾਰ ਹਰ ਸਾਲ 80 ਲੱਖ ਰੁਪਏ ਲੈਂਦੇ ਰਹਿਣਾ ਚਾਹੀਦਾ ਹੈ ਜਾਂ ਇੱਕ ਵਾਰ ਵਿੱਚ 9 ਕਰੋੜ ਰੁਪਏ ਨਕਦ ਲੈਣੇ ਚਾਹੀਦੇ ਹਨ। ਅਜਿਹੀ ਸਥਿਤੀ ਵਿੱਚ, ਅਮੇਲੀਆ ਨੇ ਇੱਕ ਵਾਰ ਵਿੱਚ ਨਕਦੀ ਕਢਵਾਉਣਾ ਚੁਣਿਆ ਅਤੇ ਖੁਸ਼ੀ ਨਾਲ ਆਪਣੇ ਘਰ ਵਾਪਸ ਆ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement